Punjab

ਪ੍ਰੋਜੈਕਟ ਇਨੋਵੇਸ਼ਨ ਅਧੀਨ ਅੰਤਰਰਾਜੀ ਵਿਜ਼ਿਟ ਲਈ ਵਿੱਦਿਅਕ ਟੂਰ

ਪੀ. ਐੱਮ ਸ਼੍ਰੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਸਰਦੂਲਗੜ੍ਹ (ਮਾਨਸਾ) ਦੀਆਂ ਵਿਦਿਆਰਥਣਾਂ ਵਿੱਦਿਅਕ ਟੂਰ ਦੇ ਦੌਰਾਨ।

ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਸਕੂਲ ਇੰਚਾਰਜ ਮੈਡਮ ਸ਼੍ਰੀਮਤੀ ਰਮਨਦੀਪ ਕੌਰ ਅਤੇ ਸਮੂਹ ਸਟਾਫ਼ ਦੀ ਯੋਗ ਅਗਵਾਈ ਹੇਠ ਪਿਛਲੇ ਦਿਨੀਂ ਪ੍ਰੋਜੈਕਟ ਇਨੋਵੇਸ਼ਨ ਅਧੀਨ ਵਿਦਿਆਰਥੀਆਂ ਦੀ ਅੰਤਰਰਾਜੀ ਵਿਜ਼ਿਟ (Exposure visit  outside the state) ਲਈ ਪੀ. ਐੱਮ ਸ਼੍ਰੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ  ਸਰਦੂਲਗੜ੍ਹ (ਮਾਨਸਾ) ਤੋਂ ਜੈਪੁਰ ਅਤੇ ਪੁਸ਼ਕਰ (ਰਾਜਸਥਾਨ) ਦਾ ਇੱਕ ਵਿੱਦਿਅਕ ਟੂਰ ਸਫਲਤਾਪੂਰਵਕ ਲਗਾਇਆ ਗਿਆ। ਇਸ ਟੂਰ ਦੌਰਾਨ ਵਿਦਿਆਰਥਣਾਂ ਨੂੰ ਇਤਿਹਾਸਕ, ਵਿਗਿਆਨਕ ਅਤੇ ਸੱਭਿਆਚਾਰਕ ਸਥਾਨਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਵਿਦਿਆਰਥਣਾਂ ਨੇ ਜੰਤਰ-ਮੰਤਰ, ਅਮੇਰ ਕਿਲਾ, ਨਾਹਰਗੜ ਕਿਲਾ, ਜੈਗੜ੍ਹ ਕਿਲਾ, ਹਵਾ ਮਹਿਲ, ਬਿਰਲਾ ਮੰਦਰ ਅਤੇ ਸਿਟੀ ਪੈਲੇਸ ਵਰਗੇ ਪ੍ਰਸਿੱਧ ਇਤਿਹਾਸਕ ਸਥਾਨਾਂ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਵਿਦਿਆਰਥਣਾਂ ਨੇ ਵਰਲਡ ਟਰੇਡ ਪਾਰਕ, ਜੈਪੁਰ ਚਿੜੀਆ ਘਰ, ਅਲਬਰਟ ਹਾਲ ਮਿਊਜ਼ੀਅਮ, ਨਾਹਰਗੜ੍ਹ ਬਾਇਓਲਾਜੀਕਲ ਪਾਰਕ, ਰੀਜਨਲ ਸਾਇੰਸ ਸੈਂਟਰ, ਸਾਇੰਸ ਪਾਰਕ, ਟੈਕਨੋਲੋਜੀ ਪਾਰਕ ਅਤੇ ਬਿਰਲਾ ਪਲੈਨੀਟੇਰੀਅਮ ਦਾ ਵੀ ਦੌਰਾ ਕਰਕੇ ਵਿਗਿਆਨਕ ਜਾਣਕਾਰੀ ਹਾਸਲ ਕੀਤੀ। ਵਿਦਿਆਰਥਣਾਂ ਨੇ ਜਲ ਮਹਿਲ,ਬਾਪੂ ਬਜ਼ਾਰ, ਚੋਖੀ ਢਾਣੀ ਜੈਪੁਰ ਅਤੇ  ਸਨੋ-ਯਾਰਡ ਕਿਸ਼ਨਗੜ੍ਹ ਰਾਜਸਥਾਨ ਦੀ ਸੁੰਦਰਤਾ ਦਾ ਵੀ ਆਨੰਦ ਮਾਣਿਆ। ਪੁਸ਼ਕਰ ਵਿਖੇ ਵਿਦਿਆਰਥਣਾਂ ਨੇ ਧਾਰਮਿਕ ਅਤੇ ਸੱਭਿਆਚਾਰਕ ਮਹੱਤਤਾ ਰੱਖਣ ਵਾਲ਼ੇ ਬ੍ਰਹਮਾ ਮੰਦਰ ਪੁਸ਼ਕਰ ਦਾ ਦਰਸ਼ਨ ਕੀਤਾ।

ਇਸ ਵਿੱਦਿਅਕ ਟੂਰ ਦੌਰਾਨ ਅਧਿਆਪਕਾਂ ਨੇ ਵਿਦਿਆਰਥਣਾਂ ਨੂੰ ਇਤਿਹਾਸਕ ਵਿਰਾਸਤ, ਵਿਗਿਆਨਕ ਤਰੱਕੀ ਅਤੇ ਸੱਭਿਆਚਾਰਕ ਮੁੱਲਾਂ ਬਾਰੇ ਵਿਸਥਾਰ ਨਾਲ਼ ਜਾਣਕਾਰੀ ਦਿੱਤੀ। ਇਸ ਵਿਜ਼ਿਟ ਦੌਰਾਨ ਸਮੇਂ-ਸਮੇਂ ‘ਤੇ ਟੂਰ ਗਾਇਡ ਮੌਜੂਦ ਸਨ। ਟੂਰ ਸਫਲ ਅਤੇ ਯਾਦਗਾਰ ਰਿਹਾ ਜਿਸ ਨਾਲ ਵਿਦਿਆਰਥਣਾਂ ਦੇ ਗਿਆਨ ਵਿੱਚ ਵਾਧਾ ਹੋਇਆ।

Related posts

10 ਲੱਖ ਦਾ ਫਰੀ ਸਿਹਤ ਇਲਾਜ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ – ਡਾ. ਬਲਬੀਰ ਸਿੰਘ

admin

ਹਲਵਾਰਾ ਤੋਂ ਹਵਾਈ ਉਡਾਣਾਂ ਦੀ ਬੁਕਿੰਗ ਅਪ੍ਰੈਲ ਤੋਂ ਸ਼ੁਰੂ ਹੋ ਰਹੀ – ਰਵਨੀਤ ਬਿੱਟੂ

admin

ਬਿਕਰਮ ਮਜੀਠੀਆ ਸਮੇਤ 9 ਵਿਅਕਤੀਆਂ ਨੇ ਨਿੱਜੀ ਪੇਸ਼ੀ ਤੋਂ ਮੰਗੀ ਛੋਟ

admin