Australia & New ZealandSport

ਵਯੋਂਗ ਟੀਮ ਨੇ ਗੌਲਬਰਨ ‘ਚ ਹੋਈ ਰੀਜਨਲ ਫਾਇਰਫਾਈਟਰ ਚੈਂਪੀਅਨਸ਼ਿਪ ਜਿੱਤੀ

ਨਿਊ ਸਾਊਥ ਵੇਲਜ਼ ਦੇ ਗੌਲਬਰਨ ਸ਼ਹਿਰ ਵਿੱਚ ਹੋਈ ਐਨਐਸਡਬਲਯੂ ਰੀਜਨਲ ਫਾਇਰਫਾਈਟਰ ਚੈਂਪੀਅਨਸ਼ਿਪ ਦੀ ਇੱਕ ਝਲਕ।

ਗੌਲਬਰਨ – ਨਿਊ ਸਾਊਥ ਵੇਲਜ਼ ਦੇ ਗੌਲਬਰਨ ਸ਼ਹਿਰ ਵਿੱਚ 1 ਅਤੇ 2 ਅਗਸਤ ਨੂੰ ਹੋਈ ਐਨਐਸਡਬਲਯੂ ਰੀਜਨਲ ਫਾਇਰਫਾਈਟਰ ਚੈਂਪੀਅਨਸ਼ਿਪ ਵਿੱਚ ਫਾਇਰ ਐਂਡ ਰੈਸਕਿਊ ਐਨਐਸਡਬਲਯੂ ਦੀ ਵਯੋਂਗ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਖਿਤਾਬ ਆਪਣੇ ਨਾਮ ਕਰ ਲਿਆ।

ਨੋਰਥ ਪਾਰਕ ਵਿੱਚ ਹੋਏ ਇਸ ਦੋ ਰੋਜ਼ਾ ਮੁਕਾਬਲੇ ਵਿੱਚ ਵਾਇਓਂਗ ਦੀ ਟੀਮ ਪਹਿਲੇ ਦਿਨ ਪਿੱਛੇ ਸੀ, ਪਰ ਦੂਜੇ ਦਿਨ ਸ਼ਾਨਦਾਰ ਵਾਪਸੀ ਕਰਦਿਆਂ ਵਿਕਟੋਰੀਆ ਦੀ ਕੰਟਰੀ ਫਾਇਰ ਅਥਾਰਟੀ ਦੀ ਮਜ਼ਬੂਤ ਇਚੂਕਾ-ਏ ਟੀਮ ਨੂੰ ਬਹੁਤ ਹੀ ਘੱਟ ਅੰਤਰ ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਵਾਂਗੀ ਵਾਂਗੀ ਦੀ ਟੀਮ ਨੇ ਤੀਜਾ ਸਥਾਨ ਹਾਸਲ ਕਰਕੇ ਪੋਡੀਅਮ ਵਿੱਚ ਆਪਣੀ ਜਗ੍ਹਾ ਬਣਾਈ। ਇਸ ਮੁਕਾਬਲੇ ਵਿੱਚ ਕੁੱਲ 22 ਟੀਮਾਂ ਨੇ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। ਮੁਕਾਬਲਿਆਂ ਦੌਰਾਨ ਫਾਇਰਫਾਈਟਰਾਂ ਨੇ ਅਰਬਨ ਪੰਪਰ ਕੁਲੈਕਟਰ ਐਂਡ ਲੈਡਰ, ਬੂਸਟਰ ਵਾਲਵ ਐਂਡ ਹਾਈ-ਰਾਈਜ਼ ਬੈਗ ਅਤੇ ਲੈਡਰ ਪ੍ਰੈਕਟਿਸ ਵਰਗੀਆਂ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲਿਆ। ਇਹ ਸਾਰੇ ਮੁਕਾਬਲੇ ਅਸਲ ਅੱਗ ਬੁਝਾਉਣ ਦੌਰਾਨ ਆਉਣ ਵਾਲੀਆਂ ਸਥਿਤੀਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਸਨ, ਤਾਂ ਜੋ ਫਾਇਰਫਾਈਟਰਾਂ ਦੀ ਕੁਸ਼ਲਤਾ ਅਤੇ ਟੀਮ ਵਰਕ ਦੀ ਪਰਖ ਕੀਤੀ ਜਾ ਸਕੇ।

