India

ਪ੍ਰਧਾਨ ਮੰਤਰੀ ਭਿ੍ਰਸ਼ਟਾਚਾਰ ਦਾ ਸਕੂਲ ਚਲਾ ਰਹੇ ਹਨ ਤੇ ਚੰਦੇ ਦਾ ਧੰਦਾ ਵਿਸ਼ੇ ਨੂੰ ਪੜ੍ਹਾ ਰਹੇ ਹਨ

ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚੋਣ ਬਾਂਡ ਨਾਲ ਸਬੰਧਤ ਮਾਮਲੇ ਦਾ ਹਵਾਲਾ ਦਿੰਦਿਆਂ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਭਿ੍ਰਸ਼ਟਾਚਾਰ ਦਾ ਸਕੂਲ’ ਚਲਾ ਰਹੇ ਹਨ ਅਤੇ ‘ਚੰਦੇ ਦਾ ਧੰਦਾ’ ਸਮੇਤ ਹਰ ਅਧਿਆਏ ਉਹ ਖੁਦ ਵਿਸਥਾਰ ਨਾਲ ਪੜ੍ਹਾ ਰਹੇ ਹਨ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪਾਰਟੀ ਵੱਲੋਂ ਜਾਰੀ ਵੀਡੀਓ ਇਸ਼ਤਿਹਾਰ ਨੂੰ ਸਾਂਝਾ ਕਰਕੇ ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ ਸਾਧਿਆ। ਇਸ ਇਸ਼ਤਿਹਾਰ ਵਿੱਚ ਚੋਣ ਬਾਂਡ ਦਾ ਜ਼ਿਕਰ ਕੀਤਾ ਗਿਆ ਹੈ। ਰਾਹੁਲ ਗਾਂਧੀ ਨੇ ਦੋਸ਼ ਲਾਇਆ, ‘ਨਰਿੰਦਰ ਮੋਦੀ ਦੇਸ਼ ਵਿੱਚ ਭਿ੍ਰਸ਼ਟਾਚਾਰ ਦਾ ਸਕੂਲ ਚਲਾ ਰਹੇ ਹਨ ਜਿੱਥੇ ਉਹ ਖੁਦ ਪੂਰਾ ਭਿ੍ਰਸ਼ਟਾਚਾਰ ਵਿਗਿਆਨ ਵਿਸ਼ੇ ਤਹਿਤ ਚੰਦੇ ਦੇ ਕਾਰੋਬਾਰ ਸਮੇਤ ਹਰੇਕ ਅਧਿਆਏ ਨੂੰ ਵਿਸਥਾਰ ਨਾਲ ਪੜ੍ਹਾ ਰਹੇ ਹਨ।’ ਉਨ੍ਹਾਂ ਦੱਸਿਆ ਕਿ ਕਿਵੇਂ ਛਾਪੇਮਾਰੀ ਰਾਹੀਂ ਚੰਦਾ ਵਸੂਲਿਆ ਜਾਂਦਾ ਹੈ, ਕਿਵੇਂ ਚੰਦਾ ਲੈਣ ਤੋਂ ਬਾਅਦ ਠੇਕੇ ਵੰਡੇ ਜਾਂਦੇ ਹਨ, ਕਿਵੇਂ ਭਿ੍ਰਸ਼ਟਾਚਾਰੀਆਂ ਨੂੰ ਸਾਫ਼ ਕਰਨ ਲਈ ਵਾਸ਼ਿੰਗ ਮਸ਼ੀਨ ਦਾ ਕੰਮ ਹੁੰਦਾ ਹੈ, ਏਜੰਸੀਆਂ ਨੂੰ ਵਸੂਲੀ ਏਜੰਟ ਬਣਾ ਕੇ ਕਿਵੇਂ ‘ਜ਼ਮਾਨਤ ਤੇ ਜੇਲ੍ਹ’ ਦੀ ਖੇਡ ਖੇਡੀ ਜਾਂਦੀ ਹੈ।’

Related posts

ਬੰਬ ਧਮਾਕਿਆਂ ਦੀ ਸਾਜ਼ਿਸ਼ ‘ਚ ਸ਼ਾਮਲ ਅੱਤਵਾਦੀਆਂ ਦੇ ਚਾਰ ਮਦਦਗਾਰ ਸ੍ਰੀਨਗਰ ‘ਚ ਗਿ੍ਫ਼ਤਾਰ

Bunty

ਬੰਗਲਾਦੇਸ਼ ’ਚ ਚੀਨੀ ਨਿਵੇਸ਼ ਚਿੰਤਾ ਦਾ ਵਿਸ਼ਾ ਨਹੀਂ : ਸ਼ਹਰਯਾਰ

Bunty

ਕੋਰੋਨਾ ਦੇ ਕਹਿਰ ਵਿਚਕਾਰ ਕੇਰਲ ‘ਚ ਨੋਰੋਵਾਇਰਸ ਦਾ ਮਾਮਲਾ ਆਇਆ ਸਾਹਮਣੇ

Bunty