International

ਯੂਕ੍ਰੇਨ ਨੇ ਰੂਸ ਦੇ ਪਰਮਾਣੂ ਰਾਡਾਰ ਸਟੇਸ਼ਨ ’ਤੇ ਕੀਤਾ ਹਮਲਾ

ਮਾਸਕੋ – 2 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਜਾਰੀ ਰੂਸ-ਯੂਕਰੇਨ ਜੰਗ ਵਿਚ ਦੋਵਾਂ ਦੇਸ਼ਾਂ ਦਾ ਭਾਰੀ ਨੁਕਸਾਨ ਹੋ ਚੁੱਕਿਆ ਹੈ, ਜਿਸ ਦੇ ਬਾਵਜੂਦ ਦੋਵੇਂ ਦੇਸ਼ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ। ਇਸ ਦੌਰਾਨ ਖ਼ਬਰ ਹੈ ਕਿ ਰੂਸੀ ਬਲਾਂ ਨੇ ਰਣਨੀਤਕ ਪ੍ਰਮਾਣੂ ਹਥਿਆਰਾਂ ਨਾਲ ਫੌਜੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਵੱਲੋਂ ਯੂਕਰੇਨ ਦਾ ਸਮਰਥਨ ਕਰਨ ਵਾਲੇ ਪੱਛਮੀ ਦੇਸ਼ਾਂ ਨੂੰ ਫਟਕਾਰ ਦੇ ਵਿਚਕਾਰ ਯੂਕਰੇਨ ਨੇ ਰੂਸ ਦੇ ਪਰਮਾਣੂ ਰਾਡਾਰ ਸਟੇਸ਼ਨ ‘’ਤੇ ਹਮਲਾ ਕੀਤਾ ਹੈ।ਯੂਕਰੇਨੀ ਡਰੋਨਾਂ ਨੇ ਰੂਸ ਦੇ ਪਰਮਾਣੂ ਬੁਨਿਆਦੀ ਢਾਂਚੇ ਦੇ ਇਕ ਮਹੱਤਵਪੂਰਨ ਹਿੱਸੇ, ਆਰਮਾਵੀਰ ਰਾਡਾਰ ਸਟੇਸ਼ਨ ‘’ਤੇ ਹਮਲਾ ਕਰ ਦਿੱਤਾ, ਜੋ ਆਉਣ ਵਾਲੀਆਂ ਪਰਮਾਣੂ ਮਿਜ਼ਾਈਲਾਂ ’ਤੇ ਨਜ਼ਰ ਰੱਖਦਾ ਹੈ। ਰੂਸ ਯੂਕਰੇਨੀ ਮਿਜ਼ਾਈਲਾਂ ਨੂੰ ਟਰੈਕ ਕਰਨ ਲਈ ਇਸ ਸਹੂਲਤ ਦੀ ਵਰਤੋਂ ਕਰ ਰਿਹਾ ਸੀ, ਜਿਸ ਵਿੱਚ 1“13MS ਵੀ ਸ਼ਾਮਲ ਹੈ, ਜੋ ਅਮਰੀਕਾ ਨੇ ਉਨ੍ਹਾਂ ਨੂੰ ਪ੍ਰਦਾਨ ਕੀਤਾ ਹੈ। ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟਸ ਦੇ ਪਰਮਾਣੂ ਹਥਿਆਰਾਂ ਦੇ ਮਾਹਿਰ ਹੈਂਸ ਕ੍ਰਿਸਟਨਸਨ ਨੇ ਕਿਹਾ ਕਿ ਇਹ “ਯੂਕਰੇਨ ਵੱਲੋਂ ਇੱਕ ਮੂਰਖਤਾਪੂਰਨ ਫ਼ੈਸਲਾ ਹੈ।’’ ਨਾਰਵੇਈ ਫੌਜੀ ਵਿਸ਼ਲੇਸ਼ਕ ਨੇ ਕਿਹਾ ਕਿ, “ਇਹ ਸਾਰਿਆਂ ਦੇ ਹਿੱਤ ਵਿੱਚ ਹੈ ਕਿ ਰੂਸ ਦੀ ਬੈਲਿਸਟਿਕ ਮਿਜ਼ਾਈਲ ਚਿਤਾਵਨੀ ਪ੍ਰਣਾਲੀ ਚੰਗੀ ਤਰ੍ਹਾਂ ਕੰਮ ਕਰੇ।”ਦੱਸ ਦੇਈਏ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੀ ਸਰਹੱਦ ਦੇ ਕੋਲ ਰਣਨੀਤਕ ਪ੍ਰਮਾਣੂ ਹਥਿਆਰਾਂ ਨਾਲ ਮਿਲਟਰੀ ਅਭਿਆਸ ਦਾ ਆਦੇਸ਼ ਦਿੱਤਾ ਸੀ। ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਫੌਜੀ ਅਭਿਆਸ ਨੂੰ ਪੁਤਿਨ ਲਈ ਚਿਤਾਵਨੀ ਦੇ ਤੌਰ ‘’ਤੇ ਤਿਆਰ ਕੀਤਾ ਗਿਆ ਹੈ। ਇਸ ਤਰ੍ਹਾਂ ਪੁਤਿਨ ਨੇ ਪੱਛਮੀ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਯੂਕਰੇਨ ਨਾਲ ਆਪਣੀ ਜੰਗ ਵਿਚ ਹੁਣ ਕੋਈ ਦਖ਼ਲ ਨਾ ਦੇਣ।

Related posts

ਪਾਕਿ ’ਚ ਗੁਰਦੁਆਰਾ ਸਿੰਘ ਸਭਾ ਫ਼ੈਸਲਾਬਾਦ ਨੂੰ ਮੁੜ ਆਬਾਦ ਕਰਨ ਦਾ ਵਿਰੋਧ

Bunty

ਉੱਤਰੀ ਕੋਰੀਆ ਨੇ ਮਿਜ਼ਾਈਲ ਦਾਗੀ, ਜਾਪਾਨ ਅਤੇ ਦੱਖਣੀ ਕੋਰੀਆ ਅਲਰਟ ‘ਤੇ ਚੌਕਸ

admin

ਏਸ਼ੀਆ ਅਤੇ ਯੂਰਪ ਵਿਚ ਗਰਮੀ ਕਾਰਨ ਸੈਂਕੜੇ ਗੁਆ ਚੁੱਕੇ ਹਨ ਲੋਕ ਆਪਣੀ ਜਾਨ

Bunty