Sport

ਰੋਹਿਤ, ਕੋਹਲੀ ਤੇ ਵਾਰਨਰ ‘ਚ ਇਸ ਮਾਮਲੇ ‘ਚ ਸਰਵਸ੍ਰੇਸ਼ਠ ਬਣਨ ਲਈ ਹੋਵੇਗੀ ਸਭ ਤੋਂ ਵੱਡੀ ਲੜਾਈਰੋਹਿਤ, ਕੋਹਲੀ ਤੇ ਵਾਰਨਰ ‘ਚ ਇਸ ਮਾਮਲੇ ‘ਚ ਸਰਵਸ੍ਰੇਸ਼ਠ ਬਣਨ ਲਈ ਹੋਵੇਗੀ ਸਭ ਤੋਂ ਵੱਡੀ ਲੜਾਈ

ਨਵੀਂ ਦਿੱਲੀ – ਭਾਰਤੀ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਟੀ-20 ਵਿਸ਼ਵ ਕੱਪ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣਨ ਲਈ ਸੰਘਰਸ਼ ਕਰਨਗੇ। ਇਸ ਸੂਚੀ ‘ਚ ਮੌਜੂਦਾ ਸਮੇਂ ਸ੍ਰੀਲੰਕਾ ਦੇ ਸਾਬਕਾ ਬੱਲੇਬਾਜ਼ ਮਹੇਲਾ ਜੈਵਰਧਨੇ 1016 ਦੌੜਾਂ ਦੇ ਨਾਲ ਚੋਟੀ ‘ਤੇ ਹਨ, ਜਦਕਿ ਕ੍ਰਿਸ ਗੇਲ 965 ਦੌੜਾਂ ਨਾਲ ਦੂਜੇ ਨੰਬਰ ‘ਤੇ ਹਨ।
ਰੋਹਿਤ, ਵਿਰਾਟ ਅਤੇ ਵਾਰਨਰ ਇਸ ਸੂਚੀ ਵਿਚ ਕ੍ਰਮਵਾਰ 847, 845 ਅਤੇ 762 ਦੌੜਾਂ ਦੇ ਨਾਲ ਚੌਥੇ, ਪੰਜਵੇਂ ਅਤੇ ਛੇਵੇਂ ਸਥਾਨ ‘ਤੇ ਹਨ। ਰੋਹਿਤ ਨੂੰ ਸਿਖਰ ‘ਤੇ ਪਹੁੰਚਣ ਲਈ 170 ਦੌੜਾਂ ਬਣਾਉਣੀਆਂ ਹਨ, ਜਦਕਿ ਵਿਰਾਟ ਨੂੰ 172 ਦੌੜਾਂ ਅਤੇ ਵਾਰਨਰ ਨੂੰ 254 ਦੌੜਾਂ ਦੀ ਲੋੜ ਹੈ। ਹੁਣ ਇਨ੍ਹਾਂ ਤਿੰਨਾਂ ਬੱਲੇਬਾਜ਼ਾਂ ‘ਚੋਂ ਕੌਣ ਸਭ ਤੋਂ ਪਹਿਲਾਂ ਮਹੇਲਾ ਜੈਵਰਧਨੇ ਦਾ ਰਿਕਾਰਡ ਤੋੜਦਾ ਹੈ ਅਤੇ ਨਾਲ ਹੀ ਟੀ-20 ਵਿਸ਼ਵ ਕੱਪ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ‘ਚ ਚੋਟੀ ‘ਤੇ ਪਹੁੰਚਦਾ ਹੈ, ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ। ਇੰਨਾ ਹੀ ਨਹੀਂ, ਮਹੇਲਾ ਜੈਵਰਧਨ ਇਸ ਟੂਰਨਾਮੈਂਟ ‘ਚ 1000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਵੀ ਹਨ ਅਤੇ ਉਨ੍ਹਾਂ ਤੋਂ ਬਾਅਦ ਕੌਣ ਇਸ ਅੰਕੜੇ ਨੂੰ ਛੂਹੇਗਾ, ਕ੍ਰਿਕਟ ਪ੍ਰਸ਼ੰਸਕਾਂ ਨੂੰ ਵੀ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਹੋਵੇਗਾ।
ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਸਿਖਰਲੇ ਤਿੰਨ ਖਿਡਾਰੀ ਭਾਵ ਮਹੇਲਾ ਜੈਵਰਧਨੇ, ਕ੍ਰਿਸ ਗੇਲ ਅਤੇ ਤਿਲਕਰਤਨੇ ਦਿਲਸ਼ਾਨ ਟੀ-20 ਫਾਰਮੈਟ ਵਿੱਚ ਨਹੀਂ ਖੇਡ ਰਹੇ ਹਨ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਇਸ ਟੂਰਨਾਮੈਂਟ ‘ਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ, ਜਦਕਿ ਵਿਰਾਟ ਕੋਹਲੀ ਉਸ ਤੋਂ ਬਿਲਕੁਲ ਪਿੱਛੇ ਦੂਜੇ ਨੰਬਰ ‘ਤੇ ਮੌਜੂਦ ਹਨ। ਡੇਵਿਡ ਵਾਰਨਰ ਟੀ-20 ਵਿਸ਼ਵ ਕੱਪ ਵਿੱਚ ਆਸਟਰੇਲੀਆ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਦੀ ਸੂਚੀ ਵਿੱਚ ਸਿਖਰ ’ਤੇ ਹਨ।

Related posts

ਸਟੇਡੀਅਮ ‘ਚ ਦਰਸ਼ਕਾਂ ਦੀ ਗਿਣਤੀ ਹੋਵੇਗੀ ‘ਡਬਲ’, 50 ਫੀਸਦੀ ਸਮਰੱਥਾ ਦੀ ਇਜਾਜ਼ਤ

Bunty

ਭਾਰਤ ਨੇ ਇਕ ਸਾਲ ‘ਚ ਸਭ ਤੋਂ ਵੱਧ ਟੀ-20 ਮੈਚ ਜਿੱਤਣ ਦਾ ਬਣਾਇਆ ਰਿਕਾਰਡ ਤੇ ਪਾਕਿਸਤਾਨ ਦੀ ਕੀਤੀ ਬਰਾਬਰੀ

Bunty

ਮਹਿਲਾ ਬਾਕਸਰ ਨਿਕਲੀ ਪੁਰਸ਼! ਭੜਕੇ ਹਰਭਜਨ ਨੇ ਕਿਹਾ ਤਮਗਾ ਲਵੋ ਵਾਪਸ

Bunty