International

ਬੁਲਗਾਰੀਆ ’ਚ ਬੱਸ ਹਾਦਸਾ, ਬੱਸ ‘ਚ ਅੱਗ ਲੱਗਣ ਕਾਰਨ 45 ਲੋਕਾਂ ਦੀ ਮੌਤ

ਸੋਫੀਆ – ਪੱਛਮੀ ਬੁਲਗਾਰੀਆ ’ਚ ਸੋਮਵਾਰ ਅੱਧੀ ਰਾਤ ਤੋਂ ਬਾਅਦ ਦੋ ਵਜੇ ਹੋਏ ਬੱਸ ਹਾਦਸੇ ’ਚ ਘੱਟੋ ਘੱਟ 45 ਲੋਕਾਂ ਦੀ ਮੌਤ ਹੋ ਗਈ। ਮੈਸੇਡੋਨੀਆ ’ਚ ਰਜਿਸਟਰਡ ਬੱਸ ਹਾਦਸੇ ’ਚ ਮਰਨ ਵਾਲਿਆਂ ’ਚ ਬੱਚੇ ਵੀ ਸ਼ਾਮਲ ਹਨ। ਸੱਤ ਲੋਕਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੈਸੇਡੋਨੀਆ ਦੂਤਘਰ ਦੇ ਪ੍ਰਤੀਨਿਧੀਆਂ ਨੇ ਹਸਪਤਾਲ ਦਾ ਦੌਰਾ ਕੀਤਾ ਹੈ। ਕਾਰਜਵਾਹਕ ਪ੍ਰਧਾਨ ਮੰਤਰੀ ਸਟੇਫਨ ਯਾਨੇਵ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਮਾਰੇ ਗਏ ਲੋਕਾਂ ਪ੍ਰਤੀ ਸ਼ੋਕ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ ਕਿ ਭਵਿੱਖ ’ਚ ਅਜਿਹੇ ਹਾਦਸੇ ਰੋਕਣ ਦੇ ਯਤਨ ਕੀਤੇ ਜਾਣਗੇ।

Related posts

ਤਾਲਿਬਾਨ ‘ਚ ਕਾਰਜਕਾਰੀ ਸਰਕਾਰ ਨੂੰ ਲੈਕੇ ਫੁੱਟ ‘ਤੇ ਮੁੱਲ੍ਹਾ ਬਰਾਦਰ ਵਲੋਂ ਖੰਡਨ

admin

ਜਰਮਨੀ ਦੇ ਫ਼ਰੈਂਕਫਰਟ ਤੋਂ ਮੁੰਬਈ ਆਏ ਵਿਸਤਾਰਾ ਦੇ ਜਹਾਜ਼ ’ਚ ਬੰਬ ਦੀ ਧਮਕੀ

Bunty

ਜਰਮਨੀ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਜਿੱਤ ਦਰਜ ਕੀਤੀ !

admin