Bollywood Articles India

ਬਾਲੀਵੁੱਡ ਦੀ ਮਸ਼ਹੂਰ ਹੀਰੋਇਨ ਰਾਣੀ ਮੁਖਰਜੀ ਦੀ ਅਸਲ ਬੇਟੀ . . . !

ਬਾਲੀਵੁੱਡ ਦੀ ਮਸ਼ਹੂਰ ਹੀਰੋਇਨ ਰਾਣੀ ਮੁਖਰਜੀ।

ਬਾਲੀਵੁੱਡ ਦੀ ਮਸ਼ਹੂਰ ਹੀਰੋਇਨ ਰਾਣੀ ਮੁਖਰਜੀ ਇੱਕ ਅਜਿਹੀ ਹੀਰੋਇਨ ਹੈ ਜੋ ਆਪਣੀ ਨਿੱਜੀ ਜ਼ਿੰਦਗੀ ਨੂੰ ਲਾਈਮਲਾਈਟ ਤੋਂ ਹਮੇਸ਼ਾਂ ਦੂਰ ਰੱਖਣਾ ਪਸੰਦ ਕਰਦੀ ਹੈ। ਰਾਣੀ ਮੁਖਰਜੀ ਆਪਣੀ ਨਿੱਜੀ ਜਿੰਦਗੀ ਅਤੇ ਪ੍ਰੀਵਾਰਕ ਰਿਸ਼ਤਿਆਂ ਨੂੰ ਸੋਸ਼ਲ ਮੀਡੀਆ ਦੇ ਉਪਰ ਕਦੀ ਵੀ ਸ਼ੇਅਰ ਨਹੀਂ ਕਰਦੀ। ਇਥੋਂ ਤੱਕ ਕਿ ਰਾਣੀ ਮੁਖਰਜੀ ਦੀ ਬੇਟੀ ਲਗਭਗ 10 ਸਾਲ ਦੀ ਹੋ ਚੁੱਕੀ ਹੈ ਪਰ ਹਾਲੇ ਤੱਕ ਉਸਦਾ ਚਿਹਰਾ ਮੀਡੀਆ ਵਿੱਚ ਨਹੀਂ ਆਇਆ ਹੈ।

ਰਾਣੀ ਮੁਖਰਜੀ ਦੀ ਬੇਟੀ ਆਦਿਰਾ ਦਾ ਚਿਹਰਾ ਅੱਜਕੱਲ੍ਹ ਸੋਸ਼ਲ ਮੀਡੀਆ ਉਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਰਾਣੀ ਮੁਖਰਜੀ ਦੀਆਂ ਆਪਣੀ ਬੇਟੀ ਦੇ ਨਾਲ ਕੁੱਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ ਜੋ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਰਾਣੀ ਮੁਖਰਜੀ ਅਤੇ ਆਦਿਰਾ ਦੀਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਦੋਵੇਂ ਇੱਕ ਦੂਜੇ ਨਾਲ ਪੋਜ਼ ਦਿੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਤਸਵੀਰਾਂ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ‘ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਬਹੁਤ ਸਾਰੇ ਲੋਕ ਰਾਣੀ ਦੀ ਬੇਟੀ ਨੂੰ ਉਸਦੀ ਹੁ-ਬਹੂ ਕਾਪੀ ਕਹਿ ਰਹੇ ਹਨ।

