ਡਾਰਵਿਨ – ਡਾਰਵਿਨ ਤੋਂ ਕਰੀਬ 100 ਕਿਲੋਮੀਟਰ ਦੱਖਣ-ਪੂਰਬ ਵਿੱਚ ਮਾਊਂਟ ਬੰਡੀ ਵਿਖੇ ਟ੍ਰੇਨਿੰਗ ਅਭਿਆਸ ਦੌਰਾਨ ਆਸਟ੍ਰੇਲੀਅਨ ਆਰਮੀ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜਵਾਨ ਜ਼ਖਮੀ ਹੋ ਗਏ।
Defence Department ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਹਾਦਸਾ ਸੋਮਵਾਰ ਨੂੰ ਵਾਪਰਿਆ। ਵਿਭਾਗ ਵੱਲੋਂ ਘਟਨਾ ਬਾਰੇ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ। ਮਾਊਂਟ ਬੰਡੀ ਟ੍ਰੇਨਿੰਗ ਏਰੀਆ ਆਸਟ੍ਰੇਲੀਅਨ ਆਰਮੀ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਲਾਈਵ-ਫਾਇਰ ਟ੍ਰੇਨਿੰਗ ਲਈ ਵਰਤਿਆ ਜਾਂਦਾ ਹੈ। Defence Department ਨੇ ਕਿਹਾ ਕਿ ਮ੍ਰਿਤਕ ਜਵਾਨ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਇਸ ਸਮੇਂ Defence ਨਾਲ ਜੁੜੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਗਈ ਹੈ।
NT Chief Minister Lia Finocchiaro ਨੇ ਦੱਸਿਆ ਕਿ ਜ਼ਖਮੀ ਹੋਏ ਪੰਜ ਜਵਾਨਾਂ ਨੂੰ ਹੈਲੀਕਾਪਟਰ ਅਤੇ ਜਹਾਜ਼ ਰਾਹੀਂ Royal Darwin Hospital ਪਹੁੰਚਾਇਆ ਗਿਆ। ਉਨ੍ਹਾਂ ਮੁਤਾਬਕ ਦੋ ਜ਼ਖਮੀਆਂ ਨੂੰ ਸ਼ਾਮ ਕਰੀਬ 7:30 ਵਜੇ ਹੈਲੀਕਾਪਟਰ ਰਾਹੀਂ ਅਤੇ ਤਿੰਨ ਹੋਰਾਂ ਨੂੰ ਕਰੀਬ 9:30 ਵਜੇ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ। Chief Minister ਨੇ ਮ੍ਰਿਤਕ ਜਵਾਨ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪੂਰਾ Northern Territory ਭਾਈਚਾਰਾ ਇਸ ਮੁਸ਼ਕਲ ਸਮੇਂ ਵਿੱਚ Defence personnel ਦੇ ਨਾਲ ਖੜ੍ਹਾ ਹੈ।
NT Police Commissioner Martin Dole ਨੇ ਕਿਹਾ ਕਿ ਪੁਲਿਸ ਨੇ Defence Department ਦੀ ਜਾਂਚ ਵਿੱਚ ਮਦਦ ਲਈ ਟ੍ਰੇਨਿੰਗ ਸਥਾਨ ’ਤੇ ਆਪਣੇ ਅਧਿਕਾਰੀ ਭੇਜੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਜਵਾਨਾਂ ਦੇ ਜ਼ਖਮੀ ਹੋਣ ਦੇ ਕਾਰਨ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ ਅਤੇ ਪੁਲਿਸ Coroner ਦੀ ਜਾਂਚ ਵਿੱਚ ਵੀ ਸਹਾਇਤਾ ਕਰ ਰਹੀ ਹੈ।
Federal Minister for Veterans’ Affairs Matthew Keogh ਨੇ ਮ੍ਰਿਤਕ ਜਵਾਨ ਦੇ ਪਰਿਵਾਰ ਅਤੇ ਪੂਰੇ Australian Defence Force ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਫੌਜ ਦੇ ਜਵਾਨ ਦੀ ਕਿਸੇ ਵੀ ਹਾਲਤ ਵਿੱਚ ਮੌਤ ਦੁਖਦਾਈ ਹੁੰਦੀ ਹੈ ਅਤੇ ਪਰਿਵਾਰਾਂ ਤੇ ਸਾਥੀ ਜਵਾਨਾਂ ਨੂੰ ਲੋੜੀਂਦੀ ਮਦਦ ਮਿਲਣੀ ਚਾਹੀਦੀ ਹੈ।
Federal Opposition Leader Angus Taylor ਨੇ ਵੀ ਮ੍ਰਿਤਕ ਜਵਾਨ ਦੇ ਪਰਿਵਾਰ, ਦੋਸਤਾਂ ਅਤੇ ਯੂਨਿਟ ਦੇ ਸਾਥੀਆਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀ ਪੰਜ ਜਵਾਨਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਇਸ ਸਾਲ ਦੂਜੇ ਆਸਟ੍ਰੇਲੀਅਨ ਜਵਾਨ ਦੀ ਮੌਤ
ਇਹ ਇਸ ਸਾਲ ਟ੍ਰੇਨਿੰਗ ਦੌਰਾਨ ਆਸਟ੍ਰੇਲੀਅਨ ਆਰਮੀ ਦੇ ਜਵਾਨ ਦੀ ਮੌਤ ਦਾ ਦੂਜਾ ਮਾਮਲਾ ਹੈ। ਮਈ ਵਿੱਚ Special Air Service Regiment ਦੇ Warrant Officer Class Two Lachlan Muddle ਦੀ Jervis Bay ਵਿੱਚ ਟ੍ਰੇਨਿੰਗ ਅਭਿਆਸ ਦੌਰਾਨ ਮੌਤ ਹੋ ਗਈ ਸੀ। ਉਹ ਇੱਕ ਹੋਰ ਪੈਰਾਟਰੂਪਰ ਨਾਲ ਹਵਾ ਵਿੱਚ ਟਕਰਾਉਣ ਤੋਂ ਬਾਅਦ ਹੇਠਾਂ ਡਿੱਗ ਗਏ ਸਨ। ਮਾਊਂਟ ਬੰਡੀ ਵਿੱਚ ਇਸ ਤੋਂ ਪਹਿਲਾਂ ਵੀ ਮੌਤ ਹੋ ਚੁੱਕੀ ਹੈ। 2017 ਵਿੱਚ Australian Army ਦੇ Private Jason Challis ਦੀ ਲਾਈਵ-ਫਾਇਰ ਟ੍ਰੇਨਿੰਗ ਦੌਰਾਨ ਮੌਤ ਹੋ ਗਈ ਸੀ। 2019 ਵਿੱਚ ਹੋਈ Inquest ਦੌਰਾਨ ਸਾਹਮਣੇ ਆਇਆ ਸੀ ਕਿ ਇੱਕ ਅਭਿਆਸ ਦੌਰਾਨ Private Challis ਨੂੰ ਗੋਲੀ ਲੱਗੀ ਸੀ। ਇਸ ਮਾਮਲੇ ਤੋਂ ਬਾਅਦ Defence Department ਨੇ ਸਿਹਤ ਅਤੇ ਸੁਰੱਖਿਆ ਸਬੰਧੀ ਆਪਣੀ ਜ਼ਿੰਮੇਵਾਰੀ ਪੂਰੀ ਨਾ ਕਰਨ ਦੇ ਇੱਕ ਦੋਸ਼ ਨੂੰ Darwin Local Court ਵਿੱਚ ਸਵੀਕਾਰ ਕੀਤਾ ਸੀ। ਮੌਜੂਦਾ ਘਟਨਾ ਦੀ ਜਾਂਚ ਜਾਰੀ ਹੈ।
