Australia & New Zealand

ਹੁਣ ਵਰਕਫੋਰਸ ਆਸਟ੍ਰੇਲੀਆ, ਜੌਬਐਕਟਿਵ ਸਕੀਮ ਦਾ ਬਦਲ ਹੋਵੇਗਾ !

ਕੈਨਬਰਾ – ਆਸਟ੍ਰੇਲੀਆ ਦੇ ਖਤਮ ਹੋ ਰਹੇ ਇੰਪਲਾਇਮੈਂਟ ਸਰਵਿਸ ਪ੍ਰੋਗਰਾਮ ਤਹਿਤ ਜ਼ੁਰਮਾਨੇ ਜਾਂ ਕਮੀਆਂ ਵਾਲੇ ਜੌਬਸੀਕਰਜ਼ ਨੂੰ ਇਕ ਨਵੀਂ ਪ੍ਰਣਾਲੀ ਦੇ ਲਾਗੂ ਹੋਣ ‘ਤੇ ਆਪਣੇ ਅਪਰਾਧਿਕ ਰਿਕਾਰਡ ਨੂੰ ਸਾਫ ਕਰਨਾ ਪਵੇਗਾ। 4 ਜੁਲਾਈ 2022 ਤੋਂ ਨਵੀਂ ਸਰਵਿਸ ਜਿਸ ਨੂੰ ਵਰਕਫੋਰਸ ਆਸਟ੍ਰੇਲੀਆ ਦਾ ਨਾਂਅ ਦਿੱਤਾ ਗਿਆ ਹੈ, ਜੌਬਐਕਟਿਵ ਸਕੀਮ ਦੀ ਥਾਂ ਲਵੇਗੀ ਜਿਸ ਵਿਚ ਜੌਬਸੀਕਰਜ਼ ਨੂੰ ਆਪਣੀ ਸੈਂਟਰਲਿੰਕ ਪੇਮੈਂਟਾਂ ਨੂੰ ਜਾਰੀ ਰੱਖਣ ਲਈ ਇਕ ਮਹੀਨੇ ਵਿਚ ਨੌਕਰੀ ਲਈ 20 ਅਰਜ਼ੀਆਂ ਜਮ੍ਹਾਂ ਕਰਵਾਉਣੀਆਂ ਪੈਣਗੀਆਂ।

ਵਰਕਫੋਰਸ ਆਸਟ੍ਰੇਲੀਆ ਤਬਦੀਲੀਆਂ ਜਿਸ ਵਿਚ ਆਪਣੀ ਜ਼ਿੰਮੇਵਾਰੀਆਂ ਲਈ ਨਵਾਂ ਪੁਆਇੰਟ ਆਧਾਰਤ ਸਿਸਟਮ ਸ਼ਾਮਿਲ ਹੈ ਦੀ ਕੁਝ ਸੋਸ਼ਲ ਸਰਵਸਿਜ਼ ਐਡਵੋਕੇਟਸ ਵਲੋਂ ਘਟੀਆ ਤਰੀਕੇ ਨਾਲ ਜਾਣਕਾਰੀ ਦੇਣ ਲਈ ਅਲੋਚਨਾ ਕੀਤੀ ਜਾ ਰਹੀ ਹੈ ਜਿਸ ਨਾਲ ਉੱਚ ਪੱਧਰ ਦਾ ਡਰ ‘ਤੇ ਉਲਝਣ ਬਣੀ ਹੋਈ ਹੈ ਜਿਸ ਨੂੰ ਅਜੇ ਪੂਰੀ ਤਰ੍ਹਾਂ ਹੱਲ ਕੀਤਾ ਜਾਣਾ ਹੈ। ਵਰਕਫੋਰਸ ਆਸਟ੍ਰੇਲੀਆ ਤਬਦੀਲੀਆ ਵਿਚ ਚਿੰਤਾ ਦਾ ਵੱਡਾ ਕਾਰਨ ਆਪਸੀ ਜ਼ਿੰਮੇਵਾਰੀਆਂ ਵਾਲਾ ਪੁਆਇੰਟ ਬੇਸਡ ਐਕਟੀਵੇਸ਼ਨ ਸਿਸਟਮ (ਪੀ ਬੀ ਏ ਐਸ) ਨੂੰ ਲਾਗੂ ਕਰਨਾ ਹੈ। ਪੀ ਬੀ ਏ ਐਸ ਤਹਿਤ ਬਹੁਤੇ ਜੌਬਸੀਕਰਜ਼ ਨੂੰ ਆਪਣੀਆਂ ਪੇਮੈਂਟਸ ਪ੍ਰਾਪਤੀ ਨੂੰ ਜਾਰੀ ਰੱਖਣ ਲਈ ਇਕ ਮਹੀਨੇ ਵਿਚ ਨੌਕਰੀ ਲਈ ਅਰਜ਼ੀਆਂ ਦੇ ਕੇ ਜਾਂ ਸਿੱਖਲਾਈ ਕੋਰਸਾਂ ਨੂੰ ਮੁਕੰਮਲ ਕਰਨ ਵਰਗੀਆਂ ਸਰਗਰਮੀਆਂ ਨਾਲ 100 ਅੰਕ ਪ੍ਰਾਪਤ ਕਰਨੇ ਪੈਣਗੇ। ਪੀ ਬੀ ਏ ਐਸ ਤਹਿਤ ਡੋਲ ਪ੍ਰੋਗਰਾਮ ਲਈ ਪੂਰਾ ਸਮਾਂ ਕੰਮ ਕਰਨ ਵਾਲੇ ਵਿਅਕਤੀ ਨੂੰ ਹਫ਼ਤੇ ਦੇ 20 ਅੰਕ ਮਿਲਣਗੇ ਜਿਸ ਦਾ ਮਤਲਬ ਉਨ੍ਹਾਂ ਨੂੰ ਆਪਣੀਆਂ ਪੇਮੈਂਟਾਂ ਦੀ ਪ੍ਰਾਪਤੀ ਜਾਰੀ ਰੱਖਣ ਲਈ ਉਨ੍ਹਾਂ ਨੂੰ ਹੋਰ ਸਰਗਰਮੀਆਂ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ। ਘੱਟੋ ਘੱਟ ਨਵੀਂ ਨੌਕਰੀ ਦੀ ਖੋਜ ਦੀ ਸ਼ਰਤ ਨੂੰ ਪ੍ਰਤੀ ਹਫ਼ਤਾ ਪੰਜ ਤੋਂ ਘਟਾ ਕੇ ਚਾਰ ਕਰ ਦਿੱਤਾ ਗਿਆ ਹੈ ਅਤੇ ਕਮਜ਼ੋਰ ਵਿਅਕਤੀ ਜੇਕਰ ਪ੍ਰਵਾਣਿਤ ਛੋਟੇ ਫੁੱਲ-ਟਾਈਮ ਕੋਰਸ ਕਰ ਰਹੇ ਹਨ ਤਾਂ ਉਨ੍ਹਾਂ ਲਈ ਨੌਕਰੀ ਲੱਭਣ ਦੀਆਂ ਸ਼ਰਤਾਂ ਨਹੀਂ ਹੋਣਗੀਆਂ।

Related posts

Specialist Fees Soar: From $650 to $5,650 for Common Procedures

admin

ਵਿਕਟੋਰੀਆ ਵਿੱਚ ਨਵੇਂ ਡਿਜ਼ੀਟਲ ਜਨਮ ਸਰਟੀਫਿਕੇਟ ਦੀ ਟਰਾਇਲ ਸ਼ੁਰੂ

admin

NSW Could Save 192k Hospital Bed Days with Pharmacy Reform

admin