Punjab

ਵਿਜੀਲੈਂਸ ਦਾ ਦੁਰਪਯੋਗ ਵਿਰੋਧੀਆਂ ਖਿਲਾਫ ਕੀਤਾ ਗਿਆ – ਹਰਸਿਮਰਤ ਕੌਰ ਬਾਦਲ

ਹਰਸਿਮਰਤ ਕੌਰ ਬਾਦਲ, ਬਠਿੰਡਾ ਤੋਂ ਮੈਂਬਰ ਪਾਰਲੀਮੈਂਟ।

ਬਠਿੰਡਾ – “ਮੁੱਖ-ਮੰਤਰੀ ਭਗਵੰਤ ਮਾਨ ਨੇ ਆਸਟ੍ਰੇਲੀਆ ਚ 2400 ਏਕੜ ਜਮੀਨ ਖਰੀਦੀ ਹੋਈ ਹੈ, ਜਦਕਿ ਪ੍ਰਧਾਨ ਅਮਨ ਅਰੋੜਾ 170 ਕਰੋੜ ਰੁਪਏ ਦਾ ਚੂਨਾ ਲਾ ਗਿਆ, ਓਹ ਵੀ ਫੜਿਆ ਜਾਵੇਗਾ। ਇਹ ਹਾਲੇ ਸ਼ਰੂਆਤ ਹੈ ਤੁਸੀਂ ਦੇਖਿਓ 6 ਮਹੀਨੇ ਬਾਅਦ ਜਦ ਸਰਕਾਰ ਜਾਵੇਗੀ, ਉਸ ਸਮੇਂ ਬਹੁਤ ਵੱਡੇ-ਵੱਡੇ ਘਪਲੇ ਸਾਹਮਣੇ ਆਉਣਗੇ, ਕਿਉਂਕਿ ਇਹਨਾਂ ਨੇ 5 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਚੜਾ ਦਿੱਤਾ ਹੈ।”

ਬਠਿੰਡਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਇਨ੍ਹਾਂ ਨੇ ਸੀਟਾਂ ਵੀ ਪੂੰਜੀਪਤੀਆਂ ਨੂੰ ਦਿੱਤੀਆਂ ਸਨ, ਕਿਉਂਕਿ ਇਹ ਆਪਣਾ ਦੋਗਲਾ ਕੰਮ ਕਰਦੇ ਹਨ। ਅੱਜ ਸੰਜੀਵ ਅਰੋੜਾ ਵਰਗੇ ਕਿਉਂ ਗ੍ਰਿਫ਼ਤਾਰ ਹੋਏ, ਕਿਉਂਕਿ ਇਨ੍ਹਾਂ ਦੇ ਘਰ ਬਹੁਤ ਸਾਰਾ ਪੈਸਾ ਧੰਨ ਮਿਲਿਆ ਹੈ।

ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, “ਸਭ ਤੋਂ ਵੱਡੀ ਸ਼ਰਮ ਦੀ ਗੱਲ ਇਹ ਹੈ ਕਿ ਮੁੱਖ-ਮੰਤਰੀ ਦੇ ਹੇਠਾਂ ਵਿਜੀਲੈਂਸ ਦਾ ਦੁਰਪਯੋਗ ਇਹਨਾਂ ਨੇ ਵਿਰੋਧੀਆਂ ਖਿਲਾਫ ਕੀਤਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਹੈ, ਪਰ ਹੁਣ ਜਦੋਂ ਕੱਟੜ ਇਮਾਨਦਾਰ ਇਨਕਲਾਬੀ ਇਸ ਝੂਠੀ ਸਰਕਾਰ ਦੇ ਨੁਮਾਇੰਦਿਆਂ ਦੇ ਭ੍ਰਿਸ਼ਟਾਚਾਰ ਦਾ ਘੜਾ ਭਰ ਚੁੱਕਿਆ ਹੈ ਤਾਂ ਇਹ ਚੀਕਾਂ ਮਾਰ ਰਹੇ ਹਨ। ਇਨ੍ਹਾਂ ਦਾ ਭ੍ਰਿਸ਼ਟਾਂਚਾਰ ਅਜਿਹਾ ਹੈ ਕਿ ਨੋਟਾਂ ਦੇ ਬੈਗ ਭਰ ਨੌਵੀਂ ਮੰਜ਼ਿਲ ਤੋਂ ਥੱਲੇ ਸੁੱਟੇ ਜਾ ਰਹੇ ਹਨ, ਕਿਉਂਕਿ ਉਹ ਦੋ ਨੰਬਰ ਦੇ ਪੈਸੇ ਸਨ, ਜਾਇਜ਼ ਪੈਸੇ ਦਾ ਤਾਂ ਕੋਈ ਦੋ ਰੁਪਿਆ ਵੀ ਨਹੀਂ ਸੁੱਟਦਾ।

ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੀ ਮੌੜ ਮੰਡੀ ਵਿਖੇ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਵੀ ਮੌਜੂਦ ਰਹੇ। ਵਿਧਾਨ ਸਭਾ ਹਲਕਾ ਮੌੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੀਬੀਆਂ ਪੁੱਜੀਆ ਹੋਈਆਂਂ ਸਨ।

Related posts

ਪੰਜਾਬ ਦੇ 20000 ਸਰਕਾਰੀ ਸਕੂਲਾਂ ਵਿੱਚ ਤੀਸਰੀ ਮਾਪੇ-ਅਧਿਆਪਕ ਮਿਲਣੀ ਅੱਜ (22 ਅਕਤੂਬਰ)  

Bunty

ਨੌਜਵਾਨ ਗਾਂਧੀਵਾਦੀਆਂ ਵੱਲੋਂ ਮਹਾਤਮਾ ਗਾਂਧੀ ਦੇ ਸਤਲੁਜ ਦੇ ਕੰਢੇ ਸਮਾਰਕ ਉਪਰ ਸ਼ਰਧਾ ਦੇ ਫੁੱਲ ਭੇਟ !

admin

ਖਤਰਨਾਕ ਕੀਟਨਾਸ਼ਕਾਂ ਅਤੇ ਦਵਾਈਆਂ ਦੀ ਵਰਤੋਂ ਨੂੰ ਘਟਾਉਣ ਦਾ ਸਮਾਂ ਆਇਆ: ਕੁਲਤਾਰ ਸਿੰਘ ਸੰਧਵਾਂ

Bunty