India

ਭਾਰਤ ਦੇ ਵਿਦੇਸ਼ ਸਕੱਤਰ ਵਲੋਂ 27-29 ਮਈ ਤੱਕ ਵਾਸ਼ਿੰਗਟਨ ਦਾ ਦੌਰਾ !

ਵਿਕਰਮ ਮਿਸਰੀ, ਭਾਰਤ ਦੇ ਵਿਦੇਸ਼ ਸਕੱਤਰ।

ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਮੰਗਲਵਾਰ ਤੋਂ ਵਾਸ਼ਿੰਗਟਨ ਡੀ.ਸੀ. ਵਿੱਚ ਅਮਰੀਕਾ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਜਿੱਥੇ ਉਹ ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ।

ਅਧਿਕਾਰਤ ਬਿਆਨ ਦੇ ਅਨੁਸਾਰ ਵਿਦੇਸ਼ ਸਕੱਤਰ ਵਿਕਰਮ ਮਿਸਰੀ 27 ਤੋਂ 29 ਮਈ 2025 ਤੱਕ ਵਾਸ਼ਿੰਗਟਨ ਡੀ.ਸੀ., ਅਮਰੀਕਾ ਦੇ ਦੌਰੇ ‘ਤੇ ਰਹਿਣਗੇ। ਵਿਦੇਸ਼ ਸਕੱਤਰ ਦਾ ਇਹ ਦੌਰਾ ਫਰਵਰੀ 2025 ਵਿੱਚ ਪ੍ਰਧਾਨ ਮੰਤਰੀ ਦੇ ਅਮਰੀਕਾ ਦੌਰੇ ਦਾ ਅਗਲਾ ਕਦਮ ਹੈ, ਜਦੋਂ ਦੋਵਾਂ ਦੇਸ਼ਾਂ ਨੇ ਭਾਰਤ-ਅਮਰੀਕਾ… COMPACT (ਮਿਲਟਰੀ ਭਾਈਵਾਲੀ, ਐਕਸਲਰੇਟਿਡ ਕਾਮਰਸ ਅਤੇ ਤਕਨਾਲੋਜੀ ਲਈ ਮੌਕੇ ਵਧਾਉਣਾ) ਨਾਮਕ ਇੱਕ ਨਵੀਂ ਭਾਈਵਾਲੀ ਸ਼ੁਰੂ ਕੀਤੀ ਗਈ।

ਇਸ ਤੋਂ ਪਹਿਲਾਂ ਫਰਵਰੀ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਸ਼ਿੰਗਟਨ ਦਾ ਦੌਰਾ ਕੀਤਾ ਸੀ। ਵਿਦੇਸ਼ ਸਕੱਤਰ ਦੇ ਦੌਰੇ ਦਾ ਉਦੇਸ਼ 21ਵੀਂ ਸਦੀ ਵਿੱਚ ਫੌਜੀ ਸਹਿਯੋਗ, ਵਪਾਰ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਮੌਕਿਆਂ ਦੀ ਗਤੀ ਨੂੰ ਤੇਜ਼ ਕਰਨਾ ਹੈ।

Related posts

ਓਸੀਆਈ ਕਾਰਡ ਦੇ ਨਿਯਮਾਂ ਤੇ ਫੀਸਾਂ ਦੇ ਵਿੱਚ ਵੱਡੇ ਬਦਲਾਅ !

admin

ਭਾਰਤ-ਚੀਨ ਆਪਣੇ ਤਣਾਅਪੂਰਨ ਸਬੰਧਾਂ ਨੂੰ ਸੁਧਾਰਨ ਲਈ ਯਤਨਸ਼ੀਲ

admin

ਧਾਰਮਿਕ ਸਰਗਰਮੀਆਂ ਲਈ ਸੜਕਾਂ ਨੂੰ ਰੋਕਣਾ ਗੈਰ-ਕਾਨੂੰਨੀ ਹੈ – ਸੁਪਰੀਮ ਕੋਰਟ

admin