India

ਰੇਲ ਸੰਚਾਲਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮੁੱਚਾ ਰੇਲਵੇ ਪ੍ਰਸ਼ਾਸਨ ਚੌਕਸ : ਵੈਸ਼ਨਵ

ਨਵੀਂ ਦਿੱਲੀ – ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਗਲਵਾਰ ਨੂੰ ਕਿਹਾ ਕਿ ਰੇਲ ਸੰਚਾਲਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮੁੱਚਾ ਰੇਲਵੇ ਪ੍ਰਸ਼ਾਸਨ ਚੌਕਸ ਹੈ ਅਤੇ ’ਤੋੜਫੋੜ’ ਦੀ ਕਿਸੇ ਵੀ ਸੰਭਾਵਿਤ ਕੋਸ਼ਿਸ਼ ਨੂੰ ਰੋਕਣ ਲਈ ਰਾਜਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਰੇਲ ਹਾਦਸੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇੱਥੇ ਹਵਾਈ ਅੱਡੇ ’ਤੇ ਪੱਤਰਕਾਰਾਂ ਨੂੰ ਕਿਹਾ, ’’ਇਹ ਸਾਡਾ ਸੰਕਲਪ ਹੈ। ਵੈਸ਼ਨਵ ਨੇ ਕਿਹਾ ਕਿ ਸਰਕਾਰ ਸੁਰੱਖਿਆ ਖਤਰਿਆਂ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ।
ਉਨ੍ਹਾਂ ਕਿਹਾ, “ਬਹੁਤ ਗੰਭੀਰਤਾ ਨਾਲ ਰੇਲਵੇ ਦਾ ਪੂਰਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਸਾਰੀਆਂ ਰਾਜ ਸਰਕਾਰਾਂ, ਰਾਜਾਂ ਦੇ ਪੁਲਿਸ ਡਾਇਰੈਕਟਰ ਜਨਰਲਾਂ (ਡੀਜੀਪੀ) ਦੇ ਗ੍ਰਹਿ ਸਕੱਤਰਾਂ ਨਾਲ ਨਿਰੰਤਰ ਸੰਚਾਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਹਾਦਸਾ ਦੁਰਘਟਨਾ ਕਰਵਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Related posts

ਤੇਲ ਲਈ ਨਵੇਂ ਨਿਯਮ : ਹੁਣ ਇੱਕ ਗੱਡੀ ਰੋਜ਼ਾਨਾ ਸਿਰਫ਼ 200 ਲੀਟਰ ਤੇਲ ਲੈ ਸਕੇਗੀ

admin

ਹਰਿਆਣਾ ਸਰਕਾਰ ਵਲੋਂ ਅੱਤਵਾਦ ਵਿਰੋਧੀ ਦਸਤੇ ਦਾ ਗਠਨ

admin

ਭਾਰਤ ਦੇ 70 ਕਰੋੜ ਨੌਜਵਾਨ ਦੇਸ਼ ਦਾ ਸਰਮਾਇਆ – ਪ੍ਰਧਾਨ ਮੰਤਰੀ ਮੋਦੀ

admin