Australia & New ZealandBreaking NewsLatest News

ਵਿਕਟੋਰੀਆ ‘ਚ ਡੈਲਟਾ ਵੇਰੀਐਂਟ ਦਾ ਗਰਾਫ਼ ਉਚਾਈਆਂ ਨੂੰ ਛੋਹਣ ਲੱਗਾ !

ਮੈਲਬੌਰਨ – ਵਿਕਟੋਰੀਆ ਦੇ ਵਿੱਚ ਅੱਜ ਕੋਵਿਡ-19 ਦੇ 450 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ ਅਤੇ ਕੱਲ੍ਹ ਵੀ 334 ਕੇਸ ਪਾਏ ਗਏ ਸਨ। ਅੱਜ ਨਵੇਂ ਆਏ ਕੇਸਾਂ ਦੇ ਵਿੱਚੋਂ ਸਿਰਫ਼ 75 ਪਹਿਲਾਂ ਤੋਂ ਹੀ ਮਿਲੇ ਫੈਲਾਅ ਦੇ ਨਾਲ ਸਬੰਧਤ ਹਨ ਜਦਕਿ 375 ਨਵੇਂ ਲੋਕਲ ਕੇਸ ਕਮਿਊਨਿਟੀ ਦੇ ਵਿੱਚ ਪਾਏ ਗਏੇ ਹਨ ਅਤੇ ਇਹਨਾਂ ਕੇਸਾਂ ਦੇ ਸਰੋਤਾਂ ਦੀ ਜਾਂਚ ਜਾਰੀ ਹੈ।

ਵਿਕਟੋਰੀਆ ਦੇ ਵਿੱਚ ਇਸ ਵੇਲੇ ਸਭ ਤੋਂ ਜਿਆਦਾ ਜਿਹੜੇ ਇਲਾਕਿਆਂ ਦੇ ਵਿੱਚ ਹਨ ਉਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

• ਹਿਊਮ ਸਿਟੀ ਕੌਂਸਲ – 734
• ਮੋਰਲੈਂਡ ਸਿਟੀ ਕੌਂਸਲ – 325
• ਵਿੰਡਮ ਸਿਟੀ ਕੌਂਸਲ – 238
• ਹੌਬਸਨ ਬੇਅ ਸਿਟੀ ਕੌਂਸਲ – 187
• ਵਿਟਲਸੀਅ ਸਿਟੀ ਕੌਂਸਲ – 146
• ਮੈਲਟਨ ਸਿਟੀ ਕੌਂਸਲ – 91
• ਬਰਿੰਮਬੈਂਕ ਸਿਟੀ ਕੌਂਸਲ – 88
• ਡੇਅਰਬਿਨ ਸਿਟੀ ਕੌਂਸਲ – 67

ਵਿਕਟੋਰੀਆ ਦੇ ਵਿੱਚ ਕੋਵਿਡ-19 ਸਬੰਧੀ ਜਾਣਕਾਰੀ ਅਤੇ ਸਹਾਇਤਾ ਲਈ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕਰੋ:

