India

ਯੂਕਰੇਨ ਤੋਂ ਵਾਪਸ ਆਏ ਮੈਡੀਕਲ ਵਿਦਿਆਰਥੀ ਪਰੇਸ਼ਾਨ, ਆਫਲਾਈਨ ਕਲਾਸਾਂ ਤੇ ਪ੍ਰੀਖਿਆਵਾਂ ਅਗਲੇ ਮਹੀਨੇ ਤੋਂ ਹੋਣਗੀਆਂ ਸ਼ੁਰੂ ; ਕੀਵ ਯੂਨੀਵਰਸਿਟੀ ਨੇ ਭੇਜਿਆ ਮੈਸੇਜ

ਨਵੀਂ ਦਿੱਲੀ – ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਤੋਂ ਬਾਅਦ ਯੂਕਰੇਨ ‘ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਤਨ ਵਾਪਸ ਲਿਆਂਦਾ ਗਿਆ ਸੀ। ਪਰ ਹੁਣ ਛੇ ਮਹੀਨਿਆਂ ਤੋਂ ਵੱਧ ਸਮੇਂ ਬਾਅਦ, ਕੀਵ ਯੂਨੀਵਰਸਿਟੀ ਨੇ ਆਪਣੇ ਵਿਦਿਆਰਥੀਆਂ ਨੂੰ ਇੱਕ ਸੰਦੇਸ਼ ਭੇਜਿਆ ਹੈ। ਇਸ ਦੇ ਮੁਤਾਬਕ ਅਗਲੇ ਮਹੀਨੇ ਯਾਨੀ ਸਤੰਬਰ ਤੋਂ ਆਫਲਾਈਨ ਕਲਾਸਾਂ ਸ਼ੁਰੂ ਕਰਨ ਦੀ ਯੋਜਨਾ ਦੱਸੀ ਗਈ ਹੈ ਅਤੇ ਨਾਲ ਹੀ ਅਕਤੂਬਰ ‘ਚ ਜ਼ਰੂਰੀ ਪ੍ਰੀਖਿਆ ‘ਕ੍ਰੋਕ’ (Krok) ਲਈ ਜਾਵੇਗੀ। ਇਹ ਪ੍ਰੀਖਿਆ ਔਫਲਾਈਨ ਮੋਡ ਵਿੱਚ ਹੋਵੇਗੀ। ਯੂਕਰੇਨ ਦੇ ਕਾਨੂੰਨਾਂ ਦੇ ਅਨੁਸਾਰ, ਫਾਰਮੇਸੀ, ਦੰਦਾਂ ਦੇ ਵਿਗਿਆਨ, ਮੈਡੀਸਨ ਦੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੇ ਤੀਜੇ ਸਾਲ ਵਿੱਚ KROK-1 ਪ੍ਰੀਖਿਆ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ। ਇਕ ਡਾਕਟਰ ਜਾਂ ਫਾਰਮਾਸਿਸਟ ਬਣਨ ਲਈ ਜ਼ਰੂਰੀ ਹੈ।

Related posts

ਭਾਜਪਾ ਦੀ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਵਿੱਚ ‘ਵਿਕਸਿਤ ਭਾਰਤ’ ਦੇ ਏਜੰਡੇ ਬਾਰੇ ਚਰਚਾ

Bunty

ਪ੍ਰਧਾਨ ਮੰਤਰੀ ਮੋਦੀ ਦੇਸ਼-ਵਿਦੇਸ਼ ਘੁੰਮਦੇ ਹਨ, ਮਨੀਪੁਰ ਜਾਣ ਤੋਂ ਬਚ ਰਹੇ ਹਨ: ਰਮੇਸ਼

Bunty

ਸਾਲ 2026 ਲਈ ਨੋਸਟ੍ਰੈਡਮਸ ਦੀ ਭਵਿੱਖਬਾਣੀ ‘ਚ ਸੰਸਾਰ ਪੱਧਰ ‘ਤੇ ਅਸ਼ਾਂਤੀ ਦੀ ਚੇਤਾਵਨੀ !

admin