Punjab

ਪਾਕਿ ਦੇ ਸੰਸਦ ਮੈਂਬਰ ਇਸਫ਼ਿਨਾਰ ਭੰਡਾਰਾ ਨੇ ਕੀਤਾ ਇਤਿਹਾਸਕ ਖਾਲਸਾ ਕਾਲਜ ਦਾ ਦੌਰਾ

ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ:-ਚਾਂਸਲਰ ਸ: ਰਜਿੰਦਰ ਮੋਹਨ ਸਿੰਘ ਛੀਨਾ ਪਾਕਿਸਤਾਨ ਦੇ ਕੌਮੀ ਅਸਬੈਂਲੀ ਦੇ ਸੰਸਦ ਮੈਂਬਰ ਸ੍ਰੀ ਇਸਫ਼ਿਨਾਰ ਭੰਡਾਰਾ ਨਾਲ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ, ਨਾਲ ਹਨ ਡਾ. ਮਹਿਲ ਸਿੰਘ, ਡਾ. ਕੰਵਲਜੀਤ ਸਿੰਘ ਤੇ ਹੋਰ।

ਅੰਮ੍ਰਿਤਸਰ – ਅੱਜ ਇਤਿਹਾਸਕ ਖ਼ਾਲਸਾ ਕਾਲਜ ਵਿਖੇ ਪਾਕਿਸਤਾਨ ਦੇ ਕੌਮੀ ਅਸਬੈਂਲੀ ਦੇ ਸੰਸਦ ਮੈਂਬਰ ਸ੍ਰੀ ਇਸਫ਼ਿਨਾਰ ਭੰਡਾਰਾ ਨੇ ਆਪਣੇ ਦੌਰੇ ਦੌਰਾਨ ਜਿੱਥੇ ਹਿੰਦ-ਪਾਕਿ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ, ਉਥੇ ਦੋਹਾਂ ਮੁਲਕਾਂ ਦੇ ਵਿਦਿਆਰਥੀਆਂ ਨੂੰ ਤਾਲੀਮ ਪ੍ਰਾਪਤ ਕਰਨ ਲਈ ਵਜ਼ੀਰੇਆਲਾ ਦੁਆਰਾ ਵੀਜ਼ਾ ਪ੍ਰਦਾਨ ਕਰਨ ਲਈ ਦੀ ਇੱਛਾ ਨੂੰ ਉਜਾਗਰ ਕੀਤਾ।

ਸ੍ਰੀ ਭੰਡਾਰਾ ਜੋ ਕਿ ਪਾਕਿਸਤਾਨ ਤੋਂ ਭਾਰਤ ਆਪਣੇ ਨਿੱਜੀ ਦੌਰੇ ’ਤੇ ਇੱਥੇ ਪੁੱਜੇ ਸਨ, ਨੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ:-ਚਾਂਸਲਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨਾਲ ਮਿਲ ਕੇ ਕਰੀਬ 132 ਸਾਲਾਂ ਤੋਂ ਸਮਾਜ ਦੀ ਵਿੱਦਿਅਕ ਖੇਤਰ ’ਚ ਸੇਵਾ ਕਰ ਰਹੀ ਸਿਰਮੌਰ ਸੰਸਥਾ ਦੀ ਸ਼ਲਾਘਾ ਕਰਦਿਆਂ ਵਿਰਾਸਤੀ ਇਮਾਰਤ ਅਤੇ ਭਵਨ ਨਿਰਮਾਣ ਕਲਾ ਦੇ ਨਮੂਨੇ ਨੂੰ ਸਲਾਹਿਆ।

ਇਸ ਮੌਕੇ ਸ: ਛੀਨਾ ਨੇ ਮੈਨੇਜ਼ਮੈਂਟ ਦਫ਼ਤਰ ਵਿਖੇ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ, ਐਗਜੇਮੀਨੇਸ਼ਨ ਕੰਟਰੋਲਰ ਡੀਨ ਡਾ. ਕੰਵਲਜੀਤ ਸਿੰਘ ਨਾਲ ਮਿਲ ਕੇ ਸ੍ਰੀ ਭੰਡਾਰਾ ਨੂੰ ਯਾਦਗਾਰੀ ਕਾਲਜ ਦੀ ਤਸਵੀਰ, ਕੌਫ਼ੀ ਟੇਬਲ ਬੁੱਕ ਭੇਂਟ ਕਰਕੇ ਸਨਮਾਨਿਤ ਕੀਤਾ। ਸ: ਛੀਨਾ ਨੇ ਕੈਂਪਸ ਸਥਿਤ ਗੁਰਦੁਆਰਾ ਸਾਹਿਬ, ਸੁੰਦਰ ਸਿੰਘ ਮਜੀਠੀਆ ਹਾਲ, ਲਾਇਬੇ੍ਰਰੀ ਆਦਿ ਹੋਰ ਮਹੱਤਵਪੂਰਨ ਵੱਖ-ਵੱਖ ਵਿਭਾਗਾਂ ਸਬੰਧੀ ਸੰਸਦ ਮੈਂਬਰ ਨੂੰ ਜਾਣਕਾਰੀ ਪ੍ਰਦਾਨ ਕਰਦਿਆਂ ਦਹਾਕਿਆਂ ਤੋਂ ਇਸ ਸੰਸਥਾ ਵੱਲੋਂ ਸਮਾਜ ਦੇ ਵਿਕਾਸ ਅਤੇ ਤਰੱਕੀ ’ਚ ਆਪਣੇ ਯੋਗਦਾਨ ਬਾਰੇ ਚਾਨਣਾ ਪਾਇਆ।

ਇਸ ਮੌਕੇ ਕਾਲਜ ਦੀ ਖ਼ੂਬਸੂਰਤ ਇਮਾਰਤ ਨੂੰ ਵੇਖ ਕੇ ਅਤਿ ਪ੍ਰਭਾਵਿਤ ਹੋਏ ਸ੍ਰੀ ਇਸਫਿਨਾਰ ਨੇ ਦੱਸਿਆ ਕਿ ਉਨ੍ਹਾਂ ਇੰਝ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਉਹ ਲਹਿੰਦੇ ਪੰਜਾਬ ’ਚ ਹੀ ਖੜ੍ਹੇ ਆਪਣੇ ਲਾਮਿਸਾਲ ਇਮਾਰਤਾਂ ਦਾ ਦੌਰਾ ਕਰਦੇ ਹੋਏ ਤੱਕ ਰਹੇ ਹਨ। ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਪ੍ਰਮਾਤਮਾ ਦੋਹਾਂ ਮੁਲਕਾਂ ’ਚ ਪ੍ਰੇਮ-ਪਿਆਰ ਅਤੇ ਇਤਫ਼ਾਕ ਦੀਆਂ ਤੰਦਾਂ ਨੂੰ ਮਜ਼ਬੂਤ ਕਰੇ ਤਾਂ ਹਿੰਦ-ਪਾਕਿ ਦੇ ਲੋਕ ਆਪਸੀ ਇਕ ਵਾਰ ਫ਼ਿਰ ਮਿਲ ਸਕਣ।

ਇਸ ਮੌਕੇ ਡਾ. ਮਹਿਲ ਸਿੰਘ, ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਅਤੇ ਡਾ. ਤਮਿੰਦਰ ਸਿੰਘ ਭਾਟੀਆ ਨੇ ਸਾਂਝੇ ਤੌਰ ’ਤੇ ਸ੍ਰੀ ਭੰਡਾਰਾ ਨੂੰ ਕਾਲਜ ਨਾਲ ਸਬੰਧਿਤ ਅਮੀਰ ਵਿਰਾਸਤ ਤੇ ਇਤਿਹਾਸ ਅਤੇ ਸ਼ਾਨਦਾਰ ਆਰਕੀਟੈਕਚਰ ਸਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਸੰਸਥਾ ’ਚ ਵਿੱਦਿਆ ਹਾਸਲ ਕਰਨ ਵਾਲੇ ਸਾਬਕਾ ਵਿਦਿਆਰਥੀ ਉਚ ਅਹੁੱਦਿਆਂ ’ਤੇ ਬਿਰਾਜਮਾਨ ਹੋ ਕੇ ਦੁਨੀਆ ਲਈ ਪ੍ਰੇਰਨਾਦਾਇਕ ਬਣੇ ਹੋਏ ਹਨ ਅਤੇ ਮੌਜ਼ੂਦਾ ਸਮੇਂ ’ਚ ਵੀ ਵਿਦਿਆਰਥੀਆਂ ਨਾਮਵਰ ਮੱਲ੍ਹਾਂ ਮਾਰ ਕੇ ਅਦਾਰੇ ਦਾ ਨਾਮ ਰੌਸ਼ਨਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਗੁਰੂ ਨਗਰੀ ਦੇ ਦੌਰੇ ਦੌਰਾਨ ਕਈ ਨਾਮਵਰ ਹਸਤੀਆਂ ਇਸ ਮਹਾਨ ਵਿੱਦਿਅਕ ਸੰਸਥਾ ’ਚ ਪੁੱਜ ਕੇ ਅਨਮੋਲ ਯਾਦਾਂ ਨੂੰ ਆਪਣੇ ਕੈਮਰਿਆਂ ’ਚ ਕੈਦ ਕਰਕੇ ਲੈ ਕੇ ਗਈਆਂ ਹਨ। ਜਿਨ੍ਹਾਂ ’ਚ ਬੈਲਜੀਅਮ, ਡੈਨਮਾਰਕ, ਬੁਲਗਾਰੀਆ, ਅਮਰੀਕਾ, ਪੋਲੈਂਡ, ਗ੍ਰੀਸ, ਹੰਗਰੀ, ਅਰਜਨਟੀਨਾ, ਮੈਕਸੀਕੋ, ਕੋਸਟ ਰਿਕਾ, ਮੁੰਬਈ, ਦਿੱਲੀ, ਇਕੂਏਟਰ, ਕੋਲੰਬੀਆ ਅਤੇ ਦੁਨੀਆ ਦੇ ਹੋਰ ਦੇਸ਼ਾਂ ਤੋਂ ਆਏ ਵਫ਼ਦ ਕਾਲਜ ਦੀ ਇਮਾਰਤ ਵੇਖ ਕੇ ਗਦਗਦ ਹੋਏ।

Related posts

ਡਾ. ਅਨਮੋਲ ਰਤਨ ਸਿੰਘ ਸਿੱਧੂ ਬਣੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ

Bunty

ਡਿਪਟੀ ਕਮਿਸ਼ਨਰਾਂ ਆਮ ਲੋਕਾਂ ਨਾਲ ਪਿੰਡਾਂ ਵਿੱਚ ਜਨਤਕ ਮਿਲਣੀਆਂ ਕਰਨ – ਭਗਵੰਤ ਮਾਨ

Bunty

ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਨਮੁਖ ਹੋ ਕੇ ਬੇਅਦਬੀ ਘਟਨਾਵਾਂ ਦੇ ਦੋਸ਼ੀਆਂ ਨੂੰ ਫੜ ਕੇ ਸਜ਼ਾਵਾਂ ਨਾ ਦੇ ਸਕਣ ਲਈ ਪੰਥ ਤੋਂ ਮੁਆਫੀ ਮੰਗੀ

Bunty