• ਜੇਕਰ ਤੁਸੀਂ ਚਿੰਤਤ ਹੋ, ਕੋਰੋਨਾਵਾਇਰਸ ਹੌਟਲਾਈਨ ਨੂੰ ਫੋਨ ਕਰੋ 1800 675 398 (24 ਘੰਟੇ)।

• ਜੇ ਤੁਹਾਨੂੰ ਦੋਭਾਸ਼ੀਏ ਦੀ ਲੋੜ ਹੈ, ਠੀS ਨੈਸ਼ਨਲ ਨੂੰ 131 450 ਉਪਰ ਫੋਨ ਕਰੋ।

• ਐਮਰਜੈਂਸੀ ਵਾਸਤੇ ਟਰਿਪਲ ਜ਼ੀਰੋ (000) ਡਾਇਲ ਕਰੋ।

• ਜੇ ਤੁਸੀਂ ਆਪਣੇ ਟੈਸਟ ਨਤੀਜਿਆਂ ਦੀ ਉਡੀਕ ਕਰਦੇ ਸਮੇਂ ਆਮਦਨ ਗਵਾਉਣ ਬਾਰੇ ਚਿੰਤਤ ਹੋ, ਤਾਂ ਤੁਸੀਂ ਕਰੋਨਾਵਾਇਰਸ (ਕੋਵਿਡ-19) ਟੈਸਟ ਕਰਕੇ ਵੱਖਰੇ ਰਹਿਣ ਦੀ 450 ਡਾਲਰ ਦੀ ਸਹਾਇਤਾ ਵਾਸਤੇ ਯੋਗ ਹੋ ਸਕਦੇ ਹੋ। ਇਹ ਤੁਹਾਨੂੰ ਘਰ ਵਿੱਚ ਰਹਿਣ ਵਿੱਚ ਸਹਾਇਤਾ ਕਰੇਗੀ।

• ਜੇ ਤੁਹਾਡਾ ਟੈਸਟ ਪੌਜ਼ੇਟਿਵ ਆਉਂਦਾ ਹੈ ਜਾਂ ਪੁਸ਼ਟੀ ਕੀਤੇ ਮਾਮਲੇ ਦੇ ਨਜ਼ਦੀਕੀ ਸੰਪਰਕ ਹੋ, ਤਾਂ ਤੁਸੀਂ 1,500 ਡਾਲਰ ਦੇ ਭੁਗਤਾਨ ਵਾਸਤੇ ਯੋਗ ਹੋ ਸਕਦੇ ਹੋ। ਵਧੇਰੇ ਜਾਣਕਾਰੀ ਵਾਸਤੇ ਕਰੋਨਾਵਾਇਰਸ ਹੌਟਲਾਈਨ ਨੂੰ 1800 675 398 ਉੱਤੇ ਫੋਨ ਕਰੋ। ਜੇ ਤੁਹਾਨੂੰ ਕਿਸੇ ਦੁਭਾਸ਼ੀਏ ਦੀ ਲੋੜ ਹੈ, ਤਾਂ ਸਿਫਰ (0) ਦਬਾਓ।

• ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਚਿੰਤਤ ਜਾਂ ਪਰੇਸ਼ਾਨ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ iLਾੲਲਿਨੲ ਨੂੰ 13 11 14 ਉੱਤੇ ਜਾਂ ਭਏੋਨਦ ਭਲੁੲ ਨੂੰ 1800 512 348 ਉੱਤੇ ਫੋਨ ਕਰ ਸਕਦੇ ਹੋ। ਜੇ ਤੁਹਾਨੂੰ ਕਿਸੇ ਦੁਭਾਸ਼ੀਏ ਦੀ ਲੋੜ ਹੈ, ਤਾਂ ਪਹਿਲਾਂ 131 450 ਉੱਤੇ ਫੋਨ ਕਰੋ।

• ਜੇ ਤੁਸੀਂ ਇਕੱਲਾਪਣ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਕਰੋਨਾਵਾਇਰਸ ਹੌਟਲਾਈਨ ਨੂੰ 1800 675 398 ਉੱਤੇ ਫੋਨ ਕਰ ਸਕਦੇ ਹੋ ਅਤੇ ਤਿੰਨ (3) ਦਬਾਓ। ਤੁਸੀਂ ਆਸਟ੍ਰੇਲੀਅਨ ਰੈਡ ਕਰਾਸ ਦੇ ਕਿਸੇ ਵਲੰਟੀਅਰ ਨਾਲ ਜੁੜ ਜਾਓਗੇ ਜੋ ਤੁਹਾਨੂੰ ਸਥਾਨਕ ਸਹਾਇਤਾ ਸੇਵਾਵਾਂ ਨਾਲ ਜੋੜ ਸਕਦਾ ਹੈ।

Related posts

Powerhouse Castle Hill Lights Up For Diwali !

admin

ਡੀਐੱਸਜੀਐੱਮਸੀ ਦੇ ਨਾਮਜ਼ਦ ਮੈਂਬਰਾਂ ਦਾ ਨਹੀਂ ਹੋ ਸਕਿਆ ਐਲਾਨ

Bunty

Immigration Minister Alex Hawke’s Message for Guru Nanak Purb

admin