International

ਬੰਗਲਾਦੇਸ਼ ’ਚ ਸ਼ੇਖ ਹਸੀਨਾ ਖ਼ਿਲਾਫ਼ ਸਮੂਹਿਕ ਹੱਤਿਆ ਦੇ ਦੋਸ਼ ਵਿੱਚ ਮਾਮਲਾ ਦਰਜ

ਢਾਕਾ – ਬੰਗਲਾਦੇਸ਼ ਦੀ ਇਕ ਅਦਾਲਤ ਵਿਚ ਐਤਵਾਰ ਨੂੰ ਬੇਦਖਲ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ 33 ਹੋਰਾਂ ਖ਼ਿਲਾਫ਼ ਕੇਸ ਦਰਜ ਕਰਨ ਲਈ ਅਰਜ਼ੀ ਦਾਖ਼ਲ ਕੀਤੀ ਗਈ, ਜਿਸ ਵਿਚ ਉਨ੍ਹਾਂ ’ਤੇ 2013 ਵਿੱਚ ‘ਹਿਫਾਜ਼ਤ-ਏ-ਇਸਲਾਮ’ ਵੱਲੋਂ ਆਯੋਜਿਤ ਰੈਲੀ ਵਿੱਚ ਅੰਨ੍ਹੇਵਾਹ ਗੋਲੀਬਾਰੀ ਕਰਕੇ ਸਮੂਹਿਕ ਕਤਲੇਆਮ ਕਰਨ ਦਾ ਦੋਸ਼ ਲਗਾਇਆ ਗਿਆ ਹੈ। ‘ਢਾਕਾ ਟਿ੍ਰਬਿਊਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਬੰਗਲਾਦੇਸ਼ ਪੀਪਲਜ਼ ਪਾਰਟੀ (ਬੀ.ਪੀ.ਪੀ.) ਦੇ ਪ੍ਰਧਾਨ ਬਾਬੁਲ ਸਰਦਾਰ ਚਕਰੀ ਨੇ ਢਾਕਾ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ’ਚ ਹਸੀਨਾ ਅਤੇ ਹੋਰਨਾਂ ’ਤੇ 5 ਮਈ 2013 ਨੂੰ ਮੋਤੀਝੀਲ ਦੇ ਸ਼ਾਪਲਾ ਛਤਰ ’ਚ ਰੈਲੀ ਦੌਰਾਨ ’ਸਮੂਹਿਕ ਕਤਲ’ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਅਦਾਲਤ ਨੇ ਮੁਦਈ ਦਾ ਬਿਆਨ ਦਰਜ ਕੀਤਾ ਅਤੇ ਕਿਹਾ ਕਿ ਉਹ ਇਸ ਮੁੱਦੇ ’ਤੇ ਬਾਅਦ ਵਿੱਚ ਹੁਕਮ ਜਾਰੀ ਕਰੇਗੀ। ਰਿਜ਼ਰਵੇਸ਼ਨ ਵਿਰੋਧੀ ਅੰਦੋਲਨ ਦੇ ਹਿੰਸਕ ਹੋਣ ਤੋਂ ਬਾਅਦ ਹਸੀਨਾ ਨੇ 5 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਦੇਸ਼ ਛੱਡ ਕੇ ਭਾਰਤ ਆ ਗਈ। ਬੰਗਲਾਦੇਸ਼ ਵਿੱਚ ਹਸੀਨਾ ’ਤੇ ਹੁਣ 11 ਕੇਸ ਦਰਜ ਹਨ, ਜਿਨ੍ਹਾਂ ਵਿੱਚ ਕਤਲ ਦੇ ਅੱਠ ,ਅਗਵਾ ਦਾ ਇੱਕ , ਮਨੁੱਖਤਾ ਵਿਰੁੱਧ ਅਪਰਾਧ ਅਤੇ ਨਸਲਕੁਸ਼ੀ ਦੇ ਦੋ ਮਾਮਲੇ ਸ਼ਾਮਲ ਹਨ।

Related posts

ਕੈਨੇਡਾ ਦੇ ਹਾਂਗਕਾਂਗ ’ਤੇ ਬਿਆਨ ਤੋਂ ਭੜਕਿਆ ਚੀਨ

Bunty

ਸ੍ਰੀਲੰਕਾ ‘ਚ ਮੁੜ ਐਮਰਜੈਂਸੀ ਲਾਗੂ, ਕਾਰਜਕਾਰੀ ਰਾਸ਼ਟਰਪਤੀ ਵਿਕਰਮਸਿੰਘੇ ਨੇ ਰਾਜ ਪੱਤਰ ਰਾਹੀਂ ਕੀਤਾ ਐਲਾਨ

Bunty

ਗਲੋਬਲ ਅਰਥਵਿਵਸਥਾ ‘ਤੇ ਮੰਡਰਾ ਰਿਹਾ ਸੰਕਟ, ਵਿਸ਼ਵ ਬੈਂਕ ਦੇ ਮੁਖੀ ਨੇ ਜ਼ਾਹਰ ਕੀਤਾ ਮੰਦੀ ਦਾ ਡਰ

Bunty