Australia & New Zealand

ਵਿਕਟੋਰੀਆ ‘ਚ ਕੋਵਿਡ-19 ਦੇ 1029 ਨਵੇਂ ਕੇਸ ਤੇ 3 ਮੌਤਾਂ

ਮੈਲਬੌਰਨ – ਵਿਕਟੋਰੀਆ ਇਸ ਵੇਲੇ ਹੌਲੀ-ਹੌਲੀ ਆਪਣੇ 90 ਪ੍ਰਤੀਸ਼ਤ ਟੀਕਾਕਰਨ ਦੇ ਟੀਚੇ ਵੱਲ ਵਧ ਰਿਹਾ ਹੈ ਅਤੇ ਇਸ ਦੌਰਾਨ ਸੂਬੇ ਦੇ ਵਿੱਚ ਅੱਜ 1029 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਕੋਵਿਡ ਦੇ ਨਾਲ ਅੱਜ 3 ਹੋਰ ਮੌਤਾਂ ਹੋ ਗਈਆਂ ਹਨ। ਇਸ ਵੇਲੇ ਵਾਇਰਸ ਦੇ 9,533 ਐਕਟਿਵ ਕੇਸ ਹਨ ਅਤੇ 316 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 44 ਇੰਟੈਂਸਿਵ ਕੇਅਰ ਵਿੱਚ ਹਨ ਅਤੇ 23 ਵੈਂਟੀਲੇਟਰ ’ਤੇ ਹਨ। ਕੱਲ੍ਹ ਸਿਹਤ ਅਧਿਕਾਰੀਆਂ ਦੁਆਰਾ ਪ੍ਰਾਪਤ 49,818 ਟੈਸਟ ਨਤੀਜਿਆਂ ਤੋਂ ਨਵੇਂ ਕੇਸਾਂ ਦੀ ਪਛਾਣ ਕੀਤੀ ਗਈ। ਸਿਹਤ ਵਿਭਾਗ ਨੇ ਕਿਹਾ ਕਿ ਹੋਰ 54 ਲੋਕ ਇੰਟੈਂਸਿਵ ਕੇਅਰ ਵਿੱਚ ਹਨ ਪਰ ਉਨ੍ਹਾਂ ਦੇ ਵਾਇਰਸ ਨੂੰ ਹੁਣ ਐਕਟਿਵ ਨਹੀਂ ਮੰਨਿਆ ਜਾਂਦਾ। ਕੱਲ੍ਹ ਰਾਜ ਦੁਆਰਾ ਸੰਚਾਲਿਤ ਸਾਈਟਾਂ ‘ਤੇ ਵੈਕਸੀਨ ਦੀਆਂ 3,510 ਖੁਰਾਕਾਂ ਦਿੱਤੀਆਂ ਗਈਆਂ ਸਨ। ਮੌਜੂਦਾ ਡੈਲਟਾ ਪ੍ਰਕੋਪ ਦੌਰਾਨ 460 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਵਿਕਟੋਰੀਆ ਦੀਆਂ ਜ਼ਿਆਦਾਤਰ ਕੋਵਿਡ-19 ਪਾਬੰਦੀਆਂ, ਜਿਸ ਵਿੱਚ ਘਣਤਾ ਦੀਆਂ ਸੀਮਾਵਾਂ ਅਤੇ ਜ਼ਿਆਦਾਤਰ ਮਾਸਕ ਲੋੜਾਂ ਸ਼ਾਮਲ ਹਨ, ਨੂੰ 19 ਨਵੰਬਰ ਸ਼ੁੱਕਰਵਾਰ ਨੂੰ ਹਟਾ ਦਿੱਤਾ ਗਿਆ ਹੈ। ਵਿਕਟੋਰੀਆ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਦੀ 89 ਪ੍ਰਤੀਸ਼ਤ ਤੋਂ ਵੱਧ ਆਬਾਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਇਸ ਹਫਤੇ ਦੇ ਅੰਤ ਵਿੱਚ 90 ਪ੍ਰਤੀਸ਼ਤ ਟੀਕਾਕਰਨ ਦੇ ਟੀਚੇ ਨੂੰ ਨੂੰ ਪੂਰਾਵ ਕਰਨ ਦੀ ਉਮੀਦ ਹੈ।

Related posts

Prime Minister of Australia – MESSAGE FROM THE PRIME MINISTER

admin

Dreams Come True for Couples as Love Lights Up Vivid Sydney

admin

ਵੈਸਟਰਨ ਆਸਟ੍ਰੇਲੀਆ ‘ਚ ਮਿਲੀਆਂ ਧਰਤੀ ਦੀਆਂ ਸਭ ਤੋਂ ਪੁਰਾਣੀਆਂ ਚੱਟਾਨਾਂ

admin