Punjab

ਫਿਰੋਜ਼ਪੁਰ ‘ਚ ਬੀਬੀ ਬਾਦਲ ਦਾ ਕਿਸਾਨਾਂ ਤੇ ਕਾਂਗਰਸੀਆਂ ਨੇ ਕੀਤਾ ਵਿਰੋਧ

ਫਿਰੋਜ਼ਪੁਰ – ਫਿਰੋਜ਼ਪੁਰ ਦੇ ਇਕ ਦਿਨਾਂ ਦੌਰੇ ‘ਤੇ ਵੱਖ ਵੱਖ ਪ੍ਰੋਗਰਾਮਾਂ ਵਿਚ ਆਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਆਗਮਨ ’ਤੇ ਬੁੱਧਵਾਰ ਨੂੰ ਹਲਾਤ ਉਸ ਵੇਲੇ ਕਾਬੂ ਤੋਂ ਬਾਹਰ ਹੁੰਦੇ ਨਜ਼ਰ ਆਏ ਜਦੋਂ ਸਥਾਨਕ ਮਖੂ ਗੇਟ ਸਥਿਤ ‘ਬਲਾਈਂਡ ਹੋਮ’ ਦੇ ਬਾਹਰ ਇਕ ਪਾਸੇ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਅਤੇ ਦੂਜੇ ਪਾਸੇ ਵੱਡੀ ਗਿਣਤੀ ਵਿਚ ਕਾਂਗਰਸੀਆਂ ਨੇ ਹਰਸਿਮਰਤ ਕੌਰ ਨੂੰ ਕਾਲੇ ਝੰਡੇ ਵਿਖਾਉਣੇ ਸ਼ੁਰੂ ਕੀਤੇ । ਇੰਨਾ ਹੀ ਨਹੀਂ ਜਦੋਂ ਹਰਸਿਮਰਤ ਕੌਰ ਬਾਦਲ ਸਥਾਨਕ ਬਲਾਈਂਡ ਹੋਮ ਵਿੱਚ ਪ੍ਰੋਗਰਾਮ ਖਤਮ ਕਰਕੇ ਜਾ ਰਹੇ ਸਨ ਤਾਂ ਕਾਫ਼ਲੇ ਦੇ ਪਿੱਛੇ ਆ ਰਹੀ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਅਤੇ ਹਲਕਾ ਦਿਹਾਤੀ ਤੋਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੀ ਗੱਡੀ ਨੂੰ ਘੇਰ ਕੇ ਕਿਸਾਨ ਕਾਰਕੁਨਾਂ ਨੇ ਭੰਨ ਤੋੜ ਕੀਤੀ । ਇਸ ਦੌਰਾਨ ਗੋਲੀਆਂ ਵੀ ਚੱਲੀਆਂ ਪਰ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।ਗੋਲੀਬਾਰੀ ਅਤੇ ਅਕਾਲੀ ਆਗੂ ਦੀ ਗੱਡੀ ਦੀ ਭੰਨਤੋੜ ਤੋਂ ਫੌਰਨ ਬਾਅਦ ਸਾਰੇ ਅਕਾਲੀ ਆਗੂ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਐੱਸਐੱਸਪੀ ਨੂੰ ਮਿਲੇ ਅਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ।

Related posts

ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ ਪੁਲਿਸ ਵੱਲੋਂ 48 ਕਿਲੋ ਹੈਰੋਇਨ, 21 ਲੱਖ ਦੀ ਡਰੱਗ ਮਨੀ ਸਮੇਤ ਤਿੰਨ ਕਾਬੂ

Bunty

ਲੋਕਲ ਗੁਰਦੁਆਰਾ ਕਮੇਟੀਆਂ 20 ਦਸੰਬਰ ਦੇ ਦਿੱਲੀ ਪ੍ਰਦਰਸ਼ਨ ’ਚ ਕਰਨਗੀਆਂ ਭਰਵੀਂ ਸ਼ਮੂਲੀਅਤ

Bunty

ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸ਼ਬਦ ਚੌਂਕੀ ਯਾਤਰਾ ਗਵਾਲੀਅਰ ਲਈ ਰਵਾਨਾ ਦੇਸ਼ ਦੇ ਵਿੱਚ ਸਿੱਖਾਂ ਦੇ ਨਾਲ ਬੇਇਨਸਾਫੀ ਹੋ ਰਹੀ, ਜਥੇਦਾਰ ਗਿਆਨੀ ਰਘਬੀਰ ਸਿੰਘ

Bunty