International

ਪੁਤਿਨ ਆਲੋਚਕ ਨਵਲਨੀ ਅੱਤਵਾਦੀ ਐਲਾਨਿਆ

ਮਾਸਕੋ  – ਰੂਸ ਦੇ ਰਾਸ਼ਟਰਪਤੀ ਭਵਨ ਕ੍ਰੈਮਲਿਨ ਦੇ ਆਲੋਚਕ ਏਲੇਕਸੀ ਨਵਲਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਕਮਿਸ਼ਨ ਨੇ ਦਹਿਸ਼ਤਗ਼ਰਦ ਤੇ ਅੱਤਵਾਦੀ ਐਲਾਨ ਦਿੱਤਾ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇ ਧੁਰ ਆਲੋਚਕ ਨਵਲਨੀ ਜੇਲ੍ਹ ‘ਚ ਬੰਦ ਹਨ। ਨਵਲਨੀ ਨੇ ਇੰਸਟਾਗ੍ਰਾਮ ਜ਼ਰੀਏ ਕਿਹਾ ਕਿ ਉਨ੍ਹਾਂ ਨੂੰ ਕਮਿਸ਼ਨ ਵੱਲੋਂ ਸੰਮਨ ਕੀਤਾ ਗਿਆ ਸੀ। ਕਮਿਸ਼ਨ ਨੇ ਸਰਬਸੰਮਤੀ ਨਾਲ ਉਨ੍ਹਾਂ ਨੂੰ ਇਹ ਦਰਜਾ ਦੇ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿਆਸੀ ਖ਼ਾਹਸ਼ ਨੂੰ ਕੁਚਲਿਆ ਗਿਆ ਹੈ। ਉਹ ਇਸ ਸਮੇਂ ਪੈਰੋਲ ਉਲੰਘਣਾ ਲਈ ਢਾਈ ਸਾਲ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ। ਨਵਲਨੀ ਨੇ ਕਿਹਾ ਕਿ ਇਸ ਤੱਥ ਦਾ ਸਵਾਗਤ ਕਰਦੇ ਹਾਂ ਕਿ ਉਨ੍ਹਾਂ ਦੇ ਫ਼ਰਾਰ ਹੋਣ ਦਾ ਖ਼ਤਰਾ ਨਹੀਂ ਮੰਨਿਆ ਜਾਵੇਗਾ। ਹੁਣ ਰਾਤ ਵੇਲੇ ਗਾਰਡ-ਵਾਰ ਜਾਂਚ ਨਹੀਂ ਕਰਨਗੇ। ਆਪਣੇ ਵਕੀਲ ਦੀ ਮਦਦ ਨਾਲ ਕੀਤੀ ਗਈ ਪੋਸਟ ‘ਚ ਨਵਲਨੀ ਨੇ ਕਿਹਾ, ਬੱਸ ਏਨਾ ਹੈ ਕਿ ਹੁਣ ਮੈਂ ਇਕ ਅੱਤਵਾਦੀ ਹਾਂ।

Related posts

ਅਮਰੀਕਨ ਕੋਰਟ ਵਲੋਂ ਨਵੇਂ ਐੱਚ-1ਬੀ ਵੀਜ਼ਾ ‘ਤੇ 1 ਲੱਖ ਡਾਲਰ ਫੀਸ ਗੈਰ-ਕਾਨੂੰਨੀ ਕਰਾਰ !

admin

ਇੰਗਲੈਂਡ ’ਚ ਲੀਹੋਂ ਲੱਥੀ ਟ੍ਰੇਨ ਨਾਲ ਦੂਜੀ ਟਕਰਾਈ, ਕਈ ਜ਼ਖ਼ਮੀ

Bunty

ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਸਿਓਲ ਦੌਰੇ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਦੋ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ

Bunty