International

ਬਾਈਡੇਨ ਦੀ ਵਧੀ ਮੁਸ਼ਕਲ, ਸਦਨ ਨੇ ਮਹਾਦੋਸ਼ ਜਾਂਚ ਸ਼ੁਰੂ ਕਰਨ ਦੀ ਦਿੱਤੀ ਮਨਜ਼ੂਰੀ

ਵਾਸ਼ਿੰਗਟਨ – ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਨੇ ਰਾਸ਼ਟਰਪਤੀ ਜੋਅ ਬਾਈਡੇਨ ਖ਼ਿਲਾਫ਼ ਮਹਾਦੋਸ਼ ਦੀ ਜਾਂਚ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਬਾਈਡੇਨ ਖ਼ਿਲਾਫ਼ ਮਹਾਦੋਸ਼ ਦੀ ਜਾਂਚ ਸ਼ੁਰੂ ਕਰਨ ਦੇ ਪ੍ਰਸਤਾਵ ’ਤੇ ਵੋਟਿੰਗ ਹੋਈ, ਜਿਸ ਦੇ ਸਮਰਥਨ ’ਚ 221 ਅਤੇ ਵਿਰੋਧ ’ਚ 212 ਵੋਟਾਂ ਪਈਆਂ। ਇਸ ਪ੍ਰਸਤਾਵ ਵਿੱਚ ਰਾਸ਼ਟਰਪਤੀ ਜੋਅ ਬਾਈਡੇਨ ਦੇ ਬੇਟੇ ਹੰਟਰ ਬਾਈਡੇਨ ਦੇ ਵਿਵਾਦਪੂਰਨ ਅਤੇ ਵਿਦੇਸ਼ੀ ਲੈਣ-ਦੇਣ ਦੇ ਆਧਾਰ ’ਤੇ ਇੱਕ ਰਸਮੀ ਮਹਾਦੋਸ਼ ਜਾਂਚ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ।
ਜੇਕਰ ਉਹ ਸੈਨੇਟ ਵਿੱਚ ਮਹਾਦੋਸ਼ ਦੀ ਸੁਣਵਾਈ ਵਿੱਚ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਣਾ ਪੈ ਸਕਦਾ ਹੈ। ਬਾਈਡੇਨ ਨੇ ਮਹਾਦੋਸ਼ ਦੀ ਕੋਸ਼ਿਸ਼ ਦੇ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਉਸਨੇ ਰਿਪਬਲਿਕਨ ਸੰਸਦ ਮੈਂਬਰਾਂ ਦੀਆਂ ਤਰਜੀਹਾਂ ’ਤੇ ਸਵਾਲ ਉਠਾਏ। ਉਨ੍ਹਾਂ ਨੇ ਕਿਹਾ, ‘ਅਮਰੀਕੀ ਲੋਕਾਂ ਦੇ ਜੀਵਨ ਨੂੰ ਸੁਧਾਰਨ ਵਿੱਚ ਮਦਦ ਕਰਨ ਦੀ ਬਜਾਏ, ਉਹ ਮੇਰੇ ’ਤੇ ਝੂਠੇ ਦੋਸ਼ ਲਗਾਉਣ ’ਤੇ ਕੇਂਦ੍ਰਿਤ ਕਰ ਰਹੇ ਹਨ’।

Related posts

ਸਾਊਦੀ ਸਰਕਾਰ ਨੇ ਚੋਣਵੇਂ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਫ਼ਰਮਾਨ ਜਾਰੀ ਕੀਤਾ

Bunty

ਇਟਲੀ ਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਚ ਸ਼ਰਧਾਂਜਲੀ ਸਮਾਗਮ 3 ਅਗਸਤ ਨੂੰ

Bunty

ਸਵਿਟਜ਼ਰਲੈਂਡ ’ਚ ਯੂਕ੍ਰੇਨ ਸ਼ਾਂਤੀ ਸੰਮੇਲਨ ’ਚ 90 ਦੇਸ਼ ਲੈਣਗੇ ਹਿੱਸਾ

Bunty