India

ਮੋਦੀ ਨੇ ਕੀਤੇ ਭਗਵਤੀ ਅੱਮਨ ਮੰਦਰ ਦੇ ਦਰਸ਼ਨ

**EDS: VIDEO GRAB VIA @BJP4India** Kanyakumari: Prime Minister Narendra Modi being presented a potrait of the Goddess at Bhagwati Amman Temple, in Kanyakumari, Tamil Nadu, Thursday, May 30, 2024. (PTI Photo)(PTI05_30_2024_000213B)

ਕੰਨਿਆਕੁਮਾਰੀ (ਤਾਮਿਲਨਾਡੂ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਸਿੱਧ ਵਿਵੇਕਾਨੰਦ ਰਾਕ ਮੈਮੋਰੀਅਲ ਵਿਖੇ 45 ਘੰਟੇ ਦਾ ਧਿਆਨ ਲਾਉਣ ਲਈ ਵੀਰਵਾਰ ਨੂੰ ਇੱਥੇ ਪਹੁੰਚੇ। ਮੋਦੀ ਨੇੜਲੇ ਤਿਰੂਵਨੰਤਪੁਰਮ ਤੋਂ ਇੱਥੇ ਪਹੁੰਚੇ ਹਨ ਅਤੇ ਉਨ੍ਹਾਂ ਦਾ ਭਗਵਤੀ ਅੱਮਨ ਮੰਦਰ ’ਚ ਪੂਜਾ ਕਰਨ ਅਤੇ ਬਾਅਦ ’ਚ ਵਿਵੇਕਾਨੰਦ ਰਾਕ ਮੈਮੋਰੀਅਲ ’ਚ ਪਹੁੰਚ ਕੇ ਲੱਗਭਗ ਦੋ ਦਿਨ ਤੱਕ ਧਿਆਨ ਲਉਣ ਦਾ ਪ੍ਰੋਗਰਾਮ ਹੈ। ਪ੍ਰਧਾਨ ਮੰਤਰੀ 1 ਜੂਨ ਨੂੰ ਰਵਾਨਾ ਹੋਣ ਤੋਂ ਪਹਿਲਾਂ ਤਮਿਲ ਕਵੀ ਤਿਰੂਵੱਲੂਵਰ ਦੀ ਮੂਰਤੀ ਨੂੰ ਦੇਖਣ ਲਈ ਵੀ ਜਾ ਸਕਦੇ ਹਨ। ਮੋਦੀ ਦੇ ਇਸ ਪ੍ਰੋਗਰਾਮ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਸਮੇਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪ੍ਰਸਿੱਧ ਹਿੰਦੂ ਸੰਤ (ਵਿਵੇਕਾਨੰਦ) ਦੇ ਨਾਂ ’ਤੇ ਸਮਾਰਕ ਸਮੁੰਦਰ ਦੇ ਵਿਚਕਾਰ ਸਥਿਤ ਹੈ।

Related posts

ਆਮ ਪਰਿਵਾਰਾਂ ਦੇ ਧੀਆਂ-ਪੁੱਤ ਓਲੰਪਿਕ ਜਿੱਤ ਸਕਦੇ ਹਨ ਤਾਂ ਚੋਣ ਕਿਹੜੀ ਵੱਡੀ ਗੱਲ : ਭਗਵੰਤ ਮਾਨ

Bunty

ਸਮੁੰਦਰੀ ਵਪਾਰ ਭਾਰਤ ਦੀ ਆਰਥਿਕਤਾ ਦੀ ਜੀਵਨ ਰੇਖਾ ਹੈ : ਰਾਜਨਾਥ ਸਿੰਘ

admin

ਮਾਊਂਟ ਐਵਰੈਸਟ ਦੇ ਉੱਚੇ ਕੈਂਪ ‘ਚ 40-50 ਟਨ ਇਕੱਠਾ ਹੋਇਆ ਕੂੜਾ,ਸਾਫ਼ ਕਰਨ ‘ਚ ਲੱਗਣਗੇ ਕਈ ਸਾਲ

Bunty