India

ਰਾਜਨਾਥ ਸਿੰਘ ਨੇ ਵਿਯਤਨਾਮ ਅਤੇ ਇੰਡੋਨੇਸ਼ੀਆ ਦੇ ਰੱਖਿਆ ਮੰਤਰੀਆਂ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਵਿਯਤਨਾਮ ਅਤੇ ਇੰਡੋਨੇਸ਼ੀਆ ਦੇ ਰੱਖਿਆ ਮੰਤਰੀਆਂ ਨਾਲ ਰੱਖਿਆ ਉਦਯੋਗ ਸਹਿਯੋਗ ਸਮੇਤ ਦੋ-ਪੱਖੀ ਸੰਬੰਧਾਂ ਨੂੰ ਉਤਸ਼ਾਹ ਦੇਣ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਵੱਖ-ਵੱਖ ਗੱਲਬਾਤ ਕੀਤੀ। ਇਹ ਗੱਲਬਾਤ ਜਕਾਰਤਾ ’ਚ ਆਸੀਆਨ ਰੱਖਿਆ ਮੰਤਰੀਆਂ ਦੀ ਬੈਠਕ ਪਲਸ (ਏ.ਡੀ.ਐੱਮ.ਐੱਮ-ਪਲਸ) ਮੌਕੇ ਹੋਈ। ਇੰਡੋਨੇਸ਼ੀਆ ਦੇ ਰੱਖਿਆ ਮੰਤਰੀ ਪ੍ਰਬੋਵੋ ਸੁਬੀਆਂਤੋ ਨਾਲ ਬੈਠਕ ’ਚ ਰਾਜਨਾਥ ਸਿੰਘ ਨੇ ਇਸ ਸਾਲ ਆਸੀਆਨ (ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ) ਦੇ ਜਕਾਰਤਾ ਦੀ ਅਗਵਾਈ ’ਚ ਸ਼ਲਾਘਾ ਕੀਤੀ। ਰੱਖਿਆ ਮੰਤਰਾਲਾ ਨੇ ਕਿਹਾ,’’ਦੋਹਾਂ ਮੰਤਰੀਆਂ ਨੇ ਦੋ-ਪੱਖੀ ਰੱਖਿਆ ਸੰਬੰਧਾਂ ’ਤੇ ਚਰਚਾ ਕੀਤੀ ਅਤੇ ਵਿਸ਼ੇਸ਼ ਕਰ ਕੇ ਸਮੁੰਦਰੀ ਖੇਤਰ ’ਚ ਸਹਿਯੋਗ ਵਧਾਉਣ ਦੀ ਵਚਨਬੱਧਤਾ ਜ਼ਾਹਰ ਕੀਤੀ।’’
ਉਨ੍ਹਾਂ ਕਿਹਾ,’’ਦੋਹਾਂ ਨੇਤਾਵਾਂ ਨੇ ਸਿਖਲਾਈ, ਕਰਮਚਾਰੀਆਂ ਦੇ ਸਲਾਹ-ਮਸ਼ਵਰੇ ਅਤੇ ਅਭਿਆਸ ਲਈ ਨਿਯਮਿਤ ਰੂਪ ਨਾਲ ਹੋਣ ਵਾਲੇ ਆਦਾਨ-ਪ੍ਰਦਾਨ ਦੀ ਵੀ ਸਮੀਖਿਆ ਕੀਤੀ ਅਤੇ ਰੱਖਿਆ ਉਦਯੋਗ ’ਚ ਸਹਿਯੋਗ ਨੂੰ ਉਤਸ਼ਾਹ ਦੇਣ ਦੇ ਤਰੀਕਿਆਂ ’ਤੇ ਆਪਣੇ ਵਿਚਾਰ ਜ਼ਾਹਰ ਕੀਤੇ।’’ ਮੰਤਰਾਲਾ ਨੇ ਕਿਹਾ ਕਿ ਰਾਜਨਾਥ ਸਿੰਘ ਅਤੇ ਵਿਯਤਨਾਮ ਦੇ ਰਾਸ਼ਟਰੀ ਰੱਖਿਆ ਮੰਤਰੀ ਜਨਰਲ ਫਾਨ ਵਾਨ ਗਿਆਂਗ ਨੇ ’ਭਾਰਤ-ਵਿਯਤਨਾਮ ਰੱਖਿਆ ਸਾਂਝੇਦਾਰੀ ’ਤੇ ਸੰਯੁਕਤ ਦ੍ਰਿਸ਼ਟੀ ਬਿਆਨ’ ਦੇ ਅਮਲ ’ਚ ਪ੍ਰਗਤੀ ਦੀ ਸਮੀਖਿਆ ਕੀਤੀ।

Related posts

ਪੂਰਬੀ ਦਿੱਲੀ ਦੇ ਹਸਪਤਾਲ ’ਚ ਅੱਗ ਲੱਗਣ ਨਾਲ ਸੱਤ ਨਵਜੰਮਿਆਂ ਦੀ ਮੌਤ

Bunty

ਐਸ਼ਵਰਿਆ ਰਾਏ ਅਤੇ 79ਵਾਂ ਕੈਨਸ ਫਿਲਮ ਫੈਸਟੀਵਲ !

admin

ਇਜ਼ਰਾਈਲ ’ਤੇ ਹਮਾਸ ਦਾ ਹਮਲਾ ਅੱਤਵਾਦ ਦੀ ਵੱਡੀ ਕਾਰਵਾਈ : ਜੈਸ਼ੰਕਰ

Bunty