Breaking NewsLatest NewsPunjabTechnology

ਬੇਕਾਰ ਕਾਗਜੀ ਸਮੱਗਰੀ ਨੂੰ ਵਰਤੋਂ ’ਚ ਲਿਆਉਣ ਸਬੰਧੀ ਵਰਕਸ਼ਾਪ ਕਰਵਾਈ ਗਈ

ਖਾਲਸਾ ਕਾਲਜ, ਰਣਜੀਤ ਐਵੀਨਿਊ ਵਿਖੇ ਕਰਵਾਈ ਗਈ ਵਰਕਸ਼ਾਪ ਦੌਰਾਨ ਪ੍ਰਿੰਸੀਪਲ ਡਾ. ਮਨਦੀਪ ਕੌਰ, ਸ: ਅਮਨਦੀਪ ਸਿੰਘ ਗਿੱਲ ਤੇ ਹੋਰ ਸਟਾਫ ਤੇ ਵਿਦਿਆਰਥੀ।

ਅੰਮ੍ਰਿਤਸਰ — ਖਾਲਸਾ ਕਾਲਜ, ਰਣਜੀਤ ਐਵੀਨਿਊ ਵੱਲੋਂ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ “ਵੇਸਟ ਟੂ ਗ੍ਰੀਨ ਡੈਕੋਰ: ਕਾਗਜ਼ ਦੀ ਮੁੜ ਕਲਪਨਾ” ਵਿਸ਼ੇ ’ਤੇ ਰਚਨਾਤਮਕ ਅਤੇ ਵਾਤਾਵਰਣ ਕੇਂਦਰਿਤ ਵਰਕਸ਼ਾਪ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਮਨਦੀਪ ਕੌਰ ਦੀ ਰਹਿਨੁਮਾਈ ਹੇਠ ਕਰਵਾਈ ਗਈ ਉਕਤ ਵਰਕਸ਼ਾਪ ਮੌਕੇ ਮੁੱਖ ਬੁਲਾਰੇ ਵਜੋਂ ਸ: ਅਮਨਦੀਪ ਸਿੰਘ ਗਿੱਲ ਨੇ ਸ਼ਿਰਕਤ ਕੀਤੀ।

ਇਸ ਮੌਕੇ ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਮਨਦੀਪ ਕੌਰ ਨੇ ਸਰੋਤ ਵਿਅਕਤੀ ਸ: ਗਿੱਲ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਵਰਕਸ਼ਾਪ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਹਿਯੋਗ ਨਾਲ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ. ਐਸ. ਸੀ. ਐਸ. ਟੀ.) ਰਾਹੀਂ ਆਯੋਜਿਤ ਕੀਤੀ ਗਈ। ਪੀ. ਐਸ. ਸੀ. ਐਸ. ਟੀ. ਰਾਜ ਨੋਡਲ ਏਜੰਸੀ ਹੈ ਅਤੇ ਇਸ ਪ੍ਰੋਗਰਾਮ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਪਾਂਸਰ ਕੀਤਾ ਗਿਆ। ਉਨ੍ਹਾਂ ਈਕੋ ਕਲੱਬ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਹਾਰਕ ਅਤੇ ਰਚਨਾਤਮਕ ਸਿੱਖਿਆ ਰਾਹੀਂ ਵਿਦਿਆਰਥੀਆਂ ’ਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਬਹੁਤ ਮਹੱਤਵਪੂਰਨ ਹੈ।ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ’ਚ ਟਿਕਾਊ ਆਦਤਾਂ ਅਪਨਾਉਣ ਅਤੇ ਸਾਫ਼—ਸੁਥਰੇ ਤੇ ਹਰਿਆਲੇ ਵਾਤਾਵਰਣ ਦੀ ਸਿਰਜਣਾ ’ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਵਰਕਸ਼ਾਪ ਕਾਲਜ ਦੇ ਈਕੋ ਕਲੱਬ ਵੱਲੋਂ ਕਰਵਾਈ ਗਈ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਵਾਤਾਵਰਣ ਪ੍ਰਤੀ ਜਾਗਰੂਕਤਾ, ਟਿਕਾਊ ਜੀਵਨ—ਸ਼ੈਲੀ ਅਤੇ ਬੇਕਾਰ ਸਮੱਗਰੀ ਦੀ ਰਚਨਾਤਮਕ ਮੁੜ ਵਰਤੋਂ ਨੂੰ ਉਤਸ਼ਾਹਿਤ ਕਰਨਾ ਸੀ।ਉਨ੍ਹਾਂ ਕਿਹਾ ਕਿ ਵਰਕਸ਼ਾਪ ਮੌਕੇ ਸੈਸ਼ਨ ਦਾ ਸੰਚਾਲਨ ਸ: ਗਿੱਲ ਵੱਲੋਂ ਕੀਤਾ ਗਿਆ।ਉਨ੍ਹਾਂ ਨੇ 130 ਤੋਂ ਵਧੇਰੇ ਵਿਦਿਆਰਥੀਆਂ ਨੂੰ ਬੇਕਾਰ ਕਾਗਜ਼ੀ ਸਮੱਗਰੀ ਨੂੰ ਉਪਯੋਗੀ ਅਤੇ ਆਕਰਸ਼ਕ ਸਜਾਵਟੀ ਵਸਤੂਆਂ ’ਚ ਬਦਲਣ ਲਈ ਮਾਰਗਦਰਸ਼ਨ ਦਿੱਤਾ।

