India

ਪਾਕਿਸਤਾਨੀ ਫ਼ੌਜ ਦੀ ਕਸ਼ਮੀਰ ’ਚ ਗੋਲੀਬਾਰੀ ਦੌਰਾਨ ਬੀ.ਐਸ.ਐਫ਼. ਦਾ ਜਵਾਨ ਸ਼ਹੀਦ

ਜੰਮੂ – ਪਾਕਿਸਤਾਨੀ ਫ਼ੌਜੀਆਂ ਨੇ ਜੰਮੂ-ਕਸ਼ਮੀਰ ਵਿਚ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਸੈਕਟਰ ’ਚ ਕੌਮਾਂਤਰੀ ਸਰਹੱਦ ’ਤੇ ਬਿਨਾਂ ਕਿਸੇ ਕਾਰਨ ਗੋਲੀਬਾਰੀ ਕੀਤੀ, ਜਿਸ ’ਚ ਬੀ.ਐੱਸ. ਐੱਫ. ਦਾ ਇਕ ਜਵਾਨ ਸ਼ਹੀਦ ਹੋ ਗਿਆ। ਬੀ.ਐੱਸ.ਐੱਫ. ਦੇ ਬੁਲਾਰੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜੀਆਂ ਨੇ 8 ਅਤੇ 9 ਨਵੰਬਰ ਦੀ ਦਰਮਿਆਨੀ ਰਾਤ ਨੂੰ ਰਾਮਗੜ੍ਹ ਸੈਕਟਰ ’ਚ ਬਿਨਾਂ ਉਕਸਾਵੇ ਦੇ ਗੋਲੀਬਾਰੀ ਕਰ ਕੇ ਜੰਗਬੰਦੀ ਦਾ ਉਲੰਘਣ ਕੀਤਾ। ਗੋਲੀਬਾਰੀ ਵਿਚ ਇਕ ਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜ਼ਖ਼ਮੀ ਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੇ ਦਮ ਤੋੜ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਰੇਂਜਰਸ ਦੀ ਗੋਲੀਬਾਰੀ ਦਾ ਬੀ.ਐੱਸ.ਐੱਫ. ਜਵਾਨਾਂ ਨੇ ਮੂੰਹ-ਤੋੜ ਜਵਾਬ ਦਿੱਤਾ। ਇਸ ਤੋਂ ਪਹਿਲਾਂ 18 ਅਤੇ 26 ਅਕਤੂਬਰ ਨੂੰ ਵੀ ਪਾਕਿਸਤਾਨ ਨੇ ਅਰਨੀਆ
ਸੈਕਟਰ ਵਿਚ ਬਿਨਾਂ ਉਕਸਾਵੇ ਦੇ ਗੋਲੀਬਾਰੀ ਕਰ ਕੇ ਜੰਗਬੰਦੀ ਦਾ ਉਲੰਘਣ ਕੀਤਾ ਸੀ, ਜਿਸ ਵਿਚ ਬੀ.ਐੱਸ.ਐੱਫ. ਦੇ ਦੋ ਜਵਾਨ ਜ਼ਖ਼ਮੀ ਹੋ ਗਏ ਸਨ।

Related posts

31 ਦਸੰਬਰ ਤਕ ਥੀਸਸ ਜਮ੍ਹਾਂ ਕਰਵਾ ਸਕਣਗੇ ਐੱਮਫਿਲ, ਪੀਐੱਚਡੀ ਦੇ ਵਿਦਿਆਰਥੀ

Bunty

ਰਾਜਸਥਾਨ ਸਰਕਾਰ ਵਲੋਂ ਸਾਰੇ 200 ਵਿਧਾਇਕਾਂ ਨੂੰ ਆਈਫੋਨ-13 ਦਾ ਤੋਹਫ਼ਾ

admin

ਤਸ਼ੱਦਦ ਦੇ ਸਾਏ ਹੇਠ ਫ਼ੈਲ ਰਿਹਾ ਅਨੀਮੀਆ 

admin