ਮੈਲਬੌਰਨ – ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ (AMA) ਨੇ ਕਿਹਾ ਹੈ ਕਿ ਮਰੀਜ਼ਾਂ ਨੂੰ ਇਲਾਜ ਜਾਂ ਕਿਸੇ ਮੈਡੀਕਲ ਪ੍ਰਕਿਰਿਆ ਤੋਂ ਪਹਿਲਾਂ ਉਸ ਨਾਲ ਜੁੜੇ ਖਰਚਿਆਂ ਬਾਰੇ ਸਪੱਸ਼ਟ ਜਾਣਕਾਰੀ ਦੇਣ ਦੀ ਪ੍ਰਥਾ ਜਾਰੀ ਰਹਿਣੀ ਚਾਹੀਦੀ ਹੈ। AMA ਨੇ Department of Health, Disability and Ageing ਵੱਲੋਂ Informed Financial Consent (IFC) ਅਤੇ ਮੈਡੀਕਲ ਫੀਸਾਂ ਬਾਰੇ ਕੀਤੀ ਜਾ ਰਹੀ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਵਿੱਚ ਆਪਣੀ ਰਾਏ ਦਿੱਤੀ ਹੈ।
AMA ਦੇ ਅਨੁਸਾਰ, ਜ਼ਿਆਦਾਤਰ ਡਾਕਟਰ ਮਰੀਜ਼ਾਂ ਨੂੰ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਸੰਭਾਵਿਤ ਖਰਚਿਆਂ ਬਾਰੇ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਸੰਸਥਾ ਦਾ ਕਹਿਣਾ ਹੈ ਕਿ IFC ਨੂੰ ਬਿਹਤਰ ਬਣਾਉਣ ਲਈ ਨਵੇਂ ਸਖ਼ਤ ਨਿਯਮ ਬਣਾਉਣ ਦੀ ਬਜਾਏ ਮਰੀਜ਼ਾਂ ਅਤੇ ਡਾਕਟਰਾਂ ਨੂੰ ਸਿੱਖਿਆ ਅਤੇ ਸਪੱਸ਼ਟ ਪੇਸ਼ੇਵਰ ਹਦਾਇਤਾਂ ਦੇਣੀਆਂ ਜ਼ਿਆਦਾ ਲਾਭਦਾਇਕ ਹਨ। AMA ਦੇ ਡਾ. ਮੈਕਮੁਲਨ ਨੇ ਕਿਹਾ ਕਿ ਕੁਝ ਮਾਮਲਿਆਂ ਵਿੱਚ ਇਲਾਜ ਦਾ ਪੂਰਾ ਰਾਹ ਪਹਿਲਾਂ ਤੋਂ ਦੱਸਣਾ ਮੁਸ਼ਕਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਮਰੀਜ਼ ਨੂੰ ਅਚਾਨਕ ਕੋਈ ਪੇਚੀਦਗੀ ਹੋ ਜਾਵੇ ਜਾਂ ਐਮਰਜੈਂਸੀ ਇਲਾਜ ਦੀ ਲੋੜ ਪਵੇ ਤਾਂ ਇਲਾਜ ਦਾ ਖਰਚਾ ਅਤੇ ਪੂਰਾ ਇਲਾਜ ਪਹਿਲਾਂ ਤੋਂ ਨਿਰਧਾਰਤ ਕਰਨਾ ਸੰਭਵ ਨਹੀਂ ਹੁੰਦਾ।
