Sport

ਭਾਰਤੀ ਟੀਮ ’ਤੇ ਮਹਿਲਾ ਕ੍ਰਿਕਟ ਨੂੰ ਅੱਗੇ ਲਿਜਾਣ ਦੀ ਜ਼ਿੰਮੇਵਾਰੀ

ਨਵੀਂ ਮੁੰਬਈ – ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਚਾਹੁੰਦੀ ਹੈ ਕਿ ਮਹਿਲਾ ਕ੍ਰਿਕਟ ਦੇ ਹੋਰ ਟੈਸਟ ਕਰਵਾਏ ਜਾਣ ਅਤੇ ਬੁੱਧਵਾਰ ਨੂੰ ਸਵੀਕਾਰ ਕੀਤਾ ਕਿ ਇਸ ਨੂੰ ਹਕੀਕਤ ਵਿਚ ਲਿਆਉਣ ਲਈ ਭਾਰਤ ਨੂੰ ਲਗਾਤਾਰ ਪ੍ਰਦਰਸ਼ਨ ਨਾਲ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ। ਲਗਭਗ 9 ਸਾਲਾਂ ਬਾਅਦ ਭਾਰਤ ਘਰੇਲੂ ਧਰਤੀ ‘’ਤੇ ਟੈਸਟ ਮੈਚ ਖੇਡੇਗਾ ਜਿਸ ‘’ਚ ਟੀਮ ਦਾ ਸਾਹਮਣਾ ਇੱਥੇ ਡੀ. ਵਾਈ. ਪਾਟਿਲ ਸਟੇਡੀਅਮ ‘’ਚ ਇੰਗਲੈਂਡ ਨਾਲ ਹੋਵੇਗਾ। ਭਾਰਤ ਨੇ ਆਪਣਾ ਆਖ਼ਰੀ ਟੈਸਟ ਮੈਚ ਨਵੰਬਰ 2014 ਵਿੱਚ ਮੈਸੂਰ ਵਿੱਚ ਦੱਖਣੀ ਅਫ਼ਰੀਕਾ ਖ਼ਿਲਾਫ਼ ਆਪਣੀ ਜ਼ਮੀਨ ’ਤੇ ਖੇਡਿਆ ਸੀ।ਹਰਮਨਪ੍ਰੀਤ ਨੇ ਮੈਚ ਤੋਂ ਪਹਿਲਾਂ ਮੀਡੀਆ ਨੂੰ ਕਿਹਾ, „ਜੇਕਰ ਅਸੀਂ ਮਹਿਲਾ ਕ੍ਰਿਕਟ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਦਿਨ-ਬ-ਦਿਨ ਸੁਧਾਰ ਹੋ ਰਿਹਾ ਹੈ। ਬਹੁਤ ਸਾਰੇ ਲੋਕ ਮੈਚ ਦੇਖਣ ਆ ਰਹੇ ਹਨ ਜੋ ਅਸੀਂ ਪਿਛਲੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਵੀ ਦੇਖਿਆ ਸੀ। ਉਸ ਨੇ ਕਿਹਾ, ‘’ਦੁਨੀਆ ਵਿਚ ਹਰ ਕੋਈ ਭਾਰਤ ਵਿਚ ਖੇਡਣਾ ਚਾਹੁੰਦਾ ਹੈ। ਕ੍ਰਿਕਟ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਚੀਜ਼ਾਂ ਤੇਜ਼ੀ ਨਾਲ ਬਦਲ ਰਹੀਆਂ ਹਨ। ਬਹੁਤ ਸਾਰੇ ਲੋਕ ਇਸ ਨੂੰ ਪਸੰਦ ਕਰ ਰਹੇ ਹਨ ਅਤੇ ਅਸੀਂ ਵੀ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਕੋਲ ਮਹਿਲਾ ਕ੍ਰਿਕਟ ਨੂੰ ਹੋਰ ਉਚਾਈਆਂ ‘’ਤੇ ਲਿਜਾਣ ਦਾ ਮੌਕਾ ਹੈ।ਖਿਡਾਰੀ ਹੋਣ ਦੇ ਨਾਤੇ ਅਸੀਂ ਵੱਧ ਤੋਂ ਵੱਧ ਟੈਸਟ ਮੈਚ ਖੇਡਣਾ ਚਾਹੁੰਦੇ ਹਾਂ ਪਰ ਇਸ ਦਾ ਫੈਸਲਾ ਆਈ. ਸੀ. ਸੀ. (ਅੰਤਰਰਾਸ਼ਟਰੀ ਕ੍ਰਿਕਟ ਕੌਂਸਲ) ਅਤੇ ਬੋਰਡ (ਭਾਰਤੀ ਕ੍ਰਿਕਟ ਬੋਰਡ) ਨੇ ਲੈਣਾ ਹੈ।

Related posts

ਬੁਮਰਾਹ ਦੀ ਗ਼ੈਰ-ਮੌਜੂਦਗੀ ਕਾਰਨ ਡੈਥ ਓਵਰ ਦੀ ਗੇਂਦਬਾਜ਼ੀ ਕਮਜ਼ੋਰ

Bunty

ਰਿਸ਼ਭ ਪੰਤ ਵੈਸਟਇੰਡੀਜ਼ ਟੀ-20 ਸੀਰੀਜ਼ ਦੇ ਬਣੇ ਉਪ-ਕਪਤਾਨ

admin

ਨਿਊਜ਼ੀਲੈਂਡ ਨੇ ਪਹਿਲਾ ਟੈਸਟ ਮੈਚ 8 ਵਿਕਟਾਂ ਨਾਲ ਜਿੱਤਿਆ

Bunty