International

ਮੋਦੀ ਨੇ ਪੋਲਿਸ਼ ਪ੍ਰਧਾਨ ਮੰਤਰੀ ਡੋਨਾਲਡ ਟਸਕ ਨਾਲ ਕੀਤੀ ਮੁਲਾਕਾਤ , ਦੁਵੱਲੇ ਸਬੰਧਾਂ ਤੇ ਚਰਚਾ

ਵਾਰਸਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। ਗੱਲਬਾਤ ਤੋਂ ਪਹਿਲਾਂ ਮੋਦੀ ਦਾ ਚਾਂਸਲਰ ’ਚ ਰੈੱਡ ਕਾਰਪੇਟ ’ਤੇ ਸਵਾਗਤ ਕੀਤਾ ਗਿਆ। ਮੋਦੀ ਆਪਣੀ ਦੋ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ’ਚ ਬੁੱਧਵਾਰ ਨੂੰ ਪੋਲੈਂਡ ਪਹੁੰਚੇ। ਮੋਦੀ ਯੂਕ੍ਰੇਨ ਦੀ ਰਾਜਧਾਨੀ ਕੀਵ ਵੀ ਜਾਣਗੇ। ਪ੍ਰਧਾਨ ਮੰਤਰੀ ਮੋਦੀ ਦੀ ਪੋਲੈਂਡ ਦੀ ਯਾਤਰਾ ਪਿਛਲੇ 45 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪੋਲੈਂਡ ਦੀ ਪਹਿਲੀ ਯਾਤਰਾ ਹੈ। ਗੱਲਬਾਤ ਤੋਂ ਪਹਿਲਾਂ ਮੋਦੀ ਦਾ ਚਾਂਸਲਰ ’ਚ ਰਸਮੀ ਤੌਰ ’ਤੇ ਸਵਾਗਤ ਕੀਤਾ ਗਿਆ। ਮੋਦੀ ਪੋਲੈਂਡ ਦੇ ਰਾਸ਼ਟਰਪਤੀ ਆਂਡਰੇਜ ਸੇਬੇਸਟੀਅਨ ਡੂਡਾ ਨਾਲ ਵੀ ਗੱਲਬਾਤ ਕਰਨਗੇ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕੀਤਾ,’’ਭਾਰਤ-ਪੋਲੈਂਡ ਹਿੱਸੇਦਾਰੀ ਵਿਚ ਮੀਲ ਦਾ ਇਕ ਨਵਾਂ ਪੱਥਰ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਰਸਾ ਵਿਚ ਫੈਡਤਲ ਚਾਂਸਲਰ ਵਿਚ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਗਰਮਜੋਸ਼ੀ ਨਾਲ ਅਗਵਾਈ ਕੀਤੀ ਅਤੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ। 45 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪੋਲੈਂਡ ਯਾਤਰਾ ਭਾਰਤ-ਪੋਲੈਂਡ ਸਾਂਝੇਦਾਰੀ ਨੂੰ ਨਵਾਂ ਹੁਲਾਰਾ ਦੇਵੇਗੀ।” ਟਸਕ ਨੇ ਐਕਸ ’ਤੇ ਪੋਸਟ ਕੀਤਾ,’’ਆਖਰਕਾਰ 45 ਸਾਲ ਬਾਅਦ! ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਤੁਹਾਨੂੰ ਵਾਰਸਾ ਵਿੱਚ ਦੇਖ ਕੇ ਬਹੁਤ ਖੁਸ਼ੀ ਹੋਈ।” ਪ੍ਰਧਾਨ ਮੰਤਰੀ ਮੋਦੀ ਪੋਲੈਂਡ ਦੇ ਰਾਸ਼ਟਰਪਤੀ ਆਂਦਰੇਜ਼ ਸੇਬੇਸਟੀਅਨ ਡੂਡਾ ਨਾਲ ਵੀ ਗੱਲਬਾਤ ਕਰਨਗੇ।
ਪੀ.ਐਮ ਮੋਦੀ ਆਪਣੀ ਯਾਤਰਾ ਦੌਰਾਨ ਯੂਕ੍ਰੇਨ ਵੀ ਜਾਣਗੇ। ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਪੋਲੈਂਡ ਦੇ ਦੋ ਦਿਨਾਂ ਦੌਰੇ ’ਤੇ ਹਨ। ਇਸ ਤੋਂ ਬਾਅਦ 23 ਅਗਸਤ ਨੂੰ ਪੀ.ਐਮ ਮੋਦੀ ਯੁੱਧ ਵਿੱਚ ਘਿਰੇ ਯੂਕ੍ਰੇਨ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਪੋਲੈਂਡ ਤੋਂ ਕੀਵ ਤੱਕ ਰੇਲਗੱਡੀ ਰਾਹੀਂ ਸਫ਼ਰ ਕਰਨਗੇ, ਜਿਸ ਵਿੱਚ ਕਰੀਬ 10 ਘੰਟੇ ਲੱਗਣਗੇ। ਵਾਪਸੀ ਦੀ ਯਾਤਰਾ ਵੀ ਲਗਭਗ ਉਸੇ ਸਮੇਂ ਦੀ ਹੋਵੇਗੀ। ਕੀਵ ਦੀ ਉਸ ਦੀ ਯਾਤਰਾ ਮਾਸਕੋ ਦੀ ਉਸ ਦੀ ਉੱਚ-ਪ੍ਰੋਫਾਈਲ ਯਾਤਰਾ ਦੇ ਹਫ਼ਤੇ ਬਾਅਦ ਆਈ ਹੈ, ਜਿਸਦੀ ਅਮਰੀਕਾ ਅਤੇ ਇਸਦੇ ਕੁਝ ਪੱਛਮੀ ਸਹਿਯੋਗੀਆਂ ਦੁਆਰਾ ਆਲੋਚਨਾ ਕੀਤੀ ਗਈ ਸੀ।

Related posts

ਪੂਤਿਨ ਵਲੋਂ 2030 ਤਕ ਸੱਤਾ ’ਚ ਬਣੇ ਰਹਿਣ ਦੀ

Bunty

ਰਇਸੀ ਦੀ ਹਵਾਈ ਹਾਦਸੇ ’ਚ ਮੌਤ ਦਾ ਮਾਮਲਾ ਹੈਲੀਕਾਪਟਰ ’ਤੇ ਹਮਲਾ ਹੋਣ ਦਾ ਕੋਈ ਸੰਕੇਤ ਨਹੀਂ

Bunty

‘ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਕ ਸਮਝੌਤਾ ਕਰਨਾ ਚਾਹੁੰਦੇ ਹਨ’

admin