International

ਮਿਜ਼ੋਰਮ: 1.01 ਕਰੋੜ ਰੁਪਏ ਦੀ ਹੈਰੋਇਨ ਬਰਾਮਦ, ਤਿੰਨ ਗ੍ਰਿਫ਼ਤਾਰ

ਚੰਪਾਈ – ਆਸਾਮ ਰਾਈਫਲਜ਼ ਨੇ ਆਬਕਾਰੀ ਅਤੇ ਨਾਰਕੋਟਿਕਸ ਵਿਭਾਗ ਅਤੇ ਕਸਟਮ ਪ੍ਰੀਵੈਂਟਿਵ ਫੋਰਸ ਨਾਲ ਮਿਲ ਕੇ ਚੰਫਾਈ ਜ਼ਿਲ੍ਹੇ ਵਿੱਚ 1.01 ਕਰੋੜ ਰੁਪਏ ਦੀ ਹੈਰੋਇਨ ਅਤੇ ਗੈਰ-ਕਾਨੂੰਨੀ ਐਰੀਕਾ ਨਟਸ ਬਰਾਮਦ ਕੀਤੇ। ਅਸਾਮ ਰਾਈਫਲਜ਼ ਨੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਮਿਜ਼ੋਰਮ ਅਤੇ ਇੱਕ ਮਿਆਂਮਾਰ ਦੇ ਨਾਗਰਿਕ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇੰਸਪੈਕਟਰ ਜਨਰਲ ਅਸਾਮ ਰਾਈਫਲਜ਼ ( ਈਸਟ) ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਅਸਾਮ ਰਾਈਫਲਜ਼ ਨੇ ਆਬਕਾਰੀ ਅਤੇ ਨਾਰਕੋਟਿਕਸ ਵਿਭਾਗ ਅਤੇ ਕਸਟਮ ਪ੍ਰੀਵੈਂਟਿਵ ਫੋਰਸ ਚੰਫਾਈ ਦੇ ਨਾਲ ਮਿਲ ਕੇ ਦੋ ਵੱਖ-ਵੱਖ ਕਾਰਵਾਈਆਂ ਵਿੱਚ 128.2 ਗ੍ਰਾਮ ਹੈਰੋਇਨ ਅਤੇ 1,01,71,000 ਰੁਪਏ ਦੀ ਕੀਮਤ ਦੇ 1,710 ਕਿਲੋ ਗੈਰ-ਕਾਨੂੰਨੀ ਐਰੀਕਾ ਨਟਸ ਬਰਾਮਦ ਕੀਤੇ ਹਨ ਅਤੇ ਤਿੰਨ ਵਿਅਕਤੀਆਂ ਨੰਗਖਵਖੁਪਾ (30 ਸਾਲ), ਰੂਤਫੇਲਾ (36 ਸਾਲ) ਦੋਵੇਂ ਵਾਸੀ ਆਈਜ਼ੌਲ ਮਿਜ਼ੋਰਮ ਅਤੇ ਐਲਟੀ ਸਿਆਮਾ (39 ਸਾਲ) ਮਿਆਂਮਾਰ ਦੇ ਰਹਿਣ ਵਾਲੇ ਜਨਰਲ ਖੇਤਰ ਜ਼ੋਟੇ ਚੰਫਾਈ ਜ਼ਿਲ੍ਹੇ ਤੋਂ 5 ਨਵੰਬਰ ਨੂੰ ਫੜੇ ਗਏ ਹਨ।ਉਨ੍ਹਾਂ ਕਿਹਾ ਕਿ ਸਮੁੱਚੀ ਖੇਪ ਅਤੇ ਫੜੇ ਗਏ ਵਿਅਕਤੀਆਂ ਨੂੰ ਅਗਲੇਰੀ ਕਾਨੂੰਨੀ ਕਾਰਵਾਈ ਲਈ ਆਬਕਾਰੀ ਅਤੇ ਨਾਰਕੋਟਿਕਸ ਵਿਭਾਗ ਚੰਫਾਈ ਦੇ ਹਵਾਲੇ ਕਰ ਦਿੱਤਾ ਗਿਆ ਹੈ।

Related posts

ਵਿਵੇਕ ਰਾਮਾਸਵਾਮੀ ਨੇ ਅਮਰੀਕਾ ਵਿਚ ਸਰਕਾਰੀ ਨੌਕਰੀਆਂ ‘ਚ ਵੱਡੇ ਪੱਧਰ ‘ਤੇ ਕਟੌਤੀ ਦੇ ਦਿੱਤੇ ਸੰਕੇਤ

Bunty

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਜਿਲ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਚਾਨਕ ਯੂਕਰੇਨ ਪਹੁੰਚੇ, ਜਤਾਇਆ ਸਮਰਥਨ

Bunty

ਚੀਨ ‘ਚ ਕ੍ਰੈਸ਼ ਹੋਇਆ ਪਲੇਨ, ਹਾਦਸੇ ਤੋਂ ਬਾਅਦ ਕਈ ਘਰਾਂ ਨੂੰ ਲੱਗੀ ਅੱਗ; ਦੋ ਮਹੀਨਿਆਂ ‘ਚ ਤੀਜਾ ਜਹਾਜ਼ ਹਾਦਸਾ

Bunty