ਇਸ ਮੌਕੇ ਸ: ਗਿੱਲ ਨੇ ਪ੍ਰੈਕਟੀਕਲ ਡੈਮੋਨਸਟ੍ਰੇਸ਼ਨਾਂ ਅਤੇ ਇੰਟਰਐਕਟਿਵ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਸਰਗਰਮ ਢੰਗ ਨਾਲ ਜੋੜਿਆ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੇਕਾਰ ਸਮੱਗਰੀ ਨੂੰ ਇਕ ਵੱਖਰੇ ਨਜ਼ਰੀਏ ਨਾਲ ਦੇਖਣ ਅਤੇ ਇਸ ਦੀ ਰਚਨਾਤਮਕ ਮੁੜ ਵਰਤੋਂ ਦੀਆਂ ਸੰਭਾਵਨਾਵਾਂ ਨੂੰ ਪਛਾਣਨ ਲਈ ਉਤਸ਼ਾਹਿਤ ਕੀਤਾ।ਸ: ਗਿੱਲ ਨੇ ਕਿਹਾ ਕਿ ਉਕਤ ਪਹਿਲਕਦਮੀ ਕਾਲਜ ਦੀ ਵਾਤਾਵਰਣਕ ਸਥਿਰਤਾ, ਤਜਰਬੇ—ਅਧਾਰਿਤ ਸਿੱਖਿਆ ਅਤੇ ਵਿਦਿਆਰਥੀਆਂ ਤੇ ਵਿਆਪਕ ਭਾਈਚਾਰੇ ’ਚ ਮਿਸ਼ਨ ਲਾਈਫ (ਵਾਤਾਵਰਣ ਲਈ ਜੀਵਨ—ਸ਼ੈਲੀ) ਨੂੰ ਉਤਸ਼ਾਹਿਤ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਵਰਕਸ਼ਾਪ ਦੌਰਾਨ ਪੁਰਾਣੇ ਫਲੈਕਸ, ਵਰਤੇ ਹੋਏ ਉੱਤਰ—ਪੱਤਰਾਂ, ਅਖ਼ਬਾਰਾਂ, ਗੱਤੇ ਅਤੇ ਹੋਰ ਬੇਕਾਰ ਕਾਗਜ਼ੀ ਸਮੱਗਰੀ ਦੀ ਮੁੜ ਵਰਤੋਂ ਅਤੇ ਅਪਸਾਈਕਲਿੰਗ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਪ੍ਰੈਕਟੀਕਲ ਗਤੀਵਿਧੀਆਂ ਰਾਹੀਂ ਪੁਰਾਣੇ ਫਲੈਕਸ ਦੇ ਪਿਛਲੇ ਪਾਸੇ ਡਰਾਇੰਗ ਅਤੇ ਪੇਂਟਿੰਗ ਕਰਨਾ, ਬੇਕਾਰ ਕਾਗਜ਼ਾਂ ਨਾਲ ਘਰਾਂ ਲਈ ਸਜਾਵਟੀ ਵਸਤੂਆਂ ਤਿਆਰ ਕਰਨਾ ਅਤੇ ਪੁਰਾਣੇ ਗੱਤਿਆਂ ਤੋਂ ਕਠਪੁਤਲੀਆਂ ਬਣਾਉਣ ਸਬੰਧੀ ਸਿਖਲਾਈ ਪ੍ਰਾਪਤ ਕੀਤੀ।ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੂੰ ਥ੍ਰੀ ਆਰ—ਘਟਾਓ (ਞਕਦਚਫਕ), ਮੁੜ ਵਰਤੋਂ (ਞਕਚਤਕ) ਅਤੇ ਰੀਸਾਈਕਲ (ਞਕਫਖਫlਕ) ਦੇ ਸਿਧਾਂਤਾਂ ਨੂੰ ਵਿਹਾਰਕ ਰੂਪ ’ਚ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ।

Related posts

ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਮਹਿੰਦਰਾ ਐਂਡ ਮਹਿੰਦਰਾ ਨਾਲ ਸਮਝੌਤਾ ਸਹੀਬੱਧ

Bunty

ਕਿਸਾਨਾਂ ਦੇ ਵਾਰਸਾਂ ਨੂੰ ਘਰ-ਘਰ ਜਾ ਕੇ ਨਿਯੁਕਤੀ ਪੱਤਰ ਦੇਣਗੇ ਕੈਬਨਿਟ ਮੰਤਰੀ

Bunty

‘ਆਨੰਦ ਕਾਰਜ’ ਨੂੰ ਮਹਾਰਾਸ਼ਟਰ ਸਰਕਾਰ ਵਲੋਂ ਵੀ ਕਾਨੂੰਨੀ ਮਾਨਤਾ !

admin