Breaking NewsLatest NewsPunjab

“ਵਿਗਿਆਨਕ ਢੰਗ ਅਪਣਾਓ, ਖੇਤੀ ਆਮਦਨ ਵਧਾਓ” ਵਿਸ਼ੇ ’ਤੇ ਅਧਾਰਿਤ ਮੇਲੇ ਮੌਕੇ ਪ੍ਰਦਰਸ਼ਨੀ ਆਯੋਜਿਤ

ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੀ ਟੀਮ ਕਿਸਾਨ ਮੇਲੇ ਦੌਰਾਨ ਲਗਾਏ ਸਟਾਲ ’ਚ ਖੜ੍ਹੀ ਵਿਖਾਈ ਦੇ ਰਹੀ ਹੈ।

ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੇਵੀਕੇ ਨਾਗ ਕਲਾਂ ਜਹਾਂਗੀਰ, ਅੰਮ੍ਰਿਤਸਰ ਵਿਖੇ ਲਗਾਏ ਗਏ ਕਿਸਾਨ ਮੇਲੇ ’ਚ ਸ਼ਮੂਲੀਅਤ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਦਿਸ਼ਾ—ਨਿਰਦੇਸ਼ਾਂ ’ਤੇ ਉਕਤ ਮੇਲੇ ਦੌਰਾਨ ਕਾਲਜ ਟੀਮ ਵੱਲੋਂ ਪਸ਼ੂ ਪਾਲਣ ਅਤੇ ਪਸ਼ੂ—ਚਿਕਿਤਸਾ ਨਾਲ ਸਬੰਧਿਤ ਵੱਖ—ਵੱਖ ਉਤਪਾਦਾਂ ਅਤੇ ਸਾਹਿਤ ਨੂੰ ਪ੍ਰਦਰਸ਼ਿਤ ਕੀਤਾ ਗਿਆ।

ਇਸ ਸਬੰਧੀ ਪ੍ਰਿੰ: ਡਾ. ਵਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ “ਵਿਗਿਆਨਕ ਢੰਗ ਅਪਣਾਓ, ਖੇਤੀ ਆਮਦਨ ਵਧਾਓ” ਵਿਸ਼ੇ ’ਤੇ ਅਧਾਰਿਤ ਮੇਲੇ ਮੌਕੇ ਕਾਲਜ ਵੱਲੋਂ ਇਕ ਪ੍ਰਦਰਸ਼ਨੀ ਸਟਾਲ ਲਗਾਇਆ ਗਿਆ, ਜਿਸ ’ਚ ਕਿਸਾਨਾਂ ਨੂੰ ਮਿਨਰਲ ਮਿਕਸਚਰ, ਥਣਾਂ ਦੀ ਸੋਜ (ਮਾਸਟਾਈਟਿਸ) ਦੀ ਜਾਂਚ ਲਈ ਕਿੱਟਾਂ ਅਤੇ ਪਸ਼ੂ—ਪਾਲਣ ਨਾਲ ਸਬੰਧਿਤ ਸਾਹਿਤ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਪਸ਼ੂਆਂ ਦੀ ਸਿਹਤ ’ਚ ਸੁਧਾਰ, ਸੰਤੁਲਿਤ ਪੋਸ਼ਣ ਅਤੇ ਪਸ਼ੂਆਂ ਦੀ ਸਹੀ ਸਾਂਭ—ਸੰਭਾਲ ਸਬੰਧੀ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ।