ਡਾ. ਮੈਕਮੁਲਨ ਨੇ ਇਹ ਵੀ ਕਿਹਾ ਕਿ IFC ਵਿੱਚ ਸੁਧਾਰ ਕਰਦੇ ਸਮੇਂ ਇਹ ਗਲਤ ਧਾਰਨਾ ਨਹੀਂ ਬਣਨੀ ਚਾਹੀਦੀ ਕਿ ਵੱਡੀ ਗਿਣਤੀ ਵਿੱਚ ਡਾਕਟਰ ਬੇਈਮਾਨ ਹਨ। ਉਨ੍ਹਾਂ ਕਿਹਾ ਕਿ ਸਿਹਤ ਸੰਭਾਲ ਦੇ ਵਧ ਰਹੇ out-of-pocket costs, ਭਾਵ ਮਰੀਜ਼ਾਂ ਵੱਲੋਂ ਆਪਣੀ ਜੇਬ ਵਿੱਚੋਂ ਕੀਤੇ ਜਾਣ ਵਾਲੇ ਖਰਚਿਆਂ ਲਈ ਸਿਰਫ਼ ਡਾਕਟਰਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। AMA ਦੇ ਅਨੁਸਾਰ Medicare funding ਦੀ ਮੌਜੂਦਾ ਪ੍ਰਣਾਲੀ ਕਈ ਵੱਖ-ਵੱਖ ਹਿੱਸਿਆਂ ਵਿੱਚ ਵੰਡੀ ਹੋਈ ਹੈ ਅਤੇ ਇਸ ਕਾਰਨ ਵੀ ਮਰੀਜ਼ਾਂ ਦੇ ਖਰਚੇ ਵਧ ਰਹੇ ਹਨ। AMA ਨੇ ਕਿਹਾ ਕਿ ਨਵੀਂ ਅਤੇ ਬਹੁਤ ਜ਼ਿਆਦਾ ਨਿਯਮਾਂ ਵਾਲੀ ਪ੍ਰਣਾਲੀ ਬਣਾਉਣ ਨਾਲ ਡਾਕਟਰਾਂ ਅਤੇ ਮਰੀਜ਼ਾਂ ਵਿਚਕਾਰ ਬੇਲੋੜੇ ਵਿਵਾਦ ਪੈਦਾ ਹੋ ਸਕਦੇ ਹਨ ਅਤੇ ਡਾਕਟਰਾਂ ਲਈ compliance costs ਵੀ ਵਧ ਸਕਦੇ ਹਨ। ਇਸ ਦੀ ਥਾਂ AMA ਨੇ ਅਜਿਹੇ ਮਾਡਲ ਦੀ ਹਮਾਇਤ ਕੀਤੀ ਹੈ ਜਿਸ ਵਿੱਚ ਮੈਡੀਕਲ ਪੇਸ਼ੇ ਦੇ ਲੋਕਾਂ ਵੱਲੋਂ ਚੰਗੀ ਪ੍ਰਥਾ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਮਰੀਜ਼ਾਂ ਤੇ ਡਾਕਟਰਾਂ ਦੋਵਾਂ ਦੀ ਮਦਦ ਕੀਤੀ ਜਾਵੇ।
ਡਾ. ਮੈਕਮੁਲਨ ਨੇ ਕਿਹਾ ਕਿ ਹਾਲ ਹੀ ਵਿੱਚ specialist fees ਬਾਰੇ ਹੋਈ ਚਰਚਾ ਕਾਰਨ ਕਈ ਡਾਕਟਰ ਨਿਰਾਸ਼ ਅਤੇ ਪਰੇਸ਼ਾਨ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਚਰਚਾ ਵਿੱਚ ਮੈਡੀਕਲ ਖਰਚੇ ਵਧਣ ਦੇ ਕਾਰਨਾਂ ਦੀ ਪੂਰੀ ਅਤੇ ਸਹੀ ਤਸਵੀਰ ਸਾਹਮਣੇ ਨਹੀਂ ਆਈ। AMA ਨੇ ਕਿਹਾ ਕਿ ਉਸ ਦੀ ਨਵੀਂ submission ਉਸ ਦੀ ਪਹਿਲਾਂ ਤੋਂ ਮੌਜੂਦ Informed Financial Consent ਬਾਰੇ position statement ਦੇ ਅਨੁਕੂਲ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਮਰੀਜ਼ਾਂ ਨੂੰ ਫੀਸ ਅਤੇ ਸੰਭਾਵਿਤ ਖਰਚਿਆਂ ਬਾਰੇ ਜਾਣਕਾਰੀ ਦੇਣਾ ਇੱਕ ਚੰਗੀ ਨੈਤਿਕ, ਪੇਸ਼ੇਵਰ ਅਤੇ ਕਾਰੋਬਾਰੀ ਪ੍ਰਥਾ ਹੈ ਅਤੇ ਇਹ ਸਾਰੇ registered health practitioners ਉੱਤੇ ਲਾਗੂ ਹੋਣੀ ਚਾਹੀਦੀ ਹੈ।
Department of Health ਦੀ consultation paper ਵਿੱਚ ਵੀ ਕਿਹਾ ਗਿਆ ਹੈ ਕਿ Medical Board of Australia (MBA) ਅਤੇ AMA ਵਰਗੀਆਂ ਸੰਸਥਾਵਾਂ ਦੀਆਂ professional guidelines ਮਰੀਜ਼ਾਂ ਨਾਲ ਇਲਾਜ ਤੋਂ ਪਹਿਲਾਂ ਫੀਸ ਅਤੇ ਸੰਭਾਵਿਤ ਆਪਣੀ ਜੇਬ ਦੇ ਖਰਚਿਆਂ ਬਾਰੇ ਗੱਲ ਕਰਨ ਨੂੰ ਚੰਗੀ ਮੈਡੀਕਲ ਪ੍ਰਥਾ ਦਾ ਮਹੱਤਵਪੂਰਨ ਹਿੱਸਾ ਮੰਨਦੀਆਂ ਹਨ।
AMA ਦੀ ਸਿਫਾਰਸ਼ ਹੈ ਕਿ planned procedure ਜਾਂ treatment ਤੋਂ ਪਹਿਲਾਂ ਮਰੀਜ਼ ਨੂੰ IFC ਲਿਖਤੀ ਰੂਪ ਵਿੱਚ ਦਿੱਤਾ ਜਾਣਾ ਚਾਹੀਦਾ ਹੈ। General practice ਵਰਗੀਆਂ specialties ਵਿੱਚ ਮਰੀਜ਼ਾਂ ਨੂੰ ਸੰਭਾਵਿਤ ਖਰਚਿਆਂ ਬਾਰੇ ਮੌਖਿਕ ਤੌਰ ’ਤੇ ਵੀ ਦੱਸਿਆ ਜਾ ਸਕਦਾ ਹੈ ਜਾਂ ਇਹ ਜਾਣਕਾਰੀ ਵੈੱਬਸਾਈਟ ਵਰਗੇ ਜਨਤਕ ਸਰੋਤਾਂ ’ਤੇ ਉਪਲਬਧ ਹੋਣੀ ਚਾਹੀਦੀ ਹੈ। AMA ਨੇ ਇਹ ਵੀ ਕਿਹਾ ਕਿ Medical Costs Finder ਵੈੱਬਸਾਈਟ ਮਰੀਜ਼ਾਂ ਨੂੰ informed financial consent ਬਾਰੇ ਜਾਣਕਾਰੀ ਦਿੰਦੀ ਹੈ। ਇਸ ਵਿੱਚ AMA ਦੀ Guide to Informed Financial Consent ਦਾ ਲਿੰਕ ਵੀ ਮੌਜੂਦ ਹੈ। ਆਉਣ ਵਾਲੇ ਸਮੇਂ ਵਿੱਚ Medical Costs Finder ’ਤੇ ਵੱਖ-ਵੱਖ specialists ਦੀਆਂ ਫੀਸਾਂ ਅਤੇ individual private health insurers ਵੱਲੋਂ ਦਿੱਤੀਆਂ rebates ਬਾਰੇ ਹੋਰ ਜਾਣਕਾਰੀ ਵੀ ਉਪਲਬਧ ਕਰਵਾਈ ਜਾਵੇਗੀ। AMA ਨੇ ਕਿਹਾ ਕਿ ਉਹ ਇਨ੍ਹਾਂ ਤਬਦੀਲੀਆਂ ਦੀ ਹਮਾਇਤ ਕਰਦੀ ਹੈ।
