India

ਮਣੀਪੁਰ ’ਚ ਮੁੜ ਡਰੋਨ ਹਮਲੇ, ਕਈ ਮਕਾਨ ਤਬਾਹ

ਇੰਫਾਲ – ਮਣੀਪੁਰ ਦੇ ਬਿਸ਼ਨੂਪੁਰ ਜ਼ਿਲੇ ’ਚ ਟ੍ਰੋਂਗਲਾ ਓਬੀ ਤੇ ਹੋਰ ਥਾਵਾਂ ’ਤੇ ਮੇਤੇਈ ਆਬਾਦੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲਿਆਂ ’ਚ ਸ਼ੁੱਕਰਵਾਰ ਵੱਡੀ ਗਿਣਤੀ ’ਚ ਮਕਾਨ ਤਬਾਹ ਹੋ ਗਏ ਅਤੇ ਹੋਰ ਜਾਇਦਾਦ ਨੂੰ ਨੁਕਸਾਨ ਪੁੱਜਾ। ਖੁਸ਼ਕਿਸਮਤੀ ਨਾਲ ਕੋਈ ਜ਼ਖਮੀ ਨਹੀਂ ਹੋਇਆ। ਪੁਲਸ ਸੂਤਰਾਂ ਨੇ ਦੱਸਿਆ ਕਿ ਹਮਲੇ ਕਥਿਤ ਤੌਰ ’ਤੇ ਸ਼ੱਕੀ ਕੁਕੀ ਅੱਤਵਾਦੀਆਂ ਵੱਲੋਂ ਕੀਤੇ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਪਹਾੜੀ ਇਲਾਕਿਆਂ ’ਚ ਰਹਿਣ ਵਾਲੇ ਸਭ ਵਿਅਕਤੀ ਚਲੇ ਗਏ ਹਨ ਕਿਉਂਕਿ ਕੁਕੀ ਅੱਤਵਾਦੀ ਬੰਬਾਂ ਨਾਲ ਲੈਸ ਮਿਲਟਰੀ ਗ੍ਰੇਡ ਡਰੋਨ ਦੀ ਵਰਤੋਂ ਕਰ ਰਹੇ ਸਨ। ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ ਹੁਣ ਪਿੰਡਾਂ ’ਚ ਰਹਿਣਾ ਸੰਭਵ ਨਹੀਂ ਕਿਉਂਕਿ ਅੱਤਵਾਦੀ ਹਮਲਾ ਕਰਨ ਲਈ ਰਾਕੇਟ ਲਾਂਚਰਾਂ ਤੇ ਸਨਾਈਪਰਜ਼ ਦੀ ਵਰਤੋਂ ਕਰ ਰਹੇ ਸਨ।

Related posts

ਕਰਨਾਟਕ ’ਚ ਮੀਂਹ ਕਾਰਨ ਡਿੱਗੀ ਘਰ ਦੀ ਕੰਧ, ਇਕ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

Bunty

ਅਲੋਪ ਹੋਇਆ ਦਿੱਲੀ ਦਾ ਇੱਕ ਇਤਿਹਾਸਕ ਸ਼ਹਿਰ, ਜਿੱਥੇ ਭਗਤ ਸਿੰਘ ਤੇ ਚੰਦਰਸ਼ੇਖਰ ਆਜ਼ਾਦ ਨੇ ਅੰਗਰੇਜ਼ਾਂ ਵਿਰੁੱਧ ਬਣਾਈ ਸੀ ਇਕ ਯੋਜਨਾ

Bunty

ਜੰਮੂ-ਕਸ਼ਮੀਰ ਸਥਾਨਕ ਬਾਡੀਜ਼ ’ਚ ਓਬੀਸੀ ਲਈ ਰਾਖਵੇਂਕਰਨ ਸਬੰਧੀ ਬਿੱਲ ਲੋਕ ਸਭਾ ਵਿਚ ਪਾਸ

Bunty