India

ਯੂਕਰੇਨ ’ਚੋਂ ਚਾਰ ਨੇਪਾਲੀਆਂ ਨੂੰ ਕੱਢਣ ’ਤੇ ਦੇਉਬਾ ਨੇ ਮੋਦੀ ਦਾ ਕੀਤਾ ਧੰਨਵਾਦ

ਕਾਠਮੰਡੂ – ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਸ਼ਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਦੇਉਬਾ ਨੇ ਜੰਗ ਪੀੜਤ ਯੂਕਰੇਨ ’ਚੋਂ ‘ਆਪਰੇਸ਼ਨ ਗੰਗਾ’ ਤਹਿਤ ਚਾਰ ਨੇਪਾਲੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਧੰਨਵਾਦ ਕੀਤਾ ਹੈ। ਦੇਉਬਾ ਨੇ ਟਵੀਟ ’ਚ ਕਿਹਾ, ‘ਯੂਕਰੇਨ ’ਚੋਂ ਚਾਰ ਨੇਪਾਲੀ ਨਾਗਰਿਕ ਭਾਰਤ ਰਸਤੇ ਹੁਣੇ ਵਤਨ ਪੁੱਜੇ ਹਨ। ਆਪਰੇਸ਼ਨ ਗੰਗਾ ਤਹਿਤ ਨੇਪਾਲੀ ਨਾਗਰਿਕਾਂ ਨੂੰ ਵਾਪਸ ਲਿਆਉਣ ’ਚ ਮਦਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਸਰਕਾਰ ਦਾ ਧੰਨਵਾਦ।’ ਜ਼ਿਕਰਯੋਗ ਹੈ ਕਿ ਯੂਕਰੇਨ ’ਤੇ ਰੂਸ ਦਾ ਹਮਲਾ ਹੋਣ ਤੋਂ ਬਾਅਦ ਭਾਰਤੀ ਅਧਿਕਾਰੀਆਂ ਨੇ ਇਸ ਜੰਗ ਪੀੜਤ ਦੇਸ਼ ’ਚੋਂ ਭਾਰਤੀ ਨਾਗਰਿਕਾਂ ਨਾਲ ਹੀ ਉੱਥੇ ਫਸੇ ਵਿਦੇਸ਼ੀ ਨਾਗਰਿਕਾਂ ਦੀ ਵੀ ਮਦਦ ਕੀਤੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਸੀ। ਯੂਕਰੇਨ ’ਚ ਫਸੇ ਬੰਗਲਾਦੇਸ਼ ਦੇ ਨਾਗਰਿਕਾਂ ਨੂੰ ਵੀ ਆਪਰੇਸ਼ਨ ਗੰਗਾ ਤਹਿਤ ਲਿਆਂਦਾ ਗਿਆ ਸੀ। ਭਾਰਤ ਨੇ ਬੰਗਲਾਦੇਸ਼ ਦੇ ਨੌਂ ਨਾਗਰਿਕਾਂ ਨੂੰ ਵਾਪਸ ਲਿਆਂਦਾ। ਇਕ ਪਾਕਿਸਤਾਨੀ ਵਿਦਿਆਰਥਣ ਨੂੰ ਵੀ ਭਾਰਤੀ ਅਧਿਕਾਰੀਆਂ ਨੇ ਵਾਪਸ ਲਿਆਂਦਾ।

Related posts

ਕੇਜਰੀਵਾਲ ਨੂੰ ਇਨਸੁਲਿਨ ਦੀ ਲੋੜ ਤੇ ਈਡੀ ਨੇ ਬੋਲਿਆ ਝੂਠ: ਆਤਿਸ਼ੀ

Bunty

ਰਾਜਾ ਵੜਿੰਗ ਇਸ ਦਿਨ ਸੰਭਾਲਣਗੇ ਕਾਂਗਰਸ ਪ੍ਰਧਾਨ ਵਜੋਂ ਅਹੁਦਾ,ਇਨ੍ਹਾਂ ਵੱਡੇ ਆਗੂਆਂ ‘ਤੇ ਹੋਣਗੀਆਂ ਨਜ਼ਰਾਂ

Bunty

ਕੇਜਰੀਵਾਲ ਦੀ ਜ਼ਮਾਨਤ ’ਤੇ ਜਨਹਿੱਤ ਪਟੀਸ਼ਨ ਖ਼ਾਰਜ, ਹਾਈਕੋਰਟ ਨੇ ਲਗਾਇਆ 75 ਹਜ਼ਾਰ ਦਾ ਜੁਰਮਾਨਾ

Bunty