ਪਰ ਰਾਣੀ ਮੁਖਰਜੀ ਦੀਆਂ ਆਪਣੀ ਬੇਟੀ ਆਦਿਰਾ ਦੇ ਨਾਲ ਇਨ੍ਹਾਂ ਤਸਵੀਰਾਂ ਦੀ ਅਸਲ ਸੱਚਾਈ ਕੁੱਝ ਹੋਰ ਹੀ ਹੈ। ਅਸਲ ਦੇ ਵਿੱਚ ਰਾਣੀ ਮੁਖਰਜੀ ਅਤੇ ਸੋਸ਼ਲ ਮੀਡੀਆ ਉਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ ਦਿਖਾਈ ਦੇਣ ਵਾਲੀ ਉਸਦੀ ਬੇਟੀ ਅਸਲੀ ਨਹੀਂ ਹੈ। ਦਰਅਸਲ ਇਹ ਤਸਵੀਰਾਂ ਨਕਲੀ ਹਨ ਅਤੇ ਆਰਟੀਫੀਸ਼ਲ ਇੰਟੈਲੀਜੈਂਸ (ਏਆਈ) ਰਾਹੀਂ ਬਣਾਈਆਂ ਗਈਆਂ ਹਨ। ਰਾਣੀ ਮੁਖਰਜੀ ਦੀ ਬੇਟੀ ਦੀਆਂ ਤਸਵੀਰਾਂ ਦੇਖਣ ਲਈ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹਨ ਪਰ ਰਾਣੀ ਆਪਣੀ ਬੇਟੀ ਦਾ ਚਿਹਰਾ ਕਦੀ ਵੀ ਨਹੀਂ ਦਿਖਾਉਂਦੀ। ਇਸ ਕਰਕੇ ਰਾਣੀ ਮੁਖਰਜੀ ਦੇ ਕਿਸੇ ਪ੍ਰਸ਼ੰਸਕ ਨੇ ਰਾਣੀ ਮੁਖਰਜੀ ਦੀ ਬੇਟੀ ਦੀਆਂ ਇਹ ਏਆਈ ਤਸਵੀਰਾਂ ਬਣਾਈਆਂ ਹਨ।

ਬਾਲੀਵੁੱਡ ਦੀ ਮਸ਼ਹੂਰ ਹੀਰੋਇਨ ਰਾਣੀ ਮੁਖਰਜੀ ਨੇ ਸਾਲ 2015 ਵਿੱਚ ਬੇਟੀ ਆਦਿਰਾ ਨੂੰ ਜਨਮ ਦਿੱਤਾ ਸੀ। ਆਦਿਰਾ ਦੇ ਜਨਮ ਤੋਂ ਬਾਅਦ ਤੋਂ ਹੀ ਰਾਣੀ ਮੁਖਰਜੀ ਨੇ ਫਿਲਮਾਂ ਤੋਂ ਦੂਰੀ ਬਣਾ ਲਈ। ਰਾਣੀ ਮੁਖਰਜੀ ਆਪਣਾ ਸਾਰਾ ਸਮਾਂ ਆਪਣੀ ਬੇਟੀ ਨੂੰ ਹੀ ਦੇ ਰਹੀ ਸੀ ਪਰ ਆਪਣੇ ਪਤੀ ਆਦਿਤਿਆ ਚੋਪੜਾ ਦੇ ਕਹਿਣ ‘ਤੇ ਦੁਬਾਰਾ ਫਿਲਮਾਂ ਵਿੱਚ ਵਾਪਸ ਆਈ। ਰਾਣੀ ਮੁਖਰਜੀ ਆਖਰੀ ਵਾਰ ਸਾਲ 2023 ਵਿੱਚ ਰਿਲੀਜ਼ ਹੋਈ ‘ਸ਼੍ਰੀਮਤੀ ਚੈਟਰਜੀ ਬਨਾਮ ਨਾਰਵੇ’ ਫਿਲਮ ਦੇ ਵਿੱਚ ਦਿਖਾਈ ਦਿੱਤੀ ਸੀ। ਜਲਦੀ ਹੀ ਰਾਣੀ ਮੁਖਰਜੀ ਅਗਲੇ ਸਾਲ ਆਪਣੀ ਆਉਣ ਵਾਲੀ ਫਿਲਮ ‘ਮਰਦਾਨੀ 3’ ਨਾਲ ਵੱਡੇ ਪਰਦੇ ‘ਤੇ ਦਰਸ਼ਕਾਂ ਨੂੰ ਦਿਖਾਈ ਦੇਵੇਗੀ।

Related posts

ਆਯੁਰਵੇਦ ਦਾ ਗਿਆਨ: ਚੱਕਰ ਸੰਤੁਲਨ ਪ੍ਰਾਣਾਯਾਮ !

admin

ਅਧਿਆਪਕ ਦਿਵਸ ‘ਤੇ ਵਿਸ਼ੇਸ਼: ਸਮਾਜ ਨੂੰ ਦ੍ਰਿਸ਼ਟੀ ਅਤੇ ਦ੍ਰਿੜ ਇਰਾਦੇ ਨਾਲ ਬਦਲਣਾ !

admin

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin