India

ਭਾਜਪਾ ਸੰਸਦ ਮੈਂਬਰ ਅਰਜੁਨ ਦੇ ਘਰ ਸਾਹਮਣੇ ਬੰਬ ਧਮਾਕੇ ਦੇ ਮਾਮਲੇ ‘ਚ ਐੱਨਆਈਏ ਨੇ ਪੇਸ਼ ਕੀਤੀ ਚਾਰਜਸ਼ੀਟ

ਕੋਲਕਾਤਾ – ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ ਦੇ ਘਰ ਦੇ ਸਾਹਮਣੇ ਹੋਏ ਬੰਬ ਧਮਾਕੇ ਦੇ ਮਾਮਲੇ ’ਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਸਪੈਸ਼ਲ ਕੋਰਟ ’ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਸ ’ਚ ਤਿੰਨ ਦੋਸ਼ੀਆਂ ਦੇ ਨਾਂ ਹਨ। ਐੱਨਆਈਏ ਨੇ ਕਿਹਾ ਕਿ ਬੰਬ ਧਮਾਕੇ ਦਾ ਮਕਸਦ ਭਾਜਪਾ ਸੰਸਦ ਮੈਂਬਰ ਦੇ ਪੁੱਤਰ ਪਵਨ ਸਿੰਘ ਦੇ ਦਫ਼ਤਰ ਨੂੰ ਢਹਿ-ਢੇਰੀ ਕਰਨਾ ਸੀ। ਸ਼ਨਿਚਰਵਾਰ ਨੂੰ ਪੇਸ਼ ਕੀਤੀ ਗਈ ਚਾਰਜਸ਼ੀਟ ’ਚ ਤਿੰਨ ਦੋਸ਼ੀਆਂ ਬਾਦਲ ਕੁਮਾਰ ਬਾਂਸਫੋੜ, ਰਾਹੁਲ ਪਾਸੀ ਤੇ ਆਰਿਫ ਅਖ਼ਤਰ ਦੀ ਕੋਈ ਰਾਜਨੀਤਿਕ ਪਛਾਣ ਦਾ ਜ਼ਿਕਰ ਨਹੀਂ ਹੈ। ਸੂਤਰਾਂ ਦਾ ਕਹਿਣਾ ਹੈ ਕਿ ਤਿੰਨੇ ਤ੍ਰਿਣਮੂਲ ਕਾਂਗਰਸ ਦੇ ਹਮਾਇਤੀ ਹਨ। ਕਾਬਿਲੇਗੌਰ ਹੈ ਕਿ ਸਤੰਬਰ ਮਹੀਨੇ ’ਚ ਵਾਰਦਾਤ ਹੋਈ ਸੀ। ਸਤੰਬਰ ’ਚ ਹੀ ਐੱਨਆਈਏ ਨੇ ਜਾਂਚ ਦੀ ਜ਼ਿੰਮੇਵਾਰੀ ਆਪਣੇ ਹੱਥ ਲਈ ਸੀ।

Related posts

ਮੁੰਬਈ ਡਰੱਗਜ਼ ਕੇਸ ‘ਚ ਬਿਆਨਬਾਜ਼ੀ ਪਈ ਭਾਰੀ, BJP ਨੇਤਾ ਨੇ ਨਵਾਬ ਮਲਿਕ ‘ਤੇ ਠੋਕਿਆ 100 ਕਰੋੜ ਦਾ ਕੇਸ

Bunty

ਕੋਰੋਨਾ ਦੇ ਕਹਿਰ ਵਿਚਕਾਰ ਕੇਰਲ ‘ਚ ਨੋਰੋਵਾਇਰਸ ਦਾ ਮਾਮਲਾ ਆਇਆ ਸਾਹਮਣੇ

Bunty

ਭ੍ਰਿਸ਼ਟਾਚਾਰ ਮਾਮਲੇ ’ਚ ਕੋਰਟ ’ਚ ਪੇਸ਼ ਹੋਏ ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ

Bunty