International

ਬੋਇੰਗ ਜਹਾਜ਼ ’ਚ ਫਿਰ ਪਿਆ ਨੁਕਸ, ਹੁਣ ਇੰਜਣ ਕਵਰ ਨਿਕਲ ਕੇ ‘ਵਿੰਗ ਫ਼ਲੈਪ’ ’ਚ ਫਸਿਆ

ਡੇਨਵਰ – ਸਾਊਥਵੈਸਟ ਏਅਰਲਾਈਨਜ਼ ਦੇ ਇਕ ਜਹਾਜ਼ ਦਾ ਇੰਜਣ ਕਵਰ ਖਰਾਬ ਹੋਣ ਕਾਰਨ ਉਸ ਨੂੰ ਵਾਪਸ ਕੋਲੋਰਾਡੋ ਦੇ ਡੇਨਵਰ ਵਾਪਸ ਜਾਣਾ ਪਿਆ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇਹ ਜਾਣਕਾਰੀ ਦਿਤੀ। ਸਾਊਥਵੈਸਟ ਏਅਰਲਾਈਨਜ਼ ਨੇ ਇਕ ਬਿਆਨ ਵਿਚ ਕਿਹਾ ਕਿ ਬੋਇੰਗ 737 ਸੁਰੱਖਿਅਤ ਉਤਰ ਗਿਆ ਅਤੇ ਹਿਊਸਟਨ ਜਾਣ ਵਾਲੇ ਮੁਸਾਫ਼ਰਾਂ ਨੂੰ ਇਕ ਹੋਰ ਜਹਾਜ਼ ਵਿਚ ਬਿਠਾਇਆ ਗਿਆ।ਬਿਆਨ ਮੁਤਾਬਕ ਏਅਰਲਾਈਨ ਨੇ ਕਿਹਾ ਹੈ ਕਿ ਉਸ ਦੀ ਦੇਖਭਾਲ ਟੀਮ ਜਹਾਜ਼ ਦੀ ਜਾਂਚ ਕਰ ਰਹੀ ਹੈ। ਇਸ ਹਫਤੇ ਇਹ ਦੂਜੀ ਵਾਰ ਹੈ ਜਦੋਂ ਏਅਰਲਾਈਨ ਦੇ ਜਹਾਜ਼ ’ਚ ਖਰਾਬੀ ਆਈ ਹੈ। ਪਿਛਲੇ ਦਿਨੀਂ ਟੈਕਸਾਸ ਤੋਂ ਉਨ੍ਹਾਂ ਦੀ ਉਡਾਣ ਜਹਾਜ਼ ਦੇ ਇੰਜਣ ’ਚ ਅੱਗ ਲੱਗਣ ਕਾਰਨ ਰੱਦ ਕਰ ਦਿਤੀ ਗਈ ਸੀ। ਟੈਕਸਾਸ ਦੇ ਲੁਬੌਕ ਵਿਚ ਫਾਇਰ ਬ੍ਰਿਗੇਡ ਵਿਭਾਗ ਨੇ ਪੁਸ਼ਟੀ ਕੀਤੀ ਕਿ ਜਹਾਜ਼ ਦੇ ਦੋ ਇੰਜਣਾਂ ਵਿਚੋਂ ਇਕ ਵਿਚ ਅੱਗ ਲੱਗ ਗਈ ਸੀ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੋਹਾਂ ਘਟਨਾਵਾਂ ਦੀ ਜਾਂਚ ਕਰ ਰਿਹਾ ਹੈ। ਦੋਵੇਂ ਜਹਾਜ਼ 737-800 ਐੱਸ ਦੇ ਹਨ, ਜੋ 737 ਮੈਕਸ ਤੋਂ ਵੀ ਪੁਰਾਣੇ ਹਨ।

Related posts

ਅਮਰੀਕਾ ’ਚ ਇਕ ਦਿਨ ’ਚ ਕੋਰੋਨਾ ਨਾਲ 1000 ਤੋਂ ਜ਼ਿਆਦਾ ਲੋਕਾਂ ਦੀ ਮੌਤ, ਮਾਰਚ ਤੋਂ ਬਾਅਦ ਪਹਿਲੀ ਵਾਰ ਹੋਈਆਂ ਏਨੀਆਂ ਮੌਤਾਂ

Bunty

ਫਰਾਂਸ ਚ ਸੰਸਦੀ ਚੋਣਾਂ ਲਈ ਵੋਟਿੰਗ ਜਾਰੀ ਫਰਾਂਸੀਸੀ ਵੋਟਰ ਮਹਿੰਗਾਈ ਅਤੇ ਆਰਥਿਕ ਚਿੰਤਾਵਾਂ ਬਾਰੇ ਚਿੰਤਤ

Bunty

ਇੰਡੋਨੇਸ਼ੀਆ ਚ 6.2 ਤੀਬਰਤਾ ਦੇ ਭੂਚਾਲ ਦੇ ਝਟਕੇ

Bunty