International

ਭਾਰਤ-ਬੰਗਲਾਦੇਸ਼ ਸਰਹੱਦ ਤੇ ਤਿੰਨ ਕਰੋੜ ਰੁਪਏ ਦਾ ਸੋਨਾ ਜ਼ਬਤ, ਇਕ ਗ੍ਰਿਫ਼ਤਾਰ

ਬਾਰਾਸਾਤ –  ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ’ਚ ਭਾਰਤ-ਬੰਗਲਾਦੇਸ਼ ਸਰਹੱਦ ’ਤੇ 3.09 ਕਰੋੜ ਰੁਪਏ ਮੁੱਲ ਦੀਆਂ ਸੋਨੇ ਦੀਆਂ ਥੜਾਂ ਅਤੇ ਇੱਟਾਂ ਜ਼ਬਤ ਕੀਤੀਆਂ ਗਈਆਂ ਅਤੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੰਗਰੇਲ ਸਰਹੱਦ ਚੌਕੀ ਖੇਤਰ ਦੇ ਹਲਦਰਪਾਰਾ ਤੋਂ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ 4.82 ਕਿਲੋਗ੍ਰਾਮ ਭਾਰ ਦੀਆਂ ਸੋਨੇ ਦੀਆਂ ਛੜਾਂ ਅਤੇ ਸੋਨੇ ਦੇ 30 ਬਿਸਕੁਟ ਜ਼ਬਤ ਕੀਤੇ ਹਨ। ਸਰਹੱਦ ਦੀ ਸੁਰੱਖਿਆ ਕਰ ਰਹੇ ਜਵਾਨਾਂ ਨੇ ਇਚਾਮਤੀ ਨਦੀ ’ਚ ਤਿੰਨ ਵਿਅਕਤੀਆਂ ਨੂੰ ਦੇਖਿਆ, ਜੋ ਬੰਗਲਾਦੇਸ਼ ਵੱਲ ਭਾਰਤ ’ਚ ਆ ਰਹੇ ਸਨ।
ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ. ਕਰਮੀਆਂ) ਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਇਕ ਨੂੰ ਫੜਨ ’ਚ ਸਫ਼ਲ ਰਹੇ, ਜਦੋਂ ਕਿ ਇਕ ਫਰਾਰ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਐਤਵਾਰ ਦੁਪਹਿਰ ਕਰੀਬ 3 ਵਜੇ ਹੋਈ। ਦੋਸ਼ੀ ਦੀ ਪਥਾਣ ਪ੍ਰੋਸੇਨਜੀਤ ਮੰਡਲ ਵਜੋਂ ਹੋਈ ਹੈ। ਦੋਸ਼ੀ ਨੇ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੂੰ ਦੱਸਿਆ ਕਿ ਉਸ ਨੂੰ ਨਦੀ ਪਾਰ ਕਰਨ ਅਤੇ ਸੋਨੇ ਦੀ ਖੇਪ ਭਾਰਤ ਲਿਆਉਣ ਲਈ ਇਕ ਵਿਅਕਤੀ ਨੇ 500 ਰੁਪਏ ਦਿੱਤੇ ਸਨ। ਜਦੋਂ ਸਥਾਨਕ ਵਾਸੀ ਮੰਡਲ ਬੰਗਲਾਦੇਸ਼ ਵੱਲ ਗਿਆ ਤਾਂ ਵਿਅਕਤੀ ਸੋਨੇ ਦੇ ਬਿਸਕੁਟ ਅਤੇ ਛੜਾਂ ਨਾਲ ਉਸ ਦਾ ਇੰਤਜ਼ਾਰ ਕਰ ਰਿਹਾ ਸੀ।

Related posts

ਜਗਦੀਪ ਸਿੰਘ ਬਛੇਰ ਯੂਨੀਵਰਸਿਟੀ ਆਫ਼ ਵਾਟਰਲੂ ਦੇ 12ਵੇਂ ਚਾਂਸਲਰ ਨਿਯੁਕਤ

Bunty

2017 ’ਚ ਸਾਊਦੀ ਪਿ੍ਰੰਸ ਨੇ ਬਾਜ਼ਾਂ ਲਈ ਕਰਵਾਈਆਂ ਸਨ ਜਹਾਜ਼ ਦੀਆਂ 80 ਸੀਟਾਂ ਬੁੱਕ

Bunty

ਅੱਧੀ ਆਬਾਦੀ ‘ਤੇ ਜ਼ਬਰਦਸਤੀ ਥੋਪੇ ਜਾ ਰਹੇ ਹਨ ਫੈਸਲੇ, ਕੀ ਔਰਤਾਂ ਨੂੰ ਆਪਣੇ ਸਰੀਰ ਬਾਰੇ ਫੈਸਲਾ ਲੈਣ ਦਾ ਅਧਿਕਾਰ ਨਹੀਂ !

Bunty