India

ਨਿਤੀਸ਼ ਨੇ ਰੰਗ ਬਦਲਣ ’ਚ ‘ਗਿਰਗਿਟ’ ਨੂੰ ਵੀ ਮਾਤ ਪਾਈ: ਕਾਂਗਰਸ

ਨਵੀਂ ਦਿੱਲੀ – ਬਿਹਾਰ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਅਸਤੀਫ਼ੇ ਮਗਰੋਂ ਕਾਂਗਰਸ ਨੇ ਕੁਮਾਰ ਦੀ ਤੁਲਨਾ ‘ਗਿਰਗਿਟ’ ਨਾਲ ਕੀਤੀ ਹੈ। ਪਾਰਟੀ ਨੇ ਕਿਹਾ ਕਿ ਨਿਤੀਸ਼ ਕੁਮਾਰ ਨੇ ਰੰਗ ਬਦਲਣ ਵਿੱਚ ‘ਗਿਰਗਿਟ’ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਬਿਹਾਰ ਦੇ ਲੋਕ ਨਿਤੀਸ਼ ਕੁਮਾਰ ਨੂੰ ਉਨ੍ਹਾਂ ਦੇ ਇਸ ‘ਵਿਸ਼ਵਾਸਘਾਤ’ ਲਈ ਕਦੇ ਮੁਆਫ਼ ਨਹੀਂ ਕਰਨਗੇ। ਕੁਮਾਰ ਦਾ ਅਸਤੀਫ਼ਾ ‘ਇੰਡੀਆ’ ਗੱਠਜੋੜ ਲਈ ਵੀ ਵੱਡਾ ਝਟਕਾ ਹੈ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕੁਮਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਸਾਫ਼ ਹੈ ਕਿ ਇਹ ਸਾਰਾ ‘ਸਿਆਸੀ ਡਰਾਮਾ’ ਭਾਰਤ ਜੋੜੋ ਨਿਆਏ ਯਾਤਰਾ ਤੋਂ ਧਿਆਨ ਵੰਡਾਉਣ ਲਈ ਕੀਤਾ ਗਿਆ ਹੈ। ਰਮੇਸ਼ ਨੇ ਕਿਹਾ ਕਿ ਸਾਫ਼ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਤੇ ਭਾਜਪਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕੱਢੀ ਜਾ ਰਹੀ ਯਾਤਰਾ ਤੋਂ ਡਰਦੇ ਹਨ, ਜੋ ਜਲਦੀ ਹੀ ਬਿਹਾਰ ਵਿਚ ਦਾਖਲ ਹੋਣ ਜਾ ਰਹੀ ਹੈ। ਰਮੇਸ਼ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਨਿਤੀਸ਼ ਕੁਮਾਰ, ਜੋ ਅਕਸਰ ਆਪਣੇ ਸਿਆਸੀ ਭਾਈਵਾਲ ਬਦਲਦੇ ਰਹਿੰਦੇ ਹਨ, ਨੇ ਰੰਗ ਬਦਲਣ ਵਿਚ ਗਿਰਗਿਟ ਨੂੰ ਵੀ ਮਾਤ ਪਾ ਦਿੱਤੀ ਹੈ।’’ ਉਨ੍ਹਾਂ ਕਿਹਾ, ‘‘ਬਿਹਾਰ ਦੇ ਲੋਕ ‘ਵਿਸ਼ਵਾਸਘਾਤ ਦੇ ਇਸ ਮਾਹਿਰ’ ਨੂੰ ਮੁਆਫ਼ ਨਹੀਂ ਕਰਨਗੇੇ।

Related posts

ਤੇਲ ਦੀਆਂ ਵਧੀਆਂ ਕੀਮਤਾਂ ਤੋਂ ਜਲਦੀ ਮਿਲ ਸਕਦੀ ਹੈ ਰਾਹਤ

Bunty

ਅਮਿਤ ਸ਼ਾਹ ਨੇ ਮਹਾਰਾਸ਼ਟਰ ’ਚ ਰੈਲੀਆਂ ਕੀਤੀਆਂ ਰੱਦ, ਪਰਤ ਰਹੇ ਦਿੱਲੀ

Bunty

ਕਿਉਂ ਨਾ ਵਿਕੀਪੀਡੀਆ ਨੂੰ ਵਿਚੋਲੇ ਦੀ ਬਜਾਏ ਪ੍ਰਕਾਸ਼ਕ ਵਜੋਂ ਮੰਨਿਆ ਜਾਵੇ: ਕੇਂਦਰ

Bunty