ਇਸ ਮੌਕੇ ਡਾ. ਵਰਮਾ ਨੇ ਕਿਹਾ ਕਿ ਸਟਾਲ ਨੂੰ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਉਪਯੋਗੀ ਉਤਪਾਦਾਂ ਅਤੇ ਸਾਹਿਤ ’ਚ ਵਿਸ਼ੇਸ਼ ਦਿਲਚਸਪੀ ਦਿਖਾਈ। ਇਸ ਤੋਂ ਇਲਾਵਾ ਕੁਝ ਕਿਸਾਨਾਂ ਨੇ ਕਾਲਜ ਵੱਲੋਂ ਪਸ਼ੂ—ਪਾਲਣ ਨਾਲ ਸਬੰਧਿਤ ਵੱਖ—ਵੱਖ ਸਿਖਲਾਈ ਪ੍ਰੋਗਰਾਮਾਂ ’ਚ ਭਾਗ ਲੈਣ ਲਈ ਆਪਣੇ ਨਾਮ ਵੀ ਦਰਜ ਕਰਵਾਉਣ ਦੀ ਇੱਛਾ ਜਾਹਿਰ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮਾਗਮ ’ਚ ਵੈਟਰਨਰੀ ਅਤੇ ਪਸ਼ੂ—ਪਾਲਣ ਪਸਾਰ ਵਿਭਾਗ ਦੇ ਵਿਦਿਆਰਥੀਆਂ, ਇੰਟਰਨਾਂ ਅਤੇ ਅਧਿਆਪਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਉਕਤ ਮੇਲੇ ਦੌਰਾਨ ਸਟਾਲ ਸਹਾਇਕ ਪ੍ਰੋਫੈਸਰ ਡਾ. ਮਨਿੰਦਰ ਸਿੰਘ, ਡਾ. ਸਿਮਰਨਜੀਤ ਉੱਤਮ ਅਤੇ ਡਾ. ਮਨੋਜ ਸ਼ਰਮਾ ਦੀ ਅਗਵਾਈ ਹੇਠ ਲਗਾਇਆ ਗਿਆ।ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਪਸ਼ੂਆਂ ਦੀ ਸਿਹਤ, ਪੋਸ਼ਣ, ਬਿਮਾਰੀਆਂ ਦੀ ਰੋਕਥਾਮ ਅਤੇ ਪਸ਼ੂ—ਪਾਲਣ ਪ੍ਰਬੰਧਨ ਨਾਲ ਸਬੰਧਿਤ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਲਾਈਵਸਟਾਕ ਫਾਰਮ ਕੰਪਲੈਕਸ ਵਿਭਾਗ ਦੀ ਟੀਮ ਨੇ ਵੀ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਇਸ ਮੌਕੇ ਕਿਸਾਨਾਂ ਨੂੰ ਕਾਲਜ ਵਿਖੇ 24 ਘੰਟੇ, ਸੱਤੇ ਦਿਨ ਚੱਲਣ ਵਾਲੇ ਆਧੁਨਿਕ ਸਹੂਲਤਾਂ ਨਾਲ ਲੈਸ ਵੈਟਰਨਰੀ ਹਸਪਤਾਲ ਬਾਰੇ ਵੀ ਜਾਣਕਾਰੀ ਦਿੱਤੀ ਗਈ, ਤਾਂ ਜੋ ਕਿਸਾਨ ਇਸ ਦੀਆਂ ਆਧੁਨਿਕ ਜਾਂਚ ਅਤੇ ਇਲਾਜ ਸਹੂਲਤਾਂ ਦਾ ਲਾਭ ਲੈ ਸਕਣ।

Related posts

ਪੰਜਾਬ ਦੇ ਸੀਐੱਮ ਚੰਨੀ ਬੋਲੇ – ਅਰਵਿੰਦ ਕੇਜਰੀਵਾਲ ਫਾਰਮ ਭਰਵਾ ਰਹੇ

Bunty

ਪੰਜਾਬ ਤੇ ਦਿੱਲੀ ਦੇ ਮੁੱਖ ਮੰਤਰੀਆਂ ਨੇ ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਵੌਲਵੋ ਬੱਸਾਂ ਨੂੰ ਕੀਤਾ ਰਵਾਨਾ

Bunty

ਵੀਡੀਓ ਬਣਾ ਰਹੀ ਕੁੜੀ ਦੀ ਕੁੱਟਮਾਰ ਤੇ ਕੱਪੜੇ ਤਕ ਪਾੜਨ ਵਾਲੀ ਹਿੰਸਕ ਭੀੜ ਦੇ 400 ਲੋਕਾਂ ’ਤੇ ਮਾਮਲਾ ਦਰਜ

Bunty