Punjab

ਗੈਂਗਸਟਰ ਗੋਲਡੀ ਬਰਾੜ ਦੀ ਅਮਰੀਕਾ ਵਿੱਚ ਗੋਲ਼ੀ ਮਾਰ ਕੇ ਹੱਤਿਆ!

ਚੰਡੀਗੜ੍ਹ – ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਮਾਸਟਰਮਾਈਂਡ ਅਤੇ ਪੰਜਾਬ ਪੁਲਿਸ ਨੂੰ ਅਤਿ ਲੋੜੀਂਦੇ ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਦੀ ਮੌਤ ਦੀ ਖ਼ਬਰ ਆਈ ਹੈ। ਦਰਅਸਲ ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ ਹੈ ਕਿ ਅਣਪਛਾਤਿਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ 2 ਨੌਜਵਾਨ ਜ਼ਖਮੀ ਹੋਏ ਸਨ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਹੈ। ਡੱਲਾ-ਲਖਬੀਰ ਗੈਂਗ ਨੇ ਗੋਲਡੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਇਕ ਗੋਲਡੀ ਬਰਾੜ ਹੋ ਸਕਦਾ ਹੈ ਹਾਲਾਂਕਿ ਗੋਲਡੀ ਬਰਾੜ ਦੀ ਮੌਤ ਦੀ ਅਧਿਕਾਰਿਕ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸ ਦਈਏ ਕਿ ਅਮਰੀਕਾ ਦੀ ਨਿਊਜ਼ ਵੈਬਸਾਈਟ ਅਨੁਸਾਰ ਫਰੈਜਨੋ ਪੁਲਿਸ ਦੇ ਲੈਫਟੀਨੈਂਟ ਲੈਸਲੀ ਵਿਲੀਅਮਜ਼ ਨੇ ਦੱਸਿਆ ਕਿ ਕੇਂਦਰੀ ਫਰੈਜਨੋ ਵਿਚ ਗੋਲੀ ਲੱਗਣ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਦੋ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਇਹ ਗੋਲੀਬਾਰੀ ਫੇਅਰਮੌਂਟ ਅਤੇ ਹੋਲਟ ਐਵੇਨਿਊਜ਼ ’ਚ ਸ਼ਾਮ 5.25 ਵਜੇ ਹੋਈ।
ਇਨ੍ਹਾਂ ਦੋਵਾਂ ’ਤੇ ਜਦੋਂ ਗੋਲੀਬਾਰੀ ਹੋਈ ਤਾਂ ਪੀੜਤ ਗਲੀ ਵਿਚ ਖੜ੍ਹੇ ਸਨ ਪਰ ਪੁਲਿਸ ਵੱਲੋਂ ਹਮਲੇ ਦਾ ਸ਼ਿਕਾਰ ਹੋਏ ਦੋਵਾਂ ਨੌਜਵਾਨਾਂ ਦੀ ਪਛਾਣ ਨਹੀਂ ਦੱਸੀ ਗਈ ਹੈ। ਯਾਦ ਰਹੇ ਕਿ ਕੈਨੇਡਾ ਤੋਂ ਭੱਜਣ ਮਗਰੋਂ ਗੋਲਡੀ ਬਰਾੜ ਨੇ ਅਮਰੀਕਾ ਦੇ ਫਰੈਜਨੋ ਵਿਚ ਹੀ ਸ਼ਰਨ ਲਈ ਸੀ ਅਤੇ ਗੋਲਡੀ ਬਰਾੜ ਦੀ ਆਖਰੀ ਲੋਕੇਸ਼ਨ ਫਰੈਜਨੋ ਹੀ ਦੱਸੀ ਜਾਂਦੀ ਹੈ।

Related posts

ਗੈਂਗਸਟਰਾਂ ਨੂੰ ਕੈਨੇਡਾ ਤੋਂ ਵਾਪਸ ਲਿਆਉਣ ਲਈ ਭਗਵੰਤ ਮਾਨ ਨੇ ਸਹਿਯੋਗ ਮੰਗਿਆ !

Bunty

ਮੁੱਖ ਮੰਤਰੀ ਵੱਲੋਂ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਸਾਰੇ ਯੋਗ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਤਿੰਨ ਮੈਂਬਰੀ ਕੈਬਨਿਟ ਕਮੇਟੀ ਦਾ ਗਠਨ

Bunty

ਅਰਸ਼ਦੀਪ ਸਿੰਘ ਦਾ ਦੇਸ਼ ਵਾਪਸੀ ‘ਤੇ ਉਹ ਖੁਦ ਅੱਗੇ ਹੋ ਕੇ ਸਵਾਗਤ ਕਰਨਗੇ: ਮੀਤ ਹੇਅਰ

Bunty