ਇਸ ਸਮਾਗਮ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਵੀ ਪਹੁੰਚੇ। ਇਸ ਮੌਕੇ ਫਾਇਰ ਐਂਡ ਰੈਸਕਿਊ ਐਨਐਸਡਬਲਯੂ ਦੇ ਕਮਿਸ਼ਨਰ ਜੇਰਮੀ ਫਿਊਟਰੈਲ, ਡਿਪਟੀ ਕਮਿਸ਼ਨਰ ਮਾਈਕਲ ਮੌਰਿਸ ਅਤੇ ਅਸਿਸਟੈਂਟ ਕਮਿਸ਼ਨਰ ਸਟੀਵਨ ਹੇਜ਼ ਵੀ ਹਾਜ਼ਰ ਰਹੇ। ਚੈਂਪੀਅਨਸ਼ਿਪ ਦੌਰਾਨ ਫਾਇਰਫਾਈਟਰਾਂ ਨੇ ਲੋਕਾਂ ਨੂੰ ਸਰਦੀਆਂ ਦੇ ਮੌਸਮ ਵਿੱਚ ਘਰਾਂ ਵਿੱਚ ਅੱਗ ਲੱਗਣ ਦੇ ਖ਼ਤਰਿਆਂ ਬਾਰੇ ਵੀ ਜਾਗਰੂਕ ਕੀਤਾ। ਉਨ੍ਹਾਂ ਨੇ ਅੱਗ ਤੋਂ ਬਚਾਅ ਸੰਬੰਧੀ ਸੁਰੱਖਿਆ ਸੁਝਾਅ ਦਿੱਤੇ, ਅੱਗ ਬੁਝਾਉਣ ਵਾਲੇ ਸਾਜ਼ੋ-ਸਾਮਾਨ ਦਾ ਪ੍ਰਦਰਸ਼ਨ ਕੀਤਾ ਅਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।

ਹੁਣ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਨਜ਼ਰ ਅਕਤੂਬਰ ਮਹੀਨੇ ਵਿੱਚ ਕੌਫ਼ਸ ਹਾਰਬਰ ਵਿੱਚ ਹੋਣ ਵਾਲੀ ਸਟੇਟ ਫਾਇਰਫਾਈਟਰ ਚੈਂਪੀਅਨਸ਼ਿਪ ‘ਤੇ ਹੈ। ਫਾਇਰ ਐਂਡ ਰੈਸਕਿਊ ਐਨਐਸਡਬਲਯੂ ਨੇ ਇਸ ਸਫ਼ਲ ਸਮਾਗਮ ਦੇ ਆਯੋਜਨ ਵਿੱਚ ਸਹਿਯੋਗ ਦੇਣ ਲਈ ਗੌਲਬਰਨ ਮਲਵੇਅਰੀ ਕੌਂਸਲ ਸਮੇਤ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ।

ਇਸ ਚੈਂਪੀਅਨਸ਼ਿਪ ਦੇ ਨਤੀਜੇ ਇਸ ਪ੍ਰਕਾਰ ਰਹੇ:

  1. ਵਾਇਓਂਗ (FRNSW)
  2. ਇਚੂਕਾ-ਏ (CFA)
  3. ਵਾਂਗੀ ਵਾਂਗੀ (FRNSW)
  4. ਕੂਟਿੰਗਲ (RFS)
  5. ਉਲਾਡੁੱਲਾ (FRNSW)
  6. ਇਚੂਕਾ-ਬੀ (CFA)
  7. ਵਾਇਓਂਗ-ਬੀ (FRNSW)
  8. ਕੈਸੀਨੋ (FRNSW)
  9. ਟਰਵੀ ਪਾਰਕ (FRNSW)
  10. ਗੌਲਬਰਨ (FRNSW)

 

Related posts

ਸੱਤ ਸਾਲ ਬਾਅਦ ਵਿਰਾਟ ਕੋਹਲੀ ਸਿਰਫ਼ ਬੱਲੇਬਾਜ਼ ਵਜੋਂ ਉਤਰਨਗੇ

Bunty

ਆਸਟ੍ਰੇਲੀਆਈ ਕ੍ਰਿਕਟ ਬੋਰਡ ਨੂੰ ਲੈਣੀ ਪਈ ਪੁਲਿਸ ਦੀ ਮਦਦ

Bunty

ਹਾਰਦਿਕ ਪਾਂਡਿਆ ਨੇ ਟੀ-20 ਵਿਸ਼ਵ ਕੱਪ ’ਚ ਨਿਭਾਉਣੀ ਹੈ MS Dhoni ਵਾਲੀ ਜ਼ਿੰਮੇਵਾਰੀ

Bunty