Punjab

ਬਟਾਲਾ ਨੇੜੇ ਅੱਗ ਦੇ ਕਾਰਨ ਵਾਪਰਿਆ ਵੱਡਾ ਹਾਦਸਾ ਸਕੂਲੀ ਬੱਸ ਆਈ ਅੱਗ ਦੀ ਲਪੇਟ ਚ

ਫਤਹਿਗੜ੍ਹ ਚੂੜੀਆਂ – ਬਟਾਲਾ ਦੇ ਨੇਡ਼ੇ ਇਕ ਨਿਜੀ ਸਕੂਲ ਦੀ ਬੱਸ ਕਿਸਾਨਾਂ ਵੱਲੋਂ ਨਾੜ ਨੂੰ ਲਗਾਈ ਅੱਗ ਦੀ ਲਪੇਟ ਚ ਆਉਣ ਨਾਲ ਹਾਦਸੇ ਦਾ ਸ਼ਿਕਾਰ ਹੋ ਗਈ ਹੈ।ਬੱਸ ਅੱਗ ਦੀ ਲਪੇਟ ਚ ਆਉਣ ਨਾਲ ਪਲਟ ਗਈ ਤੇ  ਪਲਟਣ ਤੋਂ ਬਾਅਦ ਡਰਾਈਵਰ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਬੜੀ ਜੱਦੋ ਜਹਿਦ ਨਾਲ ਸਕੂਲ ਵਿੱਚ ਸਵਾਰ ਬੱਚਿਆਂ ਨੂੰ ਬੱਸ ਤੋਂ ਬਾਹਰ ਕੱਢਿਆ ।ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਦੀ ਬੱਸ ਜਿਸ ਵਿਚ 42 ਬੱਚੇ ਸਵਾਰ ਸਨ ।ਸਕੂਲ ਤੋਂ ਬੱਸ ਬੱਚਿਆਂ ਨੂੰ ਲੈ ਕੇ ਬੱਚਿਆਂ ਦੇ ਘਰਾਂ ਨੂੰ ਛੱਡਣ ਜਾ ਰਹੀ ਜਦ ਇਕ ਪਾਸੇ ਨਵਾਂ ਪਿੰਡ ਬਰਕੀਵਾਲ ਨੇੜੇ ਪਹੁੰਚੀ ਤਾਂ ਨਾੜ ਨੂੰ ਲੱਗੀ ਅੱਗ ਦੇ ਨਾਲ  ਬੱਸ ਦਾ ਡਰਾਈਵਰ ਸੰਤੁਲਨ ਖੋ ਬੈਠਾ ਅਤੇ ਬੱਸ ਖੇਤਾਂ ਚ ਪਲਟ ਗਈ ਅਤੇ ਇਸ ਦੇ ਨਾਲ ਹੀ ਆਪਣੇ ਹੀ ਬੱਸ ਨੂੰ ਆਪਣੀ ਲਪੇਟ ਚ ਲੈ ਲਿਆ ।ਹਾਦਸਾ ਬਹੁਤ ਵੱਡਾ ਸੀ ਪਰ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਬੱਚਿਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ, ਪਰ ਇਸ ਅੱਗ ਦੀ ਲਪੇਟ ਚ ਆਉਣ ਨਾਲ ਸੱਤ  ਬੱਚੇ ਝੁਲਸ ਗਏ, ਜਿਨ੍ਹਾਂ ਨੂੰ ਬਟਾਲਾ ਦੇ ਵੱਖ ਵੱਖ ਨਿੱਜੀ ਹਸਪਤਾਲਾਂ ਚ ਦਾਖ਼ਲ ਕਰਾਇਆ ਹੈ ਦੱਸਿਆ ਜਾਂਦਾ ਹੈ ਕਿ ਦੋ ਬੱਚਿਆਂ ਦੀ ਹਾਲਤ ਨਾਜ਼ੁਕ ਹੈ ।  ਭਿਆਨਕ ਅੱਗ ਦੀ ਲਪੇਟ ਚ ਆਈ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਬਟਾਲਾ ਤੋਂ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ  ,ਜਿਨ੍ਹਾਂ ਨੇ ਭਾਰੀ ਜੱਦੋ ਜਹਿਦ ਨਾਲ ਪਿੰਡ ਵਾਸੀਆਂ ਦੀ ਮੱਦਦ ਨਾਲ ਅੱਗ ਤੇ ਕਾਬੂ ਪਾਇਆ, ਪਰ ਦੂਜੇ ਪਾਸੇ ਅਜੇ ਵੀ ਖੇਤਾਂ ਚ ਅੱਗ ਭਾਂਬੜ ਮਚਾ ਰਹੀ ਹੈ ਇੱਥੇ ਦੱਸਣਯੋਗ ਹੈ ਕਿ ਇਸ ਵਾਰ ਸਰਕਾਰ ਦੀ ਢਿੱਲ ਕਾਰਨ ਕਿਸਾਨਾਂ ਨੇ ਨਿਧੜਕ ਹੋ ਕੇ ਨਾੜ ਨੂੰ ਅੱਗ ਲਗਾਈ ਅਤੇ ਕਈ ਥਾਈਂ  ਹਾਦਸੇ ਵਾਪਰ ਚੁੱਕੇ ਹਨ ।

Related posts

US ਇਮੀਗ੍ਰੇਸ਼ਨ ਕੋਰਟ ‘ਚ 3.38 ਮਿਲੀਅਨ ਕੇਸ ਫੈਸਲੇ ਦੀ ਉਡੀਕ ‘ਚ : ਪ੍ਰਵਾਸੀ ਕਾਨੂੰਨ ਦੀ ਪਾਲਣਾ ਕਰਦੇ, ਨਾ ਕਿ ਕ੍ਰਿਮੀਨਲ !

admin

ਪੰਜਾਬ ਵਿੱਚ ਨਸ਼ੇ ਦੀ ‘ਹੋਮ ਡਿਲੀਵਰੀ’ ਹੋ ਰਹੀ ਹੈ – ਅਸ਼ਵਨੀ ਸ਼ਰਮਾ

admin

‘ਮੈਂਟਰਿੰਗ, ਐਡਵਾਈਜ਼ਿੰਗ ਤੇ ਪੀਅਰ ਲਰਨਿੰਗ ’ਚ AI ਦੀ ਭੂਮਿਕਾ’ ਵਿਸ਼ੇ ’ਤੇ ਵਰਕਸ਼ਾਪ

admin