International

ਰਾਸ਼ਟਰਪਤੀ ਮੁਰਮੂ ਅਲਜੀਰੀਆ ਪੁੱਜੀ, ਗਰਮਜੋਸ਼ੀ ਨਾਲ ਸਵਾਗਤ

ਅਲਜੀਰੀਆ – ਰਾਸ਼ਟਰਪਤੀ ਦਰੋਪਦੀ ਮੁਰਮੂ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਤਹਿਤ ਅੱਜ ਅਲਜੀਰੀਆ ਪਹੁੰਚ ਗਈ ਹੈ ਜਿੱਥੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਭਾਰਤ ਦੇ ਰਾਸ਼ਟਰਪਤੀ ਦੇ ਅਧਿਕਾਰਤ ਹੈਂਡਲ ‘ਐਕਸ’ ਉੱਤੇ ਕਿਹਾ ਗਿਆ, ‘‘ਰਾਸ਼ਟਰਪਤੀ ਦਰੋਪਦੀ ਮੁਰਮੂ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਤਹਿਤ ਅਲਜੀਅਰਸ (ਅਲਜੀਰੀਆ) ਪਹੁੰਚ ਗਈ ਹੈ। ਇਹ ਕਿਸੇ ਭਾਰਤੀ ਰਾਸ਼ਟਰਪਤੀ ਦਾ ਅਲਜੀਰੀਆ ਦਾ ਪਹਿਲਾ ਦੌਰਾ ਹੈ।’’ ਪੋਸਟ ਵਿੱਚ ਕਿਹਾ ਗਿਆ, ‘‘ਹਵਾਈ ਅੱਡੇ ’ਤੇ ਰਾਸ਼ਟਰਪਤੀ ਦਾ ਸਵਾਗਤ ਅਲਜੀਰੀਆ ਦੇ ਰਾਸ਼ਟਰਪਤੀ ਅਬਦਲਮਜੀਦ ਤੈਬੌਨੇ ਨੇ ਕੀਤਾ। ਇਸ ਮੌਕੇ ਕੈਬਨਿਟ ਦੇ ਹੋਰ ਮੈਂਬਰ ਵੀ ਮੌਜੂਦ ਸਨ।’’ ਰਾਸ਼ਟਰਪਤੀ ਐਤਵਾਰ ਨੂੰ ਅਲਜੀਰੀਆ, ਮੌਰੀਟਾਨੀਆ ਅਤੇ ਮਲਾਵੀ ਦੀ ਆਪਣੀ ਅਧਿਕਾਰਤ ਯਾਤਰਾ ਲਈ ਰਵਾਨਾ ਹੋਏ ਹਨ।

Related posts

ਭਾਰਤ ਅਤੇ ਇਟਲੀ ਵਲੋਂ 20 ਬਿਲੀਅਨ ਯੂਰੋ ਦਾ ਵਪਾਰਕ ਟੀਚਾ ਨਿਰਧਾਰਤ !

admin

ਈਰਾਨ ਨੇ ਹੋਰਮੁਜ਼ ਜਲਡਮਰੂ ਰੂਟ ਦੇ ਪ੍ਰਬੰਧਾਂ ਲਈ PGSA ਬਣਾਈ

admin

ਭਾਰਤ ਅਤੇ ਨਾਰਵੇ ਵਲੋਂ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ

admin