India

ਵਾਈਸ ਐਡਮਿਰਲ ਆਰ ਹਰੀ ਕੁਮਾਰ ਹੋਣਗੇ ਅਗਲੇ ਜਲ ਸੈਨਾ ਮੁਖੀ, 30 ਨਵੰਬਰ ਨੂੰ ਸੰਭਾਲਣਗੇ ਅਹੁਦਾ

ਨਵੀਂ ਦਿੱਲੀ – ਵਾਈਸ ਐਡਮਿਰਲ ਆਰ ਹਰੀ ਕੁਮਾਰ ਭਾਰਤੀ ਜਲ ਸੈਨਾ ਦੇ ਅਗਲੇ ਮੁਖੀ ਹੋਣਗੇ। ਮੌਜੂਦਾ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ 30 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਵਾਈਸ ਐਡਮਿਰਲ ਕੁਮਾਰ ਮੌਜੂਦਾ ਸਮੇਂ ਪੱਛਮੀ ਜਲ ਸੈਨਾ ਕਮਾਨ ਦੇ ਫਲੈਗ ਅਫ਼ਸਰ ਕਮਾਂਡਿੰਗ ਇਨ ਚੀਫ ਹਨ। ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ ਹੈ। 12 ਅਪੈ੍ਰਲ, 1962 ਨੂੰ ਜਨਮੇ ਵਾਈਸ ਐਡਮਿਰਲ ਕੁਮਾਰ ਇਕ ਜਨਵਰੀ, 1983 ਨੂੰ ਭਾਰਤੀ ਜਲ ਸੈਨਾ ਦੀ ਐਗਜ਼ੀਕਿਊਟਿਵ ਬ੍ਰਾਂਚ ’ਚ ਸ਼ਾਮਲ ਹੋਏ ਸਨ। 39 ਸਾਲ ਦੇ ਆਪਣੇ ਲੰਬੇ ਸੇਵਾਕਾਲ ’ਚ ਉਨ੍ਹਾਂ ਵੱਖ-ਵੱਖ ਅਹਿਮ ਅਹੁਦਿਆਂ ’ਤੇ ਕੰਮ ਕੀਤਾ ਹੈ।

Related posts

ਭਾਰਤ ਦੇ ਪਹਿਲੇ ਭੂਮੀਗਤ ਅਜਾਇਬ ਘਰ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਮੋਦੀ

Bunty

ਭਾਰਤ ‘ਚ ਹੁਣ ਤਕ ਨਵੇਂ COVID-19 ਵੇਰੀਐਂਟ C.1.2 ਦਾ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ : ਸਰਕਾਰੀ ਸੂਤਰ

Bunty

ਜੋ ਲੋਕ ਇੱਕ-ਦੂਜੇ ਲਈ ਸਜ਼ਾ ਮੰਗਦੇ ਸਨ, ਉਹੀ ਹੁਣ ਮੇਰੇ ਖ਼ਿਲਾਫ਼ ਲੜਨ ਲਈ ਇਕੱਠੇ ਹੋਏ ਹਨ: ਮੋਦੀ

Bunty