Sport

ਰੋਹਿਤ, ਕੋਹਲੀ ਤੇ ਬੁਮਰਾਹ ਤੋਂ ਬਿਨਾਂ ਹੀ ਦੱਖਣੀ ਅਫ਼ਰੀਕਾ ਲਈ ਰਵਾਨਾ ਹੋਈ ਭਾਰਤੀ ਟੀਮ

ਬੈਂਗਲੋਰ – ਭਾਰਤੀ ਕ੍ਰਿਕਟ ਟੀਮ ਬੈਂਗਲੋਰ ਦੇ ਹਵਾਈ ਅੱਡੇ ਤੋਂ ਦੱਖਣੀ ਅਫਰੀਕਾ ਨੂੰ ਜਾਣ ਲਈ ਰਵਾਨਾ ਹੋ ਗਈ ਹੈ। ਭਾਰਤੀ ਟੀਮ ਦੱਖਣੀ ਅਫਰੀਕਾ ਨਾਲ 3 ਟੀ-20, 3 ਵਨਡੇ ਅਤੇ 2 ਟੈਸਟ ਮੈਚ ਖੇਡੇਗੀ। ਇਸ ਲੜੀ ਦੀ ਸ਼ੁਰੂਆਤ 10 ਦਸੰਬਰ ਨੂੰ ਖੇਡੇ ਜਾਣ ਵਾਲੇ ਪਹਿਲੇ ਟੀ-20 ਮੈਚ ਨਾਲ ਹੋਵੇਗੀ। ਏਅਰਪੋਰਟ ਤੋਂ ਰਵਾਨਾ ਹੋਣ ਸਮੇਂ ਦੀਆਂ ਕੁਝ ਤਸਵੀਰਾਂ ਖ਼ੂਬ ਪਸੰਦ ਕੀਤੀਆਂ ਜਾ ਰਹੀਆਂ ਹਨ, ਜੋ ਰਿੰਕੂ ਸਿੰਘ, ਤਿਲਕ ਵਰਮਾ, ਅਰਸ਼ਦੀਪ ਸਿੰਘ ਤੇ ਰਵੀ ਬਿਸ਼ਨੋਈ ਵੱਲੋਂ ਸ਼ੇਅਰ ਕੀਤੀਆਂ ਗਈਆਂ ਹਨ। ਇਸ ਲੜੀ ਰਾਹੀਂ ਜਿੱਥੇ ਸੀਨੀਅਰ ਖਿਡਾਰੀਆਂ ਨੂੰ ਵਨਡੇ ਤੇ ਟੀ-20 ਟੀਮਾਂ ‘ਚੋਂ ਆਰਾਮ ਦਿੱਤਾ ਗਿਆ ਹੈ, ਉੱਥੇ ਹੀ ਰਿੰਕੂ ਸਿੰਘ, ਤਿਲਕ ਵਰਮਾ, ਸਾਈ ਸੁਦਰਸ਼ਨ ਅਤੇ ਰਜਤ ਪਾਟੀਦਾਰ ਵਨਡੇ ‘ਚ ਡੈਬਿਊ ਕਰਨਗੇ।ਇਸ ਦੌਰੇ ‘ਤੇ ਭਾਰਤੀ ਟੀਮ ਵੱਲੋਂ ਵਨਡੇ ਦੀ ਕਪਤਾਨੀ ਕੇ.ਐੱਲ. ਰਾਹੁਲ ਕਰਨਗੇ, ਜਦਕਿ ਟੀ-20 ਟੀਮ ਦੀ ਕਮਾਨ ਸੂਰਿਆਕੁਮਾਰ ਯਾਦਵ ਦੇ ਹੱਥ ਹੋਵੇਗੀ। ਵਨਡੇ ਅਤੇ ਟੀ-20 ਲੜੀ ‘ਚ ਭਾਰਤੀ ਕਪਤਾਨ ਰੋਹਿਤ ਸ਼ਰਮਾ, ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਤੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਗਿਆ ਹੈ। ਉਹ 2 ਮੈਚਾਂ ਦੀ ਟੈਸਟ ਲੜੀ ‘ਚ ਟੀਮ ਨਾਲ ਜੁੜਨਗੇ।

Related posts

ਡਬਲਯੂਐੱਨਬੀਏ ਦੇ ਅਭਿਆਸ ਪ੍ਰੋਗਰਾਮ ’ਚ ਚੁਣੇ ਜਾਣ ਤੋਂ ਬਾਅਦ ਖ਼ੁਸ਼ ਹੈ ਭਾਰਤੀ ਖਿਡਾਰਨ ਪਰਣਿਕਾ

Bunty

ਆਈਪੀਐਲ 2026 ‘ਚ ਕਰੋੜਾਂ ਦੇ ਵਿਕੇ ਪਰ ਮਾੜਾ ਪ੍ਰਦਰਸ਼ਨ ਕਰਨ ਵਾਲੇ 5 ਖਿਡਾਰੀ !

admin

ਮੁਹੰਮਦ ਸਿਰਾਜ ਤੇ ਪ੍ਰਸਿਧ ਕ੍ਰਿਸ਼ਨਾ ਨੇ ਆਈਸੀਸੀ ਟੈਸਟ ਰੈਂਕਿੰਗ ਵਿੱਚ ਟੌਪ ‘ਤੇ !

admin