International

ਯੂਕਰੇਨ ‘ਚ ਜੰਗ ਦੀ ਰਿਪੋਰਟ ਕਰਨ ਵਾਲੇ ਅਮਰੀਕੀ ਪੱਤਰਕਾਰ ਦੀ ਰੂਸੀ ਹਮਲੇ ਵਿਚ ਮੌਤ

ਨਿਊਯਾਰਕ – ਯੂਕਰੇਨ ਵਿਚ ਯੁੱਧ ਦੀ ਰਿਪੋਰਟਿੰਗ ਕਰ ਰਹੇ ਅਮਰੀਕੀ ਪੱਤਰਕਾਰ ਬ੍ਰੈਂਟ ਰੇਨੌਡ ਦੀ ਰੂਸੀ ਫੌਜਾਂ ਦੇ ਹਮਲੇ ‘ਚ ਮੌਤ ਹੋ ਗਈ । ਉਹ ਟਾਈਮ ਮੈਗਜ਼ੀਨ ਲਈ ਕੰਮ ਕਰਦਾ ਸੀ। 50 ਸਾਲਾ ਰੇਨੌਡ ਗਲੋਬਲ ਸ਼ਰਨਾਰਥੀ ਸੰਕਟ ‘ਤੇ ਕੇਂਦ੍ਰਿਤ ਟਾਈਮ ਸਟੂਡੀਓ ਪ੍ਰਾਜੈਕਟ ‘ਤੇ ਹਾਲ ਹੀ ਦੇ ਹਫ਼ਤਿਆਂ ਵਿਚ ਕੰਮ ਕਰ ਰਿਹਾ ਸੀ। ਟਾਈਮ ਮੈਗਜ਼ੀਨ ਨੇ ਇਕ ਬਿਆਨ ਵਿਚ ਕਿਹਾ ਕਿ ਸਾਡਾ ਦਿਲ ਬ੍ਰੈਂਟ ਦੇ ਸਾਰੇ ਪਰਿਵਾਰ ਦੇ ਨਾਲ ਹੈ।ਦੁਨੀਆ ਦੀ ਸਭ ਤੋਂ ਔਖੀ ਕਹਾਣੀ ਨੂੰ ਕਵਰ ਕਰਨ ਵਾਲੇ ਰੇਨਾਡ ਦੀ ਕੀਵ ਖੇਤਰ ‘ਚ ਮੌਤ ਹੋ ਗਈ ਸੀ ਅਤੇ ਉਸ ਦਾ ਸਾਥੀ ਜੁਆਨ ਅਰੇਡੋਂਡੋ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ। ਕੀਵ ਦੇ ਇਕ ਹਸਪਤਾਲ ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਪੋਸਟ ਕੀਤਾ ਹੈ ਜਿਸ ‘ਚ ਦਿਖਾਇਆ ਗਿਆ ਹੈ ਕਿ ਅਰੇਡੋਂਡੋ ਡ੍ਰਾਈਵਿੰਗ ਕਰ ਰਿਹਾ ਸੀ ਜਦੋਂ ਉਹ ਇਰਪਿਨ ਸ਼ਹਿਰ ਵਿਚ ਇਕ ਚੈਕਪੁਆਇੰਟ ਦੇ ਨੇੜੇ ਗੋਲੀਬਾਰੀ ਦਾ ਸ਼ਿਕਾਰ ਹੋਈ ਸੀ। ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਕਾਰ ਦੀ ਵੀਡੀਓ ਕੌਣ ਸ਼ੂਟ ਕਰ ਰਿਹਾ ਸੀ।

Related posts

ਪਾਕਿਸਤਾਨ ਦੇ ਮੰਦਰ ’ਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੁੰ ਸ਼ਰ੍ਹੇਆਮ ਤੋੜਿਆ ਗਿਆ

Bunty

ਤਾਲਿਬਾਨ ਨੇ ਅਫ਼ਗਾਨ ਸਰਕਾਰ ‘ਚ ਦੋ ਦਰਜਨ ਤੋਂ ਜ਼ਿਆਦਾ ਉੱਚ ਅਧਿਕਾਰੀਆਂ ਨੂੰ ਕੀਤਾ ਸ਼ਾਮਲ

Bunty

ਭਾਰਤ ਫਿਰ ਤੋਂ ਸੰਯੁਕਤ ਰਾਸ਼ਟਰ ਸ਼ਾਂਤੀ ਰਖਿਆ ਕਮਿਸ਼ਨ ਦਾ ਮੈਂਬਰ ਬਣਿਆ

Bunty