India

ਬਿ੍ਰਟਿਸ਼ ਅਖ਼ਬਾਰ ਨੇ ਮੋਦੀ ਸਰਕਾਰ ਸਬੰਧੀ ਕੀਤੀ ਭਵਿੱਖਬਾਣੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਲੋਕਪਿ੍ਰਅਤਾ ਦੀ ਦੁਨੀਆ ਭਰ ‘’ਚ ਚਰਚਾ ਹੈ। ਪੀਐਮ ਮੋਦੀ ਦੀ ਅਗਵਾਈ ’ਚ ਸਾਲ 2023 ‘’ਚ ਭਾਜਪਾ ਨੇ ਤਿੰਨ ਸੂਬਿਆਂ ‘’ਚ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ। ਇਸ ਦੇ ਨਾਲ ਹੀ 22 ਜਨਵਰੀ ਨੂੰ ਵਿਸ਼ਾਲ ਰਾਮ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ। ਬਿ੍ਰਟਿਸ਼ ਅਖਬਾਰ ਦੇ ਇਕ ਕਾਲਮ ‘’ਚ ਜ਼ਿਕਰ ਕੀਤਾ ਗਿਆ ਸੀ ਕਿ ਭਾਜਪਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਦੀ ਹੈਟਿ੍ਰਕ ਲਗਾ ਸਕਦੀ ਹੈ।ਹੰਨਾ ਐਲਿਸ-ਪੀਟਰਸਨ ਨੇ ਆਪਣੇ ਕਾਲਮ ‘’ਚ ਜ਼ਿਕਰ ਕੀਤਾ ਕਿ ਪਿਛਲੇ ਸਾਲ ਤਿੰਨ ਸੂਬਿਆਂ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ‘’ਚ ਭਾਜਪਾ ਦੀ ਜਿੱਤ ਨੇ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਹੈ, ਜਿਸ ਕਾਰਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਤਾਕਤ ਹੋਰ ਵਧ ਚੁੱਕੀ ਹੈ।ਤਿੰਨ ਸੂਬਿਆਂ ‘ਚ ਵਿਧਾਨ ਸਭਾ ਜਿੱਤ ਤੋਂ ਬਾਅਦ ਪੀਐਮ ਮੋਦੀ ਨੇ ਖੁਦ ਭਵਿੱਖਬਾਣੀ ਕੀਤੀ ਕਿ ਤਿੰਨ ਸੂਬਿਆਂ ‘ਚ ਜਿੱਤ ਨੇ ਲੋਕ ਸਭਾ ਚੋਣਾਂ 2024 ਦੀ ਜਿੱਤ ਦੀ ਗਾਰੰਟੀ ਦਿੱਤੀ ਹੈ।ਕਾਲਮ ‘’ਚ ਅੱਗੇ ਲਿਖਿਆ, “ਰਾਜਨੀਤਕ ਤਾਕਤਵਰ ਵਜੋਂ ਪ੍ਰਧਾਨ ਮੰਤਰੀ ਦੀ ਪ੍ਰਸਿੱਧੀ, ਭਾਜਪਾ ਦੇ ਹਿੰਦੂ ਰਾਸ਼ਟਰਵਾਦੀ ਏਜੰਡੇ ਦੇ ਨਾਲ ਦੇਸ਼ ਦੀ ਵੱਡੀ ਹਿੰਦੂ ਬਹੁਗਿਣਤੀ ਨੂੰ ਆਕਰਸ਼ਿਤ ਕਰਦੀ ਰਹਿੰਦੀ ਹੈ।”ਅੱਗੇ ਕਾਲਮ ਵਿੱਚ ਵਿਰੋਧੀ ਪਾਰਟੀ 9.N.4.9. ਗਠਜੋੜ ਦਾ ਵੀ ਜ਼ਿਕਰ ਹੈ। ਲੇਖ ਵਿਚ ਲਿਖਿਆ ਗਿਆ ਕਿ ਵਿਰੋਧੀ ਪਾਰਟੀ ਅਜੇ ਵੀ ਅਹਿਮ ਮੁੱਦਿਆਂ ’ਤੇ ਇਕਜੁੱਟ ਨਹੀਂ ਹੈ।ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਅਗਲੇ ਦੋ ਮਹੀਨਿਆਂ ‘’ਚ ‘ਵਿਕਾਸ ਭਾਰਤ ਸੰਕਲਪ ਯਾਤਰਾ’ ਰਾਹੀਂ ਦੇਸ਼ ਭਰ ਦੇ ਕਸਬਿਆਂ ਅਤੇ ਪਿੰਡਾਂ ‘’ਚ ਹਜ਼ਾਰਾਂ ਵਰਕਰ ਤਾਇਨਾਤ ਕਰੇਗੀ।

Related posts

ਕਮਿਸ਼ਨ ਨੇ ਚੋਣ ਰੈਲੀਆਂ ਅਤੇ ਰੋਡ ਸ਼ੋਅ ’ਤੇ ਲੱਗੀ ਰੋਕ ਨੂੰ 31 ਜਨਵਰੀ ਤਕ ਵਧਾਇਆ

Bunty

ਲਾਸ ਏਂਜਲਸ, ਕੈਲੀਫੋਰਨੀਆ, ਅਮਰੀਕਾ ਤੋਂ ਵਿਸ਼ਵ ਪ੍ਰਸਿੱਧ ਡਾਕਟਰਾਂ ਦੀ ਟੀਮ ਪਰਮਾਰਥ ਨਿਕੇਤਨ ਆਈ

Bunty

24 ਘੰਟਿਆਂ ਦੌਰਾਨ 34 ਹਜ਼ਾਰ ਦੇ ਪਾਰ ਪੁੱਜਾ ਨਵੇਂ ਮਾਮਲਿਆਂ ਦਾ ਅੰਕੜਾ, 320 ਮਰੀਜ਼ਾਂ ਦੀ ਮੌਤ

Bunty