International

ਮਿਆਂਮਾਰ ਚ 70 ਕਿਲੋ ਨਸ਼ੀਲੇ ਪਦਾਰਥ ਬਰਾਮਦ

ਯੰਗੂਨ – ਮਿਆਂਮਾਰ ਦੇ ਅਧਿਕਾਰੀਆਂ ਨੇ ਪੂਰਬੀ ਮਿਆਂਮਾਰ ਦੇ ਸ਼ਾਨ ਸੂਬੇ ‘ਚ 70 ਕਿਲੋਗ੍ਰਾਮ ਕੇਟਾਮਾਈਨ ਜ਼ਬਤ ਕੀਤੀ ਹੈ। ਇਹ ਜਾਣਕਾਰੀ ਕੇਂਦਰੀ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਕੰਟਰੋਲ ਕਮੇਟੀ (ਸੀ.ਸੀ.ਡੀ.ਏ.ਸੀ.) ਨੇ ਸ਼ੁੱਕਰਵਾਰ ਨੂੰ ਦਿੱਤੀ।ਸਿਨਹੂਆ ਸਮਾਚਾਰ ਏਜੰਸੀ ਨੇ ਸੀ.ਸੀ.ਡੀ.ਏ.ਸੀ ਦੇ ਹਵਾਲੇ ਨਾਲ ਦੱਸਿਆ ਕਿ ਇੱਕ ਸੂਹ ‘ਤੇ ਕਾਰਵਾਈ ਕਰਦਿਆਂ, ਨਸ਼ੀਲੇ ਪਦਾਰਥ ਵਿਰੋਧੀ ਪੁਲਸ ਨੇ ਵੀਰਵਾਰ ਨੂੰ ਸ਼ਾਨ ਰਾਜ ਦੇ ਤਾਚੀਲੀਕ ਕਸਬੇ ਵਿੱਚ ਇੱਕ ਵਾਹਨ ਨੂੰ ਰੋਕਿਆ ਅਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ। ਇਸ ਮਾਮਲੇ ਵਿੱਚ ਕਾਰ ਵਿੱਚ ਸਵਾਰ ਦੋ ਸ਼ੱਕੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Related posts

ਬੈਲਟ ਪੇਪਰਾਂ ਦੀ ਚੋਰੀ ਤੇ ਕਰਾਚੀ ਦੀਆਂ ਉਪ ਚੋਣਾਂ ‘ਚ ਹਿੰਸਾ ਦੀ ਜਾਂਚ ਰਿਪੋਰਟ ਅਸੰਤੁਸ਼ਟੀਜਨਕ : ਚੋਣ ਕਮਿਸ਼ਨ

Bunty

ਅਮਰੀਕਾ ‘ਚ ₹4.5 ਲੱਖ ‘ਚ ਕਰੋ ਮਾਸਟਰਸ ਡਿਗਰੀ ! ਭਾਰਤੀ ਵਿਦਿਆਰਥੀਆਂ ਲਈ ਇਹ ਹਨ US ਦੀਆਂ 10 ਸਭ ਤੋਂ ਸਸਤੀਆਂ ਯੂਨੀਵਰਸਿਟੀਆਂ…

Bunty

ਲੰਡਨ ’ਚ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ, ਵਿਰਾਸਤ ਦੀ ਪੜਚੋਲ ਕਰਦੀ ਨਵੀਂ ਪ੍ਰਦਰਸ਼ਨੀ ਖੁੱਲੀ

Bunty