Bollywood

ਨੋਰਾ ਫਤੇਹੀ ਤੋਂ ਅੱਠ ਘੰਟੇ ਹੋਈ ਪੁੱਛਗਿੱਛ,ਸੁਕੇਸ਼ ਚੰਦਰਸ਼ੇਖਰ ਮਾਮਲੇ ‘ਚ ਗਵਾਹ ਹੈ ਅਦਾਕਾਰਾ

ਨਵੀਂ ਦਿੱਲੀ – 200 ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਧੋਖਾਧਡ਼ੀ ਕਰਨ ਵਾਲੇ ਸੁਕੇਸ਼ ਚੰਦਰਸ਼ੇਖਰ ਤੋਂ ਕਰੋਡ਼ਾਂ ਰੁਪਏ ਦੇ ਤੋਹਫ਼ੇ ਲੈਣ ਦੇ ਮਾਮਲੇ ’ਚ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਸ਼ੁੱਕਰਵਾਰ ਨੂੰ ਅਦਾਕਾਰ ਨੋਰਾ ਫਤੇਹੀ ਤੋਂ ਕਈ ਘੰਟੇ ਪੁੱਛਗਿੱਛ ਕੀਤੀ। ਸਵੇਰੇ 11 ਵਜੇ ਤੋਂ ਸ਼ਾਮ ਸੱਤ ਵਜੇ ਤਕ ਹੋਈ ਪੁੱਛਗਿੱਛ ਸਬੰਧੀ ਤੱਥਾਂ ਨੂੰ ਗੁਪਤ ਰੱਖਿਆ ਗਿਆ ਹੈ।
ਪੁਲਿਸ ਸੂਤਰਾਂ ਮੁਤਾਬਕ, ਤਸੱਬੀਬਖ਼ਸ਼ ਜਵਾਬ ਨਾ ਮਿਲਣ ’ਤੇ ਦੁਬਾਰਾ ਵੀ ਬੁਲਾਇਆ ਜਾ ਸਕਦਾ ਹੈ। ਹੁਣ ਜੈਕਲੀਨ ਫਰਨਾਂਡਿਜ਼ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਨੂੰ 12 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੁਕੇਸ਼ ਨੇ ਪਿਛਲੇ ਦੋ ਸਾਲਾਂ ਦੌਰਾਨ ਅਲੱਗ-ਅਲੱਗ ਬਹਾਨੇ ਛੇ ਵਾਰ ਅੰਤ੍ਰਿਮ ਕਸਟਡੀ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਮੁੰਬਈ ਜਾ ਕੇ ਕੁਝ ਵੱਡੇ ਅਦਾਕਾਰਾਂ ਦੇ ਫਾਰਮ ਹਾਊਸਾਂ ’ਤੇ ਇਨ੍ਹਾਂ ਅਭਿਨੇਤਰੀਆਂ ਨਾਲ ਪਾਰਟੀਆਂ ਕੀਤੀਆਂ ਸਨ। ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਜੈਕਲੀਨ ਫਰਨਾਂਡਿਜ਼ ਨੂੰ ਕਰੋਡ਼ਾਂ ਰੁਪਏ ਦੇ ਤੋਹਫ਼ੇ ਦੇਣ ਤੋਂ ਇਲਾਵਾ ਸੁਕੇਸ਼ ਨੇ ਨੋਰਾ ਫਤੇਹੀ ਨੂੰ ਫਾਈਵ ਸੀਰੀਜ਼ ਬੀਐੱਮਡਬਲਯੂ ਕਾਰ ਤੇ ਹੋਰ ਤੋਹਫ਼ੇ ਦਿੱਤੇ ਸਨ।

Related posts

200 ਕਰੋੜ ਦੀ ਫਿਰੌਤੀ ਦੇ ਮਾਮਲੇ ‘ਚ ਜੈਕਲੀਨ ਫਰਨਾਂਡੀਜ਼ ਨੂੰ ਮਿਲੀ ਵੱਡੀ ਰਾਹਤ

Bunty

ਉਰਵਸ਼ੀ ਰੌਤੇਲਾ ਰੌਤੇਲਾ ਨੂੰ ਵਿਲਸ ਲਾਈਫਸਟਾਈਲ ਇੰਡੀਆ ਫੈਸ਼ਨ ਵੀਕ ਵਿਖੇ ਆਪਣਾ ਪਹਿਲਾ ਵੱਡਾ ਬ੍ਰੇਕ ਮਿਲਿਆ

Bunty

ਅਮਿਤਾਭ ਬੱਚਨ ਵੱਲੋਂ ਆਪਣੇ ਸ਼ੋਅ ਕੇ.ਬੀ.ਸੀ. ਦੇ ਇਸ ਮੁਕਾਬਲੇਬਾਜ਼ ਲਈ ਵੱਡਾ ਐਲਾਨ

Bunty