India

ਮੇਨਕਾ ਗਾਂਧੀ ਨੇ ਸੁਲਤਾਨਪੁਰ ਲੋਕ ਸਭਾ ਸੀਟ ਤੋਂ ਦਾਖ਼ਲ ਕੀਤਾ ਨਾਮਜ਼ਦਗੀ ਪੱਤਰ

ਸੁਲਤਾਨਪੁਰ, –  ਭਾਜਪਾ ਉਮੀਦਵਾਰ ਮੇਨਕਾ ਗਾਂਧੀ ਨੇ ਬੁੱਧਵਾਰ ਯਾਨੀ ਕਿ ਅੱਜ ਸੁਲਤਾਨਪੁਰ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੌਰਾਨ ਮੇਨਕਾ ਦੇ ਪੁੱਤਰ ਵਰੁਣ ਗਾਂਧੀ ਮੌਜੂਦ ਨਹੀਂ ਸਨ।
ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਨਕਾ ਨੇ ਕਿਹਾ ਕਿ ਪਿਛਲੇ 5 ਸਾਲ ਵਿਚ ਜਿੰਨਾ ਵਿਕਾਸ ਹੋਇਆ ਹੈ, ਉਸ ਤੋਂ ਜ਼ਿਆਦਾ ਕੰਮ ਅਗਲੇ 5 ਸਾਲ ਵਿਚ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਘਰ ਮੁਹੱਈਆ ਕਰਾਉਣਾ ਚਾਹੁੰਦੀ ਹੈ। ਵਿਰੋਧੀ ਧਿਰਾਂ ਦੇ ਇਸ ਦੋਸ਼ ’ਤੇ ਕਿ ਭਾਜਪਾ ਸੱਤਾ ’ਚ ਆਈ ਤਾਂ ਸੰਵਿਧਾਨ ’ਚ ਬਦਲਾਅ ਕਰ ਕੇ ਰਿਜ਼ਰਵੇਸ਼ਨ ਖ਼ਤਮ ਕਰ ਦੇਵੇਗੀ, ਮੇਨਕਾ ਨੇ ਕਿਹਾ ਕਿ ਰਿਜ਼ਰਵੇਸ਼ਨ ਨੂੰ ਕੋਈ ਖ਼ਤਮ ਨਹੀਂ ਕਰ ਸਕਦਾ। ਆਮ ਚੋਣਾਂ ਵਿਚ ਆਪਣੀ ਜਿੱਤ ਦੇ ਫ਼ਰਕ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਮੇਨਕਾ ਨੇ ਕਿਹਾ ਕਿ ਅਸੀਂ ਸਾਰੇ ਆਪਣਾ ਸਰਵੋਤਮ ਦੇਣ ਜਾ ਰਹੇ ਹਾਂ। ਮੈਨੂੰ ਜਿੱਤ ਦੇ ਅੰਤਰ ਬਾਰੇ ਨਹੀਂ ਪਤਾ। ਗਾਂਧੀ ਪਰਿਵਾਰ ਦੀ ਰਵਾਇਤੀ ਸੀਟ ਰਾਏਬਰੇਲੀ ਤੋਂ ਆਪਣੇ ਪੁੱਤਰ ਵਰੁਣ ਗਾਂਧੀ ਦੇ ਚੋਣ ਲੜਨ ਦੀਆਂ ਅਟਕਲਾਂ ’ਤੇ ਉਨ੍ਹਾਂ ਨੇ ਕਿਹਾ ਕਿ ਇਸ ’ਤੇ ਉਨ੍ਹਾਂ ਨੇ ਕੋਈ ਟਿੱਪਣੀ ਨਹੀਂ ਕਰਨੀ ਹੈ। ਮੇਨਕਾ ਸੁਲਤਾਨਪੁਰ ਤੋਂ ਦੂਜੀ ਵਾਰ ਚੋਣ ਲੜ ਰਹੀ ਹੈ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਸਹਿਯੋਗ ਸਪਾ ਉਮੀਦਵਾਰ ਰਾਮ ਭੁਵਾਲ ਨਿਸ਼ਾਦ ਅਤੇ ਬਸਪਾ ਦੇ ਉਦੈਰਾਜ ਵਰਮਾ ਨਾਲ ਹੋਵੇਗਾ। ਸੁਲਤਾਨਪੁਰ ਵਿਚ 6ਵੇਂ ਪੜਾਅ ਤਹਿਤ 25 ਮਈ ਨੂੰ ਵੋਟਾਂ ਪੈਣਗੀਆਂ।

Related posts

ਏਅਰਲਾਈਨ ਪਾਇਲਟ ਲਾਇਸੈਂਸਾਂ ਲਈ ਇਲੈਕਟ੍ਰਾਨਿਕ ਪਰਸਨਲ ਲਾਇਸੈਂਸ ਸੇਵਾ ਸ਼ੁਰੂ

admin

ਲੜਕੀ ਨੂੰ ਅਗਵਾ ਕਰਕੇ ਜਬਰ ਜਨਾਹ ਕਰਨ ਤੋਂ ਬਾਅਦ ਕਤਲ, ਸੁਪਰੀਮ ਕੋਰਟ ਨੇ ਸੁਣਾਈ ਮੌਤ ਦੀ ਸਜ਼ਾ

Bunty

ਆਸ਼ੀਸ਼ ਮਿਸ਼ਰਾ ਉਰਫ ਮੋਨੂੰ ਦੀਆਂ ਮੁਸ਼ਕਿਲਾਂ ਵਧੀਆਂ, ਹਾਈਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

Bunty