International

ਪਾਕਿਸਤਾਨ ਤੋਂ ਡੀਪੋਰਟ ਕੀਤੇ ਗਏ ਲੋਕਾਂ ਦੀ ਮਦਦ ਲਈ ਅੱਗੇ ਆਉਣ ਨਿੱਜੀ ਖੇਤਰ – ਤਾਲਿਬਾਨ

ਇਸਲਾਮਾਬਾਦ – ਤਾਲਿਬਾਨ ਨੇ ਅਫ਼ਗ਼ਾਨਿਸਤਾਨ ਦੇ ਨਿੱਜੀ ਖੇਤਰਾਂ ਨੂੰ ਗੁਆਂਢੀ ਦੇਸ਼ ਪਾਕਿਸਤਾਨ ਤੋਂ ਵੱਡੀ ਗਿਣਤੀ ’ਚ ਡੀਪੋਰਟ ਕੀਤੇ ਗਏ ਲੋਕਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਪਾਕਿਸਤਾਨ ਸਾਰੇ ਅਫ਼ਗਾਨੀਆਂ ਨੂੰ ਇਹ ਕਹਿ ਕੇ ਗਿ੍ਰਫ਼ਤਾਰ ਕਰ ਰਿਹਾ ਹੈ ਕਿ ਉਹ ਦੇਸ਼ ’ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ, ਪਰ ਇਸ ਨੀਤੀ ਦਾ ਜ਼ਿਆਦਾਤਰ ਅਫ਼ਗ਼ਾਨ ਲੋਕਾਂ ’ਤੇ ਅਸਰ ਪਿਆ ਹੈ ਕਿਉਂਕਿ ਉਹ ਲੋਕ ਵੱਡੀ ਗਿਣਤੀ ’ਚ ਬਿਨਾਂ ਦਸਤਾਵੇਜ਼ਾਂ ਦੇ ਇੱਥੇ ਰਹਿ ਰਹੇ ਹਨ।
ਕਾਬੁਲ ਸਥਿਤ ਵਣਜ ਅਤੇ ਉਦਯੋਗ ਮੰਤਰਾਲੇ ਨੇ ਅਫ਼ਗ਼ਾਨਿਸਤਾਨ ਦੇ ਨਿੱਜੀ ਖੇਤਰਾਂ ਨੂੰ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ ਕਿ ਪਾਕਿਸਤਾਨ ਤੋਂ ਜ਼ਬਰਦਸਤੀ ਡੀਪੋਰਟ ਕੀਤੇ ਜਾ ਰਹੇ ਅਫ਼ਗ਼ਾਨ ਲੋਕ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਦੌਰ ’ਚੋਂ ਗੁਜ਼ਰ ਰਹੇ ਹਨ ਜਿਨ੍ਹਾਂ ਕੋਲ ਕੋਈ ਮੌਕਾ ਨਹੀਂ ਹੈ।
ਬਿਆਨ ’ਚ ਕਿਹਾ ਗਿਆ ਹੈ, “ਮੰਤਰਾਲੇ ਨੇ ਹਜ਼ਾਰਾਂ ਗ਼ਰੀਬ ਅਤੇ ਲੋੜਵੰਦ ਲੋਕਾਂ ਦੇ ਜ਼ਜਬਰੀ ਦੇਸ਼ ਨਿਕਾਲੇ ਕਾਰਨ ਪੈਦਾ ਹੋਏ ਗੰਭੀਰ ਮਾਨਵਤਾਵਾਦੀ ਸੰਕਟ ਨੂੰ ਹੱਲ ਕਰਨ ’ਚ ਮਦਦ ਲਈ ਨਿੱਜੀ ਖੇਤਰਾਂ ਨੂੰ ਸੱਦਾ ਦਿੱਤਾ ਹੈ। ਇਹ ਇਸਲਾਮ ਅਤੇ ਅਫ਼ਗ਼ਾਨ ਲੋਕਾਂ ਦਾ ਫ਼ਰਜ਼ ਹੈ ਕਿ ਉਹ ਆਪਣੇ ਦੇਸ਼ ਵਾਸੀਆਂ ਲਈ ਖੜ੍ਹੇ ਹੋਣ।”
ਤਾਲਿਬਾਨ ਦੇ ਸੋਸ਼ਲ ਮੀਡੀਆ ਐਕਾਊਂਟ ’ਤੇ ਸੀਨੀਅਰ ਅਧਿਕਾਰੀਆਂ ਨੂੰ ਪੂਰਬੀ ਨੰਗਰਹਾਰ ਸੂਬੇ ’ਚ ਤੋਰਖ਼ਮ ਸਰਹੱਦ ਰਾਹੀਂ ਘਰ ਪਰਤ ਰਹੇ ਅਫ਼ਗ਼ਾਨੀ ਲੋਕਾਂ ਨਾਲ ਹੱਥ ਮਿਲਾਉਂਦੇ ਅਤੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਦਿਖਾਇਆ ਗਿਆ। ਇਸ ਦੇ ਨਾਲ ਹੀ ਉੱਥੇ ਅਸਥਾਈ ਕੈਂਪਾਂ ’ਚ ਲੋਕਾਂ ਨੂੰ ਖਾਣਾ, ਰਿਹਾਇਸ਼ ਅਤੇ ਸਿਹਤ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

Related posts

ਪਾਕਿਸਤਾਨੀ ਹਸਪਤਾਲਾਂ ‘ਚ ਮਰੀਜ਼ਾਂ ਨੂੰ ਸਰਜਰੀ ਲਈ ਕਰਨਾ ਪਵੇਗਾ ਇੰਤਜ਼ਾਰ

Bunty

ਹਾਂਗਕਾਂਗ ‘ਚ ਵਿਧਾਨ ਪ੍ਰੀਸ਼ਦ ਚੋਣਾਂ ‘ਤੇ ‘Dragon’ ਦੀ ਸਖ਼ਤ ਆਲੋਚਨਾ, ਅਮਰੀਕਾ-ਯੂਕੇ ਨੇ ਕਿਹਾ ‘ਲੋਕਤੰਤਰ ਦਾ ਮਜ਼ਾਕ’

Bunty

ਅਮਰੀਕਾ ‘ਚ ₹4.5 ਲੱਖ ‘ਚ ਕਰੋ ਮਾਸਟਰਸ ਡਿਗਰੀ ! ਭਾਰਤੀ ਵਿਦਿਆਰਥੀਆਂ ਲਈ ਇਹ ਹਨ US ਦੀਆਂ 10 ਸਭ ਤੋਂ ਸਸਤੀਆਂ ਯੂਨੀਵਰਸਿਟੀਆਂ…

Bunty