NewsBreaking NewsIndiaLatest News

ਪਾਕਿ ਦੇ ਮੂੰਹ ‘ਤੇ ਤਾਲਿਬਾਨ ਥੱਪੜ, ਪਾਕਿਸਤਾਨੀ ਕਰੰਸੀ ’ਚ ਲੈਣ-ਦੇਣ ਤੋਂ ਕੀਤੀ ਨਾਂਹ

ਕਾਬੁਲ – ਤਾਲਿਬਾਨ ਨੇ ਉੱਚ ਰੈਂਕ ਵਾਲੇ ਪਾਕਿਸਤਾਨੀ ਮੰਤਰੀ ਦੇ ਉਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਜਿਸ ’ਚ ਦੋਵਾਂ ਦੇਸ਼ਾਂ ਦੀ ਕਰੰਸੀ ਦੀ ਅਦਲਾ-ਬਦਲੀ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਉਸ ਨੇ ਪਾਕਿਸਤਾਨੀ ਰੁਪਏ ’ਚ ਕਾਰੋਬਾਰ ਕਰਨ ਤੋਂ ਨਾਂਹ ਕਰ ਦਿੱਤੀ ਹੈ। ਸਮਾ ਟੀਵੀ ਨੇ ਅਫ਼ਗਾਨ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਸੱਭਿਆਚਾਰਕ ਮਾਮਲਿਆਂ ਦੇ ਕਮਿਸ਼ਨ ਦੇ ਮੈਂਬਰ ਅਹਿਮਦੁੱਲਾ ਵਾਸਿਕ ਨੇ ਤੈਅ ਕੀਤਾ ਹੈ ਕਿ ਗੁਆਂਢੀ ਦੇਸ਼ਾਂ ਵਿਚਾਲੇ ਲੈਣ-ਦੇਣ ਅਫ਼ਗਾਨੀ ਕਰੰਸੀ ’ਚ ਹੀ ਹੋਵੇਗਾ। ਇਹ ਬਿਆਨ ਉਦੋਂ ਜਾਰੀ ਕੀਤਾ ਗਿਆ ਜਦੋਂ ਇਕ ਦਿਨ ਪਹਿਲਾਂ ਵੱਖ-ਵੱਖ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ਜਲਦ ਹੀ ਅਫ਼ਗਾਨਿਸਤਾਨ ਨਾਲ ਰੁਪਏ (ਪਾਕਿ ਕਰੰਸੀ) ’ਚ ਕਾਰੋਬਾਰ ਸ਼ੁਰੂ ਕਰੇਗਾ। ਇਸ ਨਾਲ ਉਨ੍ਹਾਂ ਦਾ ਵਿੱਤੀ ਘਾਟਾ ਘੱਟ ਹੋਵੇਗਾ।

ਇਨ੍ਹਾਂ ਰਿਪੋਰਟਾਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਵਾਸਿਕ ਨੇ ਕਿਹਾ ਕਿ ਇਸ ਖ਼ਬਰ ’ਚ ਕੋਈ ਸੱਚਾਈ ਨਹੀਂ ਹੈ ਕਿ ਕੋਈ ਵੱਡਾ ਕਾਰੋਬਾਰ ਪਾਕਿਸਤਾਨੀ ਕਰੰਸੀ ’ਚ ਹੀ ਹੋਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਤ ਮੰਤਰੀ ਸ਼ੌਕਤ ਤਰੀਨ ਨੇ ਸੈਨੇਟ ਦੀ ਸਥਾਈ ਕਮੇਟੀ ਨੂੰ ਦੱਸਿਆ ਕਿ ਉਹ ਡਾਲਰ ਦੀ ਬੱਚਤ ਕਰਨ ਲਈ ਰੁਪਏ ’ਚ ਕਾਰੋਬਾਰ ਕਰਨਗੇ।ਇਸ ਦੌਰਾਨ ਅਫ਼ਗਾਨਿਸਤਾਨ ਦੇ ਸੈਂਟਰਲ ਬੈਂਕ ਡਾ ਅਫ਼ਗਾਨਿਸਤਾਨ ਬੈਂਕ (ਡੀਬੀਏ) ਮੁਤਾਬਕ ਉਸ ਨੂੰ ਹੁਣ ਤਕ ਉਸ ਦੀ ਜਾਇਦਾਦ ਨੂੰ ਸੀਜ਼ ਕਰਨ ਦਾ ਕੋਈ ਨੋਟੀਫਿਕੇਸ਼ਨ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਅਫ਼ਗਾਨਿਸਤਾਨ ਦੇ ਬੈਂਕ ਦੀ ਜਾਇਦਾਦ ਜ਼ਬਤ ਕਰਨ ਦੀ ਗੱਲ ਕਹੀ ਗਈ ਸੀ। ਵਿਸ਼ਵ ਬੈਂਕ ਤੇ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਨੇ ਵੀ ਤਾਲਿਬਾਨ ਦੇ ਸੱਤਾ ’ਤੇ ਕਾਬਿਜ ਹੋਣ ਤੋਂ ਬਾਅਦ ਅਫ਼ਗਾਨਿਸਤਾਨ ਨੂੰ ਜਾਰੀ ਹੋਣ ਵਾਲੀ ਰਕਮ ਨੂੰ ਰੋਕਣ ਦੀ ਚਿਾਤਵਨੀ ਦਿੱਤੀ ਸੀ।

Related posts

ਕੇਜਰੀਵਾਲ ਤੇ CM ਮਾਨ ਦੀ ਪ੍ਰੈਸ ਕਾਨਫਰੰਸ ‘ਚ ਪੰਜਾਬ ਪੁਲਿਸ ‘ਤੇ ਪੱਤਰਕਾਰ ਨਾਲ ਬਦਸਲੂਕੀ ਕਰਨ ਦੇ ਦੋਸ਼, ਮਾਮਲਾ ਦਰਜ

Bunty

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਕਿਸਾਨਾਂ ਨਾਲ ਸਿੰਘੂ ਬਾਰਡਰ ‘ਤੇ ਮਨਾਈ ਦੀਵਾਲੀ

Bunty

PM ਨੇ ਕਿਹਾ- ‘ਭਾਰਤ ‘ਤੇ ਮਾਂ ਕਾਲੀ ਦੀ ਅਸੀਮ ਕਿਰਪਾ’, ਪੋਸਟਰ ਵਿਵਾਦ ਤੇ TMC MP ਮਹੂਆ ਮੋਇਤਰਾ ਦੀ ਬਿਆਨਬਾਜ਼ੀ ਨਾਲ ਜੋੜਿਆ ਜਾ ਰਿਹਾ ਸੰਦਰਭ

Bunty