Sport

ਪੀਵੀ ਸਿੰਧੂ ਕੁਆਰਟਰ ਫਾਈਨਲ ‘ਚ, ਪ੍ਰਣਯ ਨੇ ਕੀਤਾ ਉਲਟਫੇਰ

ਕੁਆਲਾਲੰਪੁਰ –  ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਤੇ ਥਾਮਸ ਕੱਪ ‘ਚ ਭਾਰਤ ਦੀ ਖ਼ਿਤਾਬੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਐੱਚਐੱਸ ਪ੍ਰਣਯ ਨੇ ਉਲਟ ਅੰਦਾਜ਼ ਵਿਚ ਜਿੱਤ ਦਰਜ ਕਰਦੇ ਹੋਏ ਵੀਰਵਾਰ ਨੂੰ ਇੱਥੇ ਮਲੇਸ਼ੀਆ ਓਪਨ ਸੁਪਰ 750 ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ।

ਪ੍ਰਣਯ ਨੇ ਦਿਨ ਦਾ ਸਭ ਤੋਂ ਵੱਡਾ ਉਲਟਫੇਰ ਕਰਦੇ ਹੋਏ ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਚੀਨੀ ਤਾਇਪੇ ਦੇ ਚਾਊ ਟਿਏਨ ਚੇਨ ਨੂੰ 30 ਮਿੰਟ ਤੋਂ ਵੱਧ ਚੱਲੇ ਮੁਕਾਬਲੇ ਵਿਚ 21-15, 21-7 ਨਾਲ ਹਰਾਇਆ। ਦੁਨੀਆ ਦੇ 21ਵੇਂ ਨੰਬਰ ਦੇ ਖਿਡਾਰੀ ਪ੍ਰਣਯ ਅਗਲੇ ਗੇੜ ਵਿਚ ਸੱਤਵਾਂ ਦਰਜਾ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨਾਲ ਭਿੜਨਗੇ ਜਿਨ੍ਹਾਂ ਖ਼ਿਲਾਫ਼ ਉਨ੍ਹਾਂ ਨੇ ਤਿੰਨ ਮੈਚ ਜਿੱਤੇ ਹਨ, ਜਦਕਿ ਪੰਚ ਮੁਕਾਬਲੇ ਗੁਆਏ ਹਨ। ਉਥੇ ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਪਹਿਲੀ ਗੇਮ ਗੁਆਉਣ ਤੋਂ ਬਾਅਦ ਥਾਈਲੈਂਡ ਦੀ ਫਿਟਾਯਾਪੋਰਨ ਚੇਈਵਾਨ ਨੂੰ 57 ਮਿੰਟ ਚੱਲੇ ਮੁਕਾਬਲੇ ਵਿਚ 19-21, 21-9, 21-14 ਨਾਲ ਹਰਾਇਆ। ਸੱਤਵਾਂ ਦਰਜਾ ਭਾਰਤੀ ਖਿਡਾਰਨ ਅਗਲੇ ਗੇੜ ਵਿਚ ਧੁਰ ਵਿਰੋਧੀ ਚੀਨੀ ਤਾਇਪੇ ਦੀ ਤਾਈ ਜੂ ਿਯੰਗ ਨਾਲ ਭਿੜੇਗੀ।

ਪਿਛਲੇ ਹਫ਼ਤੇ ਇੰਡੋਨੇਸ਼ੀਆ ਓਪਨ ਦੇ ਸੈਮੀਫਾਈਨਲ ਵਿਚ ਥਾਂ ਬਣਾਉਣ ਵਾਲੇ 29 ਸਾਲ ਦੇ ਪ੍ਰਣਯ ਨੇ ਦੋਵਾਂ ਮੁਕਾਬਲਿਆਂ ਵਿਚ ਹੌਲੀ ਸ਼ੁਰੂਆਤ ਕੀਤੀ ਪਰ ਇਕ ਵਾਰ ਲੈਅ ਹਾਸਲ ਕਰਨ ਤੋਂ ਬਾਅਦ ਇਸ ਭਾਰਤੀ ਖਿਡਾਰੀ ਨੇ ਆਪਣੇ ਵਿਰੋਧੀ ਨੂੰ ਕੋਈ ਮੌਕਾ ਨਹੀਂ ਦਿੱਤਾ ਤੇ ਲਗਾਤਾਰ 12 ਅੰਕ ਜਿੱਤ ਕੇ ਆਖ਼ਰੀ ਅੱਠ ਵਿਚ ਥਾਂ ਬਣਾਈ। ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਪਾਰੂਪੱਲੀ ਕਸ਼ਯਪ ਨੂੰ ਹਾਲਾਂਕਿ ਥਾਈਲੈਂਡ ਦੇ ਕੁਨਲਾਵੁਤ ਵਿਤਿਦਸਾਰਨ ਖ਼ਿਲਾਫ਼ 44 ਮਿੰਟ ਵਿਚ 19-21, 10-21 ਨਾਲ ਹਾਰ ਸਹਿਣੀ ਪਈ। ਇਸ ਵਿਚਾਲੇ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਮਰਦ ਡਬਲਜ਼ ਜੋੜੀ ਨੇ ਗੋਹ ਜੀ ਫੇਈ ਤੇ ਨੂਰ ਇਜੂਦੀਨ ਦੀ ਸਥਾਨਕ ਜੋੜੀ ਨੂੰ ਵਾਕਓਵਰ ਦਿੱਤਾ।

Related posts

ਆਸਟ੍ਰੇਲੀਆ ਦੇ ਬੰਗਲਾਦੇਸ਼ ਦੇ ਨਾਲ ਕ੍ਰਿਕਟ ਦੇ ਦਿਲਚਸਪ ਮੈਚ ਹੋਣਗੇ

admin

ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਫ੍ਰੈਂਚ ਓਪਨ 2026 ਖਿਤਾਬ ਜਿੱਤਿਆ

admin

1 ਅਕਤੂਬਰ ਤੋਂ ਲਾਗੂ ਹੋਵੇਗਾ ਘੱਟ ਰੋਸ਼ਨੀ ‘ਚ ਪਿੰਕ ਬਾਉਲ ਦੀ ਵਰਤੋਂ ਦਾ ਨਵਾਂ ਨਿਯਮ।

admin