India

ਲੋਕਾਂ ਦੀ ਸੁਰੱਖਿਆਂ ਨੂੰ ਲੈ ਕੇ ਦਿੱਲੀ ਹਵਾਈ ਅੱਡੇ ਤੇ ਲੱਗਣਗੇ ਫੁੱਲ ਬਾਡੀ ਸਕੈਨਰ

ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਨਵੀਂ ਦਿੱਲੀ।

ਨਵੀਂ ਦਿੱਲੀ – ਦਿੱਲੀ ਦੇ ਹਵਾਈ ਅੱਡੇ ’ਤੇ ਮਈ 2024 ਤੱਕ ‘ਫੁੱਲ ਬਾਡੀ ਸਕੈਨਰ’ ਲਗਾਏ ਜਾਣ ਦੀ ਉਮੀਦ ਹੈ। ਅਗਲੇ ਸਾਲ ਮਈ ਤੱਕ ਕੰਪਿਊਟਰ ਟੋਮੋਗ੍ਰਾਫੀ ਐਕਸ-ਰੇ ਵੀ ਲਗਾਇਆ ਜਾ ਸਕਦਾ ਹੈ। ਇਸ ਗੱਲ ਦੀ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਵਲੋਂ ਦਿੱਤੀ ਗਈ ਹੈ। ਇਸ ਮਾਮਲੇ ਦੇ ਸਬੰਧ ਵਿੱਚ ਬਿਊਰੋ ਆਫ ਸਿਵਲ ਐਵੀਏਸ਼ਨ ਸਕਿਓਰਿਟੀ (ਬੀ.ਸੀ.ਏ.ਐੱਸ.) ਦੇ ਡਾਇਰੈਕਟਰ ਜਨਰਲ ਜ਼ੁਲਫਿਕਾਰ ਹਸਨ ਨੇ ਕਿਹਾ ਕਿ ਕੁਝ ਪ੍ਰਬੰਧ ਮੁੱਦਿਆਂ ਦੇ ਕਾਰਨ ਕੁਝ ਹਵਾਈ ਅੱਡਿਆਂ ’ਤੇ ’ਫੁੱਲ-ਬਾਡੀ ਸਕੈਨਰ’ ਅਤੇ ’ਸੀਟੀਐਕਸ ਸਕੈਨਰ’ ਲਗਾਉਣ ਦੀ ਸਮਾਂ ਸੀਮਾ ਵਧਾ ਦਿੱਤੀ ਜਾਵੇਗੀ। ਦੋਵੇਂ ਡਿਵਾਈਸਾਂ ਨੂੰ 31 ਦਸੰਬਰ ਤੱਕ ਸਥਾਪਿਤ ਕੀਤਾ ਜਾਣਾ ਸੀ। ਰਾਸ਼ਟਰੀ ਰਾਜਧਾਨੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ, ਹਸਨ ਨੇ ਕਿਹਾ ਕਿ ਕੁਝ ਵਿਵਸਥਾਵਾਂ ਨਾਲ ਸਬੰਧਤ ਮੁੱਦੇ ਸਨ। 231ਛ ਸਕੈਨਰਾਂ ਦੀ ਸਥਾਪਨਾ ਨੂੰ ਲੈ ਕੇ ਏਅਰਪੋਰਟ ਆਪਰੇਟਰਾਂ ਨਾਲ ਗੱਲਬਾਤ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ, ‘ਸਾਨੂੰ ਮਈ ਤੱਕ ਫੁੱਲ ਬਾਡੀ ਸਕੈਨਰ ਅਤੇ ਐਕਸ-ਰੇ ਮਸ਼ੀਨ ਸਥਾਪਤ ਕਰਨ ਦੀ ਉਮੀਦ ਹੈ। ਅਗਲੇ ਸਾਲ ਮਈ ਤੱਕ ਦਿੱਲੀ ਹਵਾਈ ਅੱਡੇ ’ਤੇ ਦੋਵੇਂ ਮਸ਼ੀਨਾਂ ਨੂੰ ਸਥਾਪਤ ਕੀਤੇ ਜਾਣ ਦੀ ਉਮੀਦ ਹੈ।
ਹਸਨ ਨੇ ਕਿਹਾ ਕਿ ਬੀਸੀਏਐੱਸ ਨੇ ਹਵਾਈ ਅੱਡਿਆਂ ’ਤੇ ਕੰਪਿਊਟਰ ਟੋਮੋਗ੍ਰਾਫੀ ਤਕਨੀਕ ਨਾਲ ਲੈਸ ਸਕੈਨਰ ਲਗਾਉਣ ਦੀ ਪਿਛਲੇ ਸਾਲ ਸਿਫ਼ਾਰਸ਼ ਕੀਤੀ ਸੀ। ਸੀਟੀਐਕਸ (ਕੰਪਿਊਟਰ ਟੋਮੋਗ੍ਰਾਫੀ ਐਕਸ-ਰੇ) ਸਕੈਨਰ ਲਗਾਏ ਜਾਣ ਤੋਂ ਬਾਅਦ ਯਾਤਰੀਆਂ ਨੂੰ ਹਵਾਈ ਅੱਡਿਆਂ ’ਤੇ ਸੁਰੱਖਿਆ ਜਾਂਚ ਦੌਰਾਨ ਆਪਣੇ ਸਮਾਨ ਤੋਂ ਇਲੈਕਟ੍ਰਾਨਿਕ ਉਪਕਰਣ ਨਹੀਂ ਹਟਾਉਣੇ ਪੈਣਗੇ।

Related posts

ਮੁੜ ਤੋਂ DSGMC ਪ੍ਰਧਾਨ ਬਣਨ ਦਾ ਸੁਪਨਾ ਹਾਲੇ ਅਧੂੁਰਾ – ਸਿਰਸਾ

Bunty

ਉੱਤਰਾਖੰਡ ਦੇ ਕਈ ਸ਼ਹਿਰਾਂ ‘ਚ ਸੂਰਾਂ ‘ਚ ਫੈਲੀ ਬਿਮਾਰੀ, ਸੌ ਤੋਂ ਵੱਧ ਮੌਤਾਂ, ਮੀਟ ਦੀ ਵਿਕਰੀ ‘ਤੇ ਲੱਗੀ ਪਾਬੰਦੀ

Bunty

ਦਿੱਲੀ ਹਾਈ ਕੋਰਟ ਨੇ ਕੇਂਦਰ ਨੂੰ ਕਿਹਾ- ਗਿਰਝਾਂ ਨੂੰ ਬਚਾਉਣ ਦੇ ਉਪਾਵਾਂ ‘ਤੇ ਗੰਭੀਰਤਾ ਨਾਲ ਕਰੋ ਵਿਚਾਰ

Bunty