International

ਪਾਕਿਸਤਾਨ ਦੇ ਬਲੋਚਿਸਤਾਨ ’ਚ ਛੇ ਅੱਤਵਾਦੀ ਢੇਰ

ਪਾਕਿਸਤਾਨ – ਬਲੋਚਿਸਤਾਨ ਨੂੰ ਅੱਤਵਾਦ ਦਾ ਅੱਡਾ ਬਣਨ ਤੋਂ ਰੋਕਣ ਲਈ ਪਾਕਿਸਤਾਨ ਕਈ ਕਦਮ ਚੁੱਕ ਰਿਹਾ ਹੈ। ਸਥਾਨਕ ਰਿਪੋਰਟ ਮੁਤਾਬਕ ਸੂਬੇ ਦੀ ਰਾਜਧਾਨੀ ਕਵੇਟਾ ਦੇ ਪੂਰਬੀ ਬਾਈਪਾਸ ਖੇਤਰ ਦੇ ਅੰਕਾਊਂਟਰ ਟੈਰੇਰਿਜ਼ਮ ਡਿਪਾਰਟਮੈਂਟ(ਸੀਟੀਡੀ) ਦੇ ਇਕ ਆਪਰੇਸ਼ਨ ’ਚ ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ’ਚ ਘੱਟ ਤੋਂ ਘੱਟ 6 ਅੱਤਵਾਦੀ ਢੇਰ ਕਰ ਦਿੱਤੇ ਹਨ। ਸੁਰੱਖਿਆਂ ਕਰਮਚਾਰੀਆਂ ਨੂੰ ਅੱਤਵਾਦੀ ਟਿਕਾਣੇ ਤੋਂ ਹਥਿਆਰ ਤੇ ਵਿਸਫ਼ੋਟਕ ਸਮੱਗਰੀ ਬਰਾਮਦ ਹੋਈ ਹੈ। ਬਿਆਨ ਅਨੁਸਾਰ ਇਕ ਅੱਤਵਾਦੀ ਦੇ ਸਿਰ 20 ਲੱਖ ਰੁਪਏ ਦਾ ਇਨਾਮ ਸੀ। ਸੀਟੀਪੀ ਅਧਿਕਾਰੀ ਨੇ ਕਿਹਾ ਕਿ ਉਸਨੇ ਸ਼ਨਿੱਚਰਵਾਰ ਤੜਕੇ ਇਕ ਖੁਫ਼ੀਆਂ ਜਾਣਕਾਰੀ ’ਤੇ ਆਰਾਧਿਤ ਆਪਰੇਸ਼ਨ ਚਲਾਇਆ ਜਿਸ ’ਚ ਅੱਤਵਾਦੀਆਂ ਨੇ ਸੀਟੀਡੀ ਕਰਮਚਾਰੀਆਂ ’ਤੇ ਗੋਲੀਆਂ ਚਲਾਈਆਂ, ਜਿਸ ਦਾ ਜ਼ੋਰਦਾਰ ਜਵਾਬ ਦਿੱਤਾ ਗਿਆ। ਬਲੋਚਿਸਤਾਨ ’ਚ ਪਿਛਲੇ ਸਾਲ ਵੀ 16 ਅੱਤਵਾਦੀਆਂ ਨੂੰ ਸੁਰੱਖਿਆਂ ਕਰਮਚਾਰੀਆਂ ਵੱਲੋਂ ਮਾਰ ਕੇ ਢੇਰ ਕੀਤਾ ਗਿਆ ਸੀ। ਇਸ ਘਟਨਾ ਦੌਰਾਨ ਅੱਤਵਾਦੀਆਂ ਨੇ ਪੁਲਿਸ ’ਤੇ ਗੋਲੀਆਂ ਚਲਾਈਆਂ ਸੀ ਜਿਸ ’ਚ ਦੋ ਜਵਾਨ ਸ਼ਹੀਦ ਹੋ ਗਏ ਸਨ। ਇਸ ਆਪਰੇਸ਼ਨ ਤੋਂ ਬਾਅਦ ਨੌਂ ਕਲਾਸ਼ਨਿਕੋਵ ਰਫ਼ਲਾਂ, ਵਿਸਫ਼ੋਟਕ ਤੇ ਰਾਕਟ ਨਾਲ ਦਾਗੇ ਜਾਣ ਵਾਲੇ ਗ੍ਰੇਨੇਡ ਬਰਾਮਦ ਕੀਤੇ ਗਏ ਸੀ।

Related posts

ਮਹਿੰਗਾਈ ’ਚ ਪਾਕਿਸਤਾਨ ਨੇ ਪੂਰੇ ਏਸ਼ੀਆ ਨੂੰ ਪਛਾੜਿਆ, ਗ਼ਰੀਬੀ ਦਾ ਪੱਧਰ ਤੇਜ਼ੀ ਨਾਲ ਵਧ ਰਿਹੈ

Bunty

ਵਿਜੇ ਦਿਵਸ ਮੌਕੇ ਰੂਸੀ ਰਾਜਦੂਤ ਨੇ ‘ਨਾਜ਼ੀ ਜਰਮਨੀ’ ਨੂੰ ਹਰਾਉਣ ‘ਚ ਭਾਰਤ ਦੀ ਭੂਮਿਕਾ ਨੂੰ ਕੀਤਾ ਯਾਦ

Bunty

9/11 ਦੇ 20 ਸਾਲ ਬਾਅਦ ਵੀ ਅਮਰੀਕਾ ’ਚ ਸਿੱਖ ਹੋ ਰਹੇ ਨਸਲੀ ਵਿਤਕਰੇ ਦਾ ਸਿ਼ਕਾਰ